Plant Care Is Essential
ਵਾਤਾਵਰਨ ਅਤੇ ਸਿੱਖਿਆ ਨੂੰ ਸਮਰਪਿਤ ਸਮਾਜ ਸੇਵਕ ਸਤਨਾਮ ਸਿੰਘ
* ਕੋਰੋਨਾ ਸਮੇਂ ਦੌਰਾਨ ਵੰਡੀਆਂ ਰਾਹਤ ਕਿੱਟਾਂ
* ਵਾਤਾਵਰਣ ਪ੍ਰੇਮੀ ਵਜੋਂ ਮਸ਼ਹੂਰ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਗਲੋਬਲ ਵਾਰਮਿੰਗ ਦਾ ਅਸਰ ਪੂਰੀ ਦੁਨੀਆ ‘ਚ ਦੇਖਣ ਨੂੰ ਮਿਲ ਰਿਹਾ ਹੈ। ਪਰ ਮਨੁੱਖ ਜਾਤੀ ਅਜੇ ਤੱਕ ਇਸ ਬਾਰੇ ਜਾਗਰੂਕ ਨਹੀਂ ਹੈ। ਜੇਕਰ ਸਮੇਂ ਸਿਰ ਵਾਤਾਵਰਣ ਨੂੰ ਬਚਾਉਣ ਲਈ ਕਦਮ ਨਾ ਚੁੱਕੇ ਗਏ ਤਾਂ ਇਸ ਦੇ ਸਿੱਟੇ ਬਹੁਤ ਘਾਤਕ ਸਿੱਧ ਹੋਣਗੇ। ਇਹ ਕਹਿਣਾ ਹੈ ਨੰਬਰਦਾਰ ਸਤਨਾਮ ਸਿੰਘ ਸੱਤਾ ਦਾ। Plant Care Is Essential
ਪੌਦੇਆਂ ਦੀ ਸੰਭਾਲ’ਚ ਜੁਟੇ
ਸਤਨਾਮ ਸਿੰਘ ਨੇ ਕਿਹਾ ਕਿ ਰੁੱਖ ਜੀਵਨ ਲਈ ਸਭ ਤੋਂ ਜ਼ਰੂਰੀ ਹਨ ਅਤੇ ਇਸ ਲਈ ਸਾਨੂੰ ਪੌਦਿਆਂ ਦੀ ਸੰਭਾਲ ਕਰਨੀ ਪਵੇਗੀ। ਇਹ ਕਹਿਣਾ ਹੈ ਸਮਾਜ ਸੇਵਕ ਸਤਨਾਮ ਸਿੰਘ ਸੱਤਾ ਖਲੌਰ ਦਾ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਕਿਤੇ ਅਜਿਹੇ ਪੌਦੇ ਦੇਖਦੇ ਹੋ ਜਿਨ੍ਹਾਂ ਦੀ ਸੰਭਾਲ ਨਹੀਂ ਕੀਤੀ ਜਾ ਰਹੀ ਤਾਂ ਆਪਣਾ ਫਰਜ਼ ਸਮਝਦੇ ਹੋਏ ਪੁੰਨ ਦਾ ਕੰਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਤੁਹਾਨੂੰ ਦੇਖ ਕੇ,ਕੋਈ ਵਿਅਕਤੀ ਪੌਦਿਆਂ ਦੀ ਦੇਖਭਾਲ ਕਰਨਾ ਸਿੱਖ ਸਕੇ।
ਸਤਨਾਮ ਨੇ ਦੱਸਿਆ ਕਿ ਪਿੰਡ ਵਿੱਚ 250 ਤੋਂ 300 ਦੇ ਕਰੀਬ ਬੂਟੇ ਲਗਾਏ ਗਏ ਹਨ। ਗਰਮੀਆਂ ਦੇ ਮੌਸਮ ਵਿੱਚ ਪਾਣੀ ਦੀ ਘਾਟ ਕਾਰਨ ਪੌਦੇ ਮੁਰਝਾਣ ਲੱਗੇ। ਸਤਨਾਮ ਨੇ ਦੱਸਿਆ ਕਿ ਪੌਦਿਆਂ ਨੂੰ ਪਾਣੀ ਦੇਣ ਲਈ 4000 ਰੁਪਏ ਦੀ ਪਾਈਪ ਲਾਈਨ ਖਰੀਦੀ ਗਈ ਸੀ ਅਤੇ ਪੌਦਿਆਂ ਨੂੰ ਪਾਣੀ ਦਿੱਤਾ ਗਿਆ ਸੀ। Plant Care Is Essential
ਪਿੰਡ ਦੇ ਸਕੂਲ ਵਿੱਚ ਅਧਿਆਪਕ
