ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅੰਮ੍ਰਿਤਸਰ ਦੇ ਵਿੱਚ ਲਗਾਈਆਂ ਗਈਆਂ ਲੋਕ ਅਦਾਲਤਾਂ 

0
223
Lok Adalats in Amritsar
ਇੰਡੀਆ ਨਿਊਜ਼ Amritsar News: ਸੀਰੀਅਸ ਕ੍ਰਿਮੀਨਲ ਕੇਸ ਛੱਡ ਕੇ ਬਾਕੀ ਹਰ ਤਰ੍ਹਾਂ ਦਾ ਕੇਸ ਦਾ ਨਿਪਟਾਰਾ ਕਰਵਾਉਣ ਲਈ ਲੈ ਸਕਦੇ ਹਾਂ ਲੋਕ ਅਦਾਲਤਾਂ ਦਾ ਆਸਰਾ ਨੌਂ ਸਾਲ ਪੁਰਾਣੇ ਪਤੀ ਪਤਨੀ ਦੇ ਝਗੜੇ ਨੂੰ ਨਿਪਟਾ ਕੇ ਦੋਹਾਂ ਜੀਆਂ ਨੂੰ ਵਾਪਸ ਘਰ ਭੇਜਿਆ

ਮੌਕੇ ਤੇ ਕਰ ਦਿੱਤਾ ਕੇਸਾਂ ਦਾ ਨਿਪਟਾਰਾ

ਅੱਜ ਅੰਮ੍ਰਿਤਸਰ ਕਚਹਿਰੀਆਂ ਦੇ ਵਿੱਚ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਕੇਸਾਂ ਦਾ ਨਿਪਟਾਰਾ ਮੌਕੇ ਤੇ ਕਰ ਦਿੱਤਾ ਗਿਆ।ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਜੱਜ ਹਰਪ੍ਰੀਤ ਕੌਰ ਨੇ ਦੱਸਿਆ ਕਿ ਆਪਣੇ ਕੇਸਾਂ ਨੂੰ ਜਲਦ ਤੋਂ ਜਲਦ ਨਿਬੇੜਨ ਦਾ ਲੋਕ ਅਦਾਲਤਾਂ ਇੱਕ ਬਹੁਤ ਵੱਡਾ ਰਸਤਾ ਹਨ।

ਲੋਕ ਅਦਾਲਤਾਂ ਦੇ ਵਿਚ ਤਕਰੀਬਨ 16 ਹਜ਼ਾਰ ਕੇਸ

ਉਨ੍ਹਾਂ ਦੱਸਿਆ ਕਿ ਅੱਜ ਅਸੀਂ ਲੋਕ ਅਦਾਲਤਾਂ ਦੇ ਵਿਚ ਤਕਰੀਬਨ 16 ਹਜ਼ਾਰ ਕੇਸ ਲਏ ਹਨ ਜਿਨ੍ਹਾਂ ਵਿੱਚੋਂ ਕਈ ਕੇਸਾਂ ਦਾ ਨਿਪਟਾਰਾ ਮੌਕੇ ਤੇ ਹੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸਾਡੇ ਵੱਲੋਂ ਨੈਸ਼ਨਲ ਲੋਕ ਅਦਾਲਤ ਲਗਾਈ ਗਈ ਹੈ ਜਿਸ ਦੇ ਵਿਚ ਜ਼ਿਆਦਾਤਰ ਤਲਾਕ ਦੇ ਖਰਚੇ ਦੇ ਦਾਅਵੇ ਦੇ ਅਤੇ ਹੋਰ ਵੀ ਕਈ ਤਰ੍ਹਾਂ ਦੇ ਕੇਸ ਜਿਨ੍ਹਾਂ ਦਾ ਨਿਪਟਾਰਾ ਮੌਕੇ ਤੇ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਵਿੱਚ ਆਪਣਾ ਕੇਸ ਲੈ ਕੇ ਆਉਣਾ ਬਹੁਤ ਹੀ ਸੌਖਾ ਇਸ ਸੰਬੰਧ ਵਿਚ ਐਪਲੀਕੇਸ਼ਨ ਦੇਣੀ ਹੁੰਦੀ ਹੈ ਕਿ ਸਾਡਾ ਜਿਹੜਾ ਕੇਸ ਲੋਕ ਅਦਾਲਤ ਵਿੱਚ ਲੈ ਜਾਵੇ ਜੇਕਰ ਤੁਹਾਡਾ ਕੇਸ ਕੇ ਅਦਾਲਤ ਵਿੱਚ ਚੱਲ ਰਿਹਾ ਹੈ ਤਾਂ ਤੁਸੀਂ ਜੱਜ ਸਾਹਿਬ ਨੂੰ ਅਪੀਲ ਕਰਕੇ ਵੀ ਆਪਣਾ ਕੇਸ ਲੋਕ ਅਦਾਲਤ ਵਿੱਚ ਲਿਆ ਸਕਦੇ ਹੋ।

