An Increase Of Rs 6,000 Crore In The Exchequer
‘ਆਪ’ ਦੇ ਬੁਲਾਰੇ ਸੰਧੂ ਨੇ ਕਿਹਾ ਕਿ ਸਰਕਾਰੀ ਖ਼ਜ਼ਾਨੇ ‘ਚ ਛੇ ਹਜ਼ਾਰ ਕਰੋੜ ਦਾ ਹੋਇਆ ਇਜ਼ਾਫਾ
* ਗੁਰਪ੍ਰੀਤ ਧਮੋਲੀ ਦੀ ਅਗਵਾਈ ਹੇਠ ਕੀਤਾ ਗਿਆ ਸਵਾਗਤ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਆਮ ਆਦਮੀ ਪਾਰਟੀ ਦੇ ਲੋਕ ਸਭਾ ਇੰਚਾਰਜ ਇੰਦਰਜੀਤ ਸਿੰਘ ਸੰਧੂ ਕਿ ਨੇ ਦੱਸਿਆ ਕਿ ਮ੍ਰਿਤਕ ਪੈਨਸ਼ਨਰਾਂ ਦੇ ਖਾਤੇ ਵਿੱਚੋਂ 28 ਕਰੋੜ ਰੁਪਏ ਕਢਵਾ ਕੇ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ ਹਨ। ਜਿਸ ਕਾਰਨ ਸਰਕਾਰ ਦੇ ਇੰਨਕਮ ਵਿੱਚ ਵਾਧਾ ਹੋਇਆ ਹੈ। ਸਰਕਾਰ ਲੋਕਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ।ਆਮ ਆਦਮੀ ਪਾਰਟੀ ਵਲੋਂ ਸਪੋਕਸਪਰਸਨ ਪੰਜਾਬ ਨਿਯੁਕਤ ਹੋਣ ਤੋਂ ਬਾਅਦ ਉਹ ਰਾਜਪੁਰਾ ਵਿਖੇ ਆਏ ਸਨ।’ਆਪ’ ਦੇ ਬੁਲਾਰੇ ਸੰਧੂ ਨੇ ਕਿਹਾ ਕਿ ਸਰਕਾਰੀ ਖ਼ਜ਼ਾਨੇ’ਚ ਛੇ ਹਜ਼ਾਰ ਕਰੋੜ ਦਾ ਇਜ਼ਾਫਾ ਹੋਇਆ ਹੈ। An Increase Of Rs 6,000 Crore In The Exchequer
ਮਾਨ ਸਰਕਾਰ ਵਲੋਂ ਇਤਿਹਾਸਕ ਫੈਸਲੇ
ਗੁਰਪ੍ਰੀਤ ਸਿੰਘ ਧਮੋਲੀ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਤਿਹਾਸਕ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਅੱਜ ਪੰਜਾਬ ਦੇ ਸਰਕਾਰੀ ਦਫਤਰਾਂ ਵਿਚ ਮੁਲਾਜ਼ਮ ਸਮੇਂ ਸਿਰ ਪਹੁੰਚ ਰਹੇ ਹਨ। ਤਹਿਸੀਲ ਅਤੇ ਥਾਣੇ ਭ੍ਰਿਸ਼ਟਾਚਾਰ ਮੁਕਤ ਹੋ ਚੁੱਕੇ ਹਨ ਪੰਜਾਬ ਦੇ ਖਜ਼ਾਨੇ ਵਿਚ ਛੇ ਹਜ਼ਾਰ ਕਰੋੜ ਰੁਪਏ ਦਾ ਇਜ਼ਾਫ਼ਾ ਹੋ ਚੁਕਿਆ ਹੈ। ਅਠਾਈ ਕਰੋੜ ਰੁਪਏ ਮ੍ਰਿਤਕ ਪੈਨਸ਼ਨਰਾਂ ਦੇ ਖਾਤੇ ਵਿਚੋਂ ਕੱਢ ਕੇ ਪੰਜਾਬ ਸਰਕਾਰ ਦੇ ਖਜ਼ਾਨੇ ਵਿਚ ਪਾਏ ਜਾ ਚੁੱਕੇ ਹਨ। An Increase Of Rs 6,000 Crore In The Exchequer
29 ਏਕੜ ਜ਼ਮੀਨ ਤੋਂ ਕਬਜ਼ਾ ਛੁਡਵਾਇਆ
ਸਿਸਵਾਂ ਫਾਰਮ ਦੇ ਨਜ਼ਦੀਕ ਕਰੋੜਾਂ ਰੁਪਏ ਨਜਾਇਜ਼ ਤੌਰ ਤੇ ਦੱਬੀ ਹੋਈ 29 ਏਕੜ ਜ਼ਮੀਨ ਇਕੋ ਕਾਰਵਾਈ ਵਿਚ ਛੁਟ ਚੁੱਕੀ ਹੈ। ਇਸ ਤੋਂ ਇਲਾਵਾ ਸਿਹਤ ਸਿੱਖਿਆ ਤੇ ਭ੍ਰਿਸ਼ਟਾਚਾਰ ਸਬੰਧੀ ਵੱਖ ਵੱਖ ਨੰਬਰ ਜਾਰੀ ਕੀਤੇ ਜਾ ਚੁੱਕੇ ਹਨ। ਜਿਸ ਦੇ ਚੰਗੇ ਨਤੀਜੇ ਦਾ ਲਾਭ ਪੰਜਾਬ ਵਾਸੀਆਂ ਨੂੰ ਭਵਿੱਖ ਵਿਚ ਮਿਲ਼ੇਗਾ। ਇਸ ਮੌਕੇ ਸੰਧੂ ਨੇ ਆਖਿਆ ਕਿ ਬੁਲਾਰੇ ਦੇ ਤੌਰ ਤੇ ਮਿਲ਼ੀ ਡਿਊਟੀ ਬਾਖੂਬੀ ਨਿਭਾਉਣਗੇ। ਇਸ ਮੌਕੇ ਡਾਕਟਰ ਚਰਨਕਮਲ ਸਿੰਘ,ਕੀਰਤ ਸਿੰਘ ਸੇਹਰਾ,ਧਨਵੰਤ ਸਿੰਘ ਹਰਪਾਲਪੁਰ,ਮਨਪ੍ਰੀਤ ਸਿੰਘ ਮਹਿਮਦਪੁਰ,ਭਿੰਦਰ ਸਿੰਘ ਆਲਮਪੁਰ, ਜਨਕ ਰਾਜ ਭੱਦਕ ਹਾਜ਼ਰ ਸਨ। An Increase Of Rs 6,000 Crore In The Exchequer
Also Read :ਮਾਹੌਲ ਹੋ ਰਿਹਾ ਖਰਾਬ, ਖਾਸ ਕਰਕੇ ਰਾਤ ਨੂੰ ਸੁਚੇਤ ਰਹਿਣ ਦੀ ਅਪੀਲ Appeal To Stay Awake At Night
Also Read :ਹਰਿਆਣਾ ਦਾ ਬੀਜ ਵੇਚਣ ਦੀ ਨਹੀਂ ਸੀ ਪ੍ਰਮਿਸ਼ਨ,ਵਿਭਾਗ ਨੇ ਕੀਤੀ ਛਾਪੇਮਾਰੀ Department Raids On Seed Seller
Connect With Us : Twitter Facebook youtube