ਪਿੰਡ ਵਾਸੀਆਂ ਨੇ ਦੱਸਿਆ ਕਿ ਸਤਨਾਮ ਸਿੰਘ ਸ਼ੁਰੂ ਤੋਂ ਹੀ ਸੇਵਾ ਭਾਵਨਾ ਵਾਲਾ ਵਿਅਕਤੀ ਹੈ। ਲੋਕਾਂ ਨੇ ਦੱਸਿਆ ਕਿ ਪਿੰਡ ਦੇ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਇੱਕ ਹੀ ਅਧਿਆਪਕ ਹੈ। ਸਤਨਾਮ ਸਿੰਘ ਨੇ ਇਸ ਮਸਲੇ ਨੂੰ ਹੱਲ ਕਰਦਿਆਂ ਪਿੰਡ ਦੀ ਇੱਕ ਲੜਕੀ ਨੂੰ ਆਪਣੇ ਖਰਚੇ ’ਤੇ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਪ੍ਰਾਈਵੇਟ ਤੌਰ ’ਤੇ ਲਗਵਾ ਦਿੱਤਾ। ਸਤਨਾਮ ਨੇ ਕਿਹਾ ਕਿ ਜਿੱਥੇ ਬੱਚਿਆਂ ਦੀ ਪੜ੍ਹਾਈ ਸਹੀ ਢੰਗ ਨਾਲ ਕਰਵਾਈ ਜਾਵੇਗੀ, ਉੱਥੇ ਇੱਕ ਬੱਚੀ ਨੂੰ ਰੁਜ਼ਗਾਰ ਵੀ ਮਿਲਿਆ ਹੈ। Plant Care Is Essential
ਕੋਰੋਨਾ ਦੇ ਸਮੇਂ ਦੌਰਾਨ
ਸਤਨਾਮ ਸਿੰਘ ਸੱਤਾ ਨੂੰ ਸਮਾਜ ਸੇਵੀ ਵਜੋਂ ਜਾਣਿਆ ਜਾਂਦਾ ਹੈ। ਕੋਰੋਨਾ ਦੇ ਸਮੇਂ ਦੌਰਾਨ, ਉਨ੍ਹਾਂ ਨੇ ਲੋੜਵੰਦ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਲਈ ਮਹੱਤਵਪੂਰਨ ਸੇਵਾ ਨਿਭਾਈ। ਰਾਸ਼ਨ ਦੀਆਂ 300 ਕਿੱਟਾਂ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਈਆਂ। ਸੇਵਾ ਦੇ ਕੰਮ ਦਾ ਜਜ਼ਬਾ ਅਜਿਹਾ ਹੈ ਕਿ ਖਰਚੇ ਵੀ ਆਪ ਹੀ ਕਰਦੇ ਹਨ। Plant Care Is Essential
ਕਿਸਾਨ ਅੰਦੋਲਨ ਵਿੱਚ ਨਿਭਾਈ ਗਈ ਸੇਵਾ
ਸਤਨਾਮ ਸਿੰਘ ਨੇ ਕਿਸਾਨ ਹੋਣ ਦੇ ਨਾਤੇ ਤਿੰਨ ਕਿਸਾਨ ਕਾਨੂੰਨ ਨੂੰ ਰੱਦ ਕਰਵਾਉਣ ਲਈ ਸੰਘਰਸ਼ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਉਹ ਆਪਣੇ ਦੋ ਪੁੱਤਰਾਂ ਸਮੇਤ ਦਿੱਲੀ ਦੇ ਬਾਰਡਰ ਤੇ ਕਿਸਾਨਾਂ ਦੀ ਸੇਵਾ ਵਿੱਚ ਜੁਟਿਆ ਰਹਿਆ। ਮਹੀਨਿਆਂ ਬੱਧੀ ਆਪਣੀ ਡਿਊਟੀ ਨਿਭਾਈ। Plant Care Is Essential
Also Read :ਪੀੜਤ ਪਰਿਵਾਰ ਨੇ ਐਸ.ਐਸ.ਪੀ ਨੂੰ ਲਗਾਈ ਗੁਹਾਰ Appeal To SSP Patiala
Also Read :ਜੇਈ ਦੇ ਘਰੋਂ 42 ਲੱਖ ਰੁਪਏ ਬਰਾਮਦ Rs 42 Lakh Recovered From JE’s House
Also Read :ਕਾਂਗਰਸ ਨੇ ਸੁਨੀਲ ਜਾਖੜ ਨੂੰ ਜ਼ਲੀਲ ਕੀਤਾ:ਐਸਐਮਐਸ ਸੰਧੂ Congress Humiliates Sunil Jakh