ਚੋਣ ਕਮਿਸ਼ਨ ਨੇ ਚੋਣ ਕਾਰਕ੍ਰਮ ਦਾ ਐਲਾਨ ਕੀਤਾ Punjab Rajya Sabha elections

0
214
Punjab Rajya Sabha elections

Punjab Rajya Sabha elections

ਇੰਡੀਆ ਨਿਊਜ਼, ਚੰਡੀਗੜ੍ਹ।

Punjab Rajya Sabha elections ਭਾਰਤ ਦੇ ਚੋਣ ਕਮਿਸ਼ਨ ਨੇ ਜੁਲਾਈ 2022 ਵਿੱਚ ਪੰਜਾਬ ਰਾਜ ਤੋਂ ਚੁਣੇ ਗਏ ਰਾਜ ਸਭਾ ਦੇ ਦੋ ਮੈਂਬਰਾਂ ਦੀ ਸਮਾਂ ਸੀਮਾ ਖਤਮ ਹੋਣ ਦੇ ਮੱਦੇਨਜ਼ਰ ਪੰਜਾਬ ਰਾਜ ਤੋਂ ਰਾਜ ਸਭਾ ਦੀਆਂ ਦੋ-ਸਾਲਾ ਚੋਣਾਂ ਦੇ ਕਾਰਜਕ੍ਰਮ ਦਾ ਐਲਾਨ ਕੀਤਾ ਹੈ। ਅੰਬਿਕਾ ਸੋਨੀ ਅਤੇ ਬਲਵਿੰਦਰ ਸਿੰਘ ਦਾ ਕਾਰਜਕਾਲ ਖਤਮ ਹੋਣ ਵਾਲਾ ਹੈl ਪੰਜਾਬ ਰਾਜ ਤੋਂ ਚੁਣੇ ਗਏ ਅੰਬਿਕਾ ਸੋਨੀ ਅਤੇ ਬਲਵਿੰਦਰ ਸਿੰਘ ਦੇ ਅਹੁਦੇ ਦੀ ਮਿਆਦ 4 ਜੁਲਾਈ, 2022 ਨੂੰ ਉਨ੍ਹਾਂ ਦੀ ਸੇਵਾਮੁਕਤੀ ਉਪਰੰਤ ਸਮਾਪਤ ਹੋ ਰਹੀ ਹੈ।

ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 31 ਮਈ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ.ਐਸ.ਕਰੁਣਾ ਰਾਜੂ ਨੇ ਦੱਸਿਆ ਕਿ ਸ਼ਡਿਊਲ ਅਨੁਸਾਰ ਨੋਟੀਫਿਕੇਸ਼ਨ ਜਾਰੀ ਕਰਨ ਦੀ ਮਿਤੀ 24 ਮਈ ਅਤੇ ਨਾਮਜ਼ਦਗੀ ਦਾਖ਼ਲ ਕਰਨ ਦੀ ਆਖਰੀ ਮਿਤੀ 31 ਮਈ ਹੈl ਜਦਕਿ ਨਾਮਜ਼ਦਗੀਆਂ ਦੀ ਪੜਤਾਲ 1 ਜੂਨ ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 3 ਜੂਨ, 2022 ਰੱਖੀ ਗਈ ਹੈ। ਵੋਟਾਂ ਪੈਣ ਦੀ ਮਿਤੀ 10 ਜੂਨ (ਸਵੇਰੇ 9 ਤੋਂ ਸ਼ਾਮ 4 ਵਜੇ) ਰੱਖੀ ਗਈ ਹੈ, ਜਦਕਿ ਵੋਟਾਂ ਦੀ ਗਿਣਤੀ ਵੀ ਉਸੇ ਦਿਨ ਸ਼ਾਮ 5 ਵਜੇ ਹੋਵੇਗੀ।

Also Read : 31 ਮਈ ਤੱਕ ਪੰਚਾਇਤੀ ਜ਼ਮੀਨਾਂ ਤੋਂ ਕਬਜ਼ਾ ਹਟਾਓ : ਮਾਨ

Connect With Us : Twitter Facebook youtube

SHARE