ਜਿਸ ਕੇਸ ਦਾ ਰਾਜ਼ੀਨਾਮਾ ਹੋ ਜਾਂਦਾ ਹੈ ਉਸ ਕੇਸ ਦੀ ਦੁਬਾਰਾ ਅਪੀਲ ਨਹੀਂ ਕੀਤੀ ਜਾ ਸਕਦੀ

ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਦੇ ਵਿਚ ਜਿਸ ਕੇਸ ਦਾ ਰਾਜ਼ੀਨਾਮਾ ਹੋ ਜਾਂਦਾ ਹੈ ਉਸ ਕੇਸ ਦੀ ਦੁਬਾਰਾ ਅਪੀਲ ਨਹੀਂ ਕੀਤੀ ਜਾ ਸਕਦੀ ਇਸ ਕਰਕੇ ਲੋਕ ਲੋਕ ਅਦਾਲਤਾਂ ਵੱਲ ਨੂੰ ਜ਼ਿਆਦਾ ਰੁੱਖ ਕਰਦੇ ਹਨ।ਉਨ੍ਹਾਂ ਦੱਸਿਆ ਕਿ ਅੱਜ ਸਾਡੇ ਵੱਲੋਂ ਇੱਥੇ ਨੌਂ ਸਾਲ ਪੁਰਾਣੇ ਪਤੀ ਪਤਨੀ ਦੇ ਝਗੜੇ ਦੇ ਕੇਸ ਦਾ ਨਿਪਟਾਰਾ ਕੀਤਾ ਗਿਆ ਹੈ ਅਤੇ ਉਹ ਇੱਥੇ ਰਾਜ਼ੀਨਾਮਾ ਕਰਕੇ ਖੁਸ਼ੀ ਖੁਸ਼ੀ ਇਕੱਠੇ ਆਪਣੇ ਘਰ ਵਾਪਸ ਗਏ ਹਨ।ਮਾਣਯੋਗ ਜੱਜ ਸਾਹਿਬ ਨੇ ਦੱਸਿਆ ਕਿ ਲੋਕ ਅਦਾਲਤਾਂ ਦੇ ਵਿੱਚ ਸੀਰੀਅਸ ਕ੍ਰਿਮਿਨਲ ਕੇਸ ਨਹੀਂ ਲਏ ਜਾਂਦੇ ਕਿਉਂਕਿ ਇਨ੍ਹਾਂ ਦੇ ਵਿੱਚ ਰਾਜ਼ੀਨਾਮਾ ਨਹੀਂ ਹੁੰਦਾ ਪਰ ਹਾਂ ਘਰੇਲੂ ਕਲੇਸ਼ ਦੇ ਕੇਸ ਇਸ ਚ ਵਧੇਰੇ ਲਏ ਜਾਂਦੇ ਹਨ।ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕੇਸਾਂ ਵਿੱਚ ਰਾਜ਼ੀਨਾਮਾ ਹੋਣ ਦੇ ਚਾਂਸ ਹੁੰਦੇ ਹਨ ਉਹ ਕੇਸ ਪਹਿਲ ਦੇ ਆਧਾਰ ਤੇ ਲੋਕ ਅਦਾਲਤਾਂ ਵਿੱਚ ਪਾਏ ਜਾ ਸਕਦੇ ਹਨ।
SHARE