Welcome To Punjab’s Drug Free Decision
SMS ਸੰਧੂ ਨੇ CM ਨੂੰ ACR ਵਿੱਚ ਇੱਕ ਕਾਲਮ ਜੋੜਨ ਦਾ ਦਿੱਤਾ ਸੁਝਾਅ
* ਪੰਚਾਇਤੀ ਜ਼ਮੀਨਾਂ ‘ਤੇ ਚੱਲ ਰਹੀ ਕਾਰਵਾਈ ਦੀ ਕੀਤੀ ਸ਼ਲਾਘਾ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਐਸਐਮਐਸ ਸੰਧੂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ‘ਪੰਜਾਬ ਨਸ਼ਾ ਮੁਕਤ’ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਹਿੱਤ ਵਿੱਚ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਪੰਜਾਬ ਨੂੰ ਸੁਝਾਅ ਵੀ ਪੇਸ਼ ਕੀਤਾ। ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਅੱਜ ਸੰਧੂ ਫਾਰਮ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। Welcome To Punjab’s Drug Free Decision
ACR ‘ਤੇ ਮੁੱਖ ਮੰਤਰੀ ਨੂੰ ਦਿੱਤਾ ਸੁਝਾਅ
ਐਸਐਮਐਸ ਸੰਧੂ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ। ਨਸ਼ੇ ਦੇ ਮੁੱਦੇ ‘ਤੇ CM Bhagwant Mann ਨੇ ਸਿੱਧੇ ਤੌਰ ‘ਤੇ SSP,SP ਅਤੇ ਇਲਾਕਾ SHO ਨੂੰ ਸਿੱਧੇ ਤੋਰ ਤੇ ਜੋੜਿਆ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਅਧਿਕਾਰੀਆਂ ਦੀ ਸਾਲਾਨਾ ਗੁਪਤ ਰਿਪੋਰਟ (ਏਸੀਆਰ) Annual Confidential Report (ACR) ਤਿਆਰ ਕਰਨਾ ਇੱਕ ਵੱਡਾ ਹਥਿਆਰ ਹੈ।
ACR ਵਿੱਚ ਕੁਝ ਕਾਲਮ ਜੋੜੇ ਜਾਣੇ ਚਾਹੀਦੇ ਹਨ। ਜਿਸ ਵਿੱਚ ਪੁਲਿਸ ਵਿਭਾਗ ਦੇ ਅਧਿਕਾਰੀਆਂ ਦਾ ਰਿਕਾਰਡ ਦਰਜ ਹੋਣਾ ਚਾਹੀਦਾ ਹੈ ਕਿ ਨਸ਼ਿਆਂ ਖਿਲਾਫ ਕਿੰਨੇ ਕੇਸ ਦਰਜ ਹੋਏ, ਕਿੰਨੇ ਅਪਰਾਧੀ ਫੜੇ ਗਏ ਅਤੇ ਕਿੰਨੇ ਨੂੰ ਸਜ਼ਾ ਹੋਈ। ਏ.ਸੀ.ਆਰ ਦੇ ਕਾਲਮਾਂ ਰਾਹੀਂ ਅਧਿਕਾਰੀਆਂ ਦੀ ਕਾਰਗੁਜ਼ਾਰੀ ‘ਤੇ ਦਬਾਅ ਪਾਇਆ ਜਾਵੇ। ਇਸ ਨਾਲ ਨਸ਼ਾ ਤਸਕਰਾਂ ਨੂੰ ਖ਼ਤਮ ਹੈ। Welcome To Punjab’s Drug Free Decision
ਬਨੂੜ ਵਿਕਾਸ ਪੱਖੋਂ ਪਛੜਿਆ
ਸੰਧੂ ਨੇ ਕਿਹਾ ਕਿ ਬਨੂੜ ਨੂੰ ਇਤਿਹਾਸਕ ਸ਼ਹਿਰ ਹੋਣ ਦੇ ਨਾਲ-ਨਾਲ ਟ੍ਰਾਈ ਸਿਟੀ ਦੇ ਹਿੱਸੇ ਵਜੋਂ ਦੇਖਿਆ ਜਾਂਦਾ ਹੈ। ਇਸ ਦੇ ਬਾਵਜੂਦ ਵਿਕਾਸ ਪੱਖੋਂ ਪਛੜਿਆ ਹੋਇਆ ਹੈ। ਜਿਸ ਦਾ ਕਾਰਨ ਮੁਫਾਦ ਦੀ ਰਾਜਨੀਤੀ ਹੈ। ਗਲੀਆਂ-ਨਾਲੀਆਂ ਦੇ ਢਾਂਚੇ ਨੂੰ ਸਵਾਰਨ ਦੀ ਗੱਲ ਅੱਜ ਵੀ ਚੱਲ ਰਹੀ ਹੈ।
ਪਿਛਲੇ ਕੁਝ ਸਾਲਾਂ ਤੋਂ ਰਾਜਨੀਤੀ ‘ਤੇ ਹਾਵੀ ਰਹਿਣ ਵਾਲਿਆਂ ਨੇ ‘ਪੇਵਰ ਬਲਾਕ’ ਲਗਾਉਣ ਨੂੰ ਹੀ ਵਿਕਾਸ ਦਾ ਨਾਂ ਦੇ ਦਿੱਤਾ। ਐਸਐਮਐਸ ਸੰਧੂ ਨੇ ਵਿਧਾਇਕ ਨੀਨਾ ਮਿੱਤਲ ਨੂੰ ਅਪੀਲ ਕਰਦਿਆਂ ਕਿਹਾ ਕਿ ਬਨੂੜ ਦੇ ਸਿਵਲ ਹਸਪਤਾਲ ਨੂੰ ਸੀਵਰੇਜ ਲਾਈਨ ਨਾਲ ਨਹੀਂ ਜੋੜਿਆ ਜਾ ਸਕਿਆ। ਜਿਸ ਕਾਰਨ ਇੱਥੇ ਗੰਦਗੀ ਦੀ ਸਥਿਤੀ ਬਣੀ ਹੋਈ ਹੈ।ਉਨ੍ਹਾਂ ਕਿਹਾ ਕਿ ਆਸ ਹੈ ਹਲਕਾ ਵਿਧਾਇਕ ਇਸ ਪਾਸੇ ਪੂਰਾ ਧਿਆਨ ਦੇਣਗੇ। Welcome To Punjab’s Drug Free Decision
ਪੰਚਾਇਤੀ ਜ਼ਮੀਨਾਂ ਦੀ ਦੁਰਵਰਤੋਂ ਕੀਤੀ ਗਈ
ਸੰਧੂ ਨੇ ਪੰਚਾਇਤੀ ਜ਼ਮੀਨਾਂ ਪ੍ਰਤੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਿਛਲੇ ਸਮੇਂ ਵਿੱਚ ਚੰਡੀਗੜ੍ਹ ਦੇ ਆਸ-ਪਾਸ ਦੇ ਖੇਤਰ ਵਿੱਚ ਪੰਚਾਇਤੀ ਜ਼ਮੀਨਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵੇਚਿਆ ਗਿਆ ਅਤੇ ਦੁਰਵਰਤੋਂ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਮਾਈਨਿੰਗ ਵਿਭਾਗ,ਆਬਕਾਰੀ ਵਿਭਾਗ,ਹੁੱਕਾ ਬਾਰ,ਕੈਸੀਨੋ ਦੇ ਮੁੱਦੇ ਚਰਚਾ ਦਾ ਕੇਂਦਰ ਬਣੇ ਰਹੇ ਹਨ। ਜੇਕਰ ਕਾਰਵਾਈ ਹੁੰਦੀ ਹੈ ਤਾਂ ਪੰਜਾਬ ਦੇ ਲੋਕ ਸਰਕਾਰ ਦੀ ਸ਼ਲਾਘਾ ਕਰਨਗੇ। Welcome To Punjab’s Drug Free Decision
Also Read :Need To Work In A Planned Way ਸ਼ਹਿਰ ਦੇ ਵਿਕਾਸ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰਨ ਦੀ ਲੋੜ: ਐਸਐਮਐਸ ਸੰਧੂ
Connect With Us : Twitter Facebook