ਕਾਂਗਰਸੀ ਕੌਂਸਲਰਾਂ ਨੂੰ ‘ਆਪ’ਤੋਂ ਡਰ Congress Councilors Hides From ‘Aap’

0
409
Congress Councilors Hides From 'Aap'

Congress Councilors Hides From ‘Aap’

ਕਿਤੇ ਰੂਪੋਸ਼ ਤਾਂ ਨਹੀਂ ਹੋ ਗਏ ਕਾਂਗਰਸੀ ਕੌਂਸਲਰ

* ਕਿਆਸ ਲਗਾਇਆ ਜਾ ਰਿਹਾ ਹੈ ਕਿ ਸ਼ਿਮਲਾ ਰੱਖਿਆ ਗਿਆ ਹੈ ਕੌਂਸਲਰਾਂ ਨੂੰ
* ਤਿੰਨ ਕੌਂਸਲਰਾਂ ਦੇ ਆਪ’ ਵਿੱਚ ਸ਼ਾਮਲ ਹੋਣ ਦੀ ਸੀ ਚਰਚਾ
* ਪਹਿਲਾਂ ਦੋ ਕਾਂਗਰਸੀ ਕੌਂਸਲਰ ਆਪ’ ਕਰ ਚੁੱਕੇ ਨੇ ਜੁਵਾਇਨ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਬਨੂੜ ਸ਼ਹਿਰ ਵਿੱਚ ਦੇਰ ਸ਼ਾਮ ਤੋਂ ਹੀ ਇਸ ਗੱਲ ਨੂੰ ਲੈ ਕੇ ਚਰਚਾ ਦਾ ਮਾਹੌਲ ਗਰਮਾਇਆ ਹੋਇਆ ਹੈ ਕਿ ਕਾਂਗਰਸ ਪਾਰਟੀ ਨਾਲ ਸਬੰਧਤ 9 ਕੌਂਸਲਰ ਰੂਪੋਸ਼ ਤਾਂ ਨਹੀਂ ਹੋ ਗਏ। ਕਿਉਂਕਿ ਪਤਾ ਲੱਗਾ ਸੀ ਕਿ ਸ਼ਨੀਵਾਰ ਨੂੰ ਤਿੰਨ ਐਮਸੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਸਨ। Congress Councilors Hides From ‘Aap’

ਬਿਕਰਮਜੀਤ ਪਾਸੀ ਦਾ ਡਰ

ਸਥਾਨਕ ਪੱਧਰ ‘ਤੇ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਬਿਕਰਮਜੀਤ ਪਾਸੀ ਇਨ੍ਹੀਂ ਦਿਨੀਂ ਕਾਫੀ ਸਰਗਰਮ ਦਿਖਾਈ ਦੇ ਰਹੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਦੋ ਐਮਸੀ ਬਲਜੀਤ ਸਿੰਘ ਅਤੇ ਭਜਨ ਲਾਲ ਨੰਦਾ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾ ਲਿਆ ਹੈ।

ਭਜਨ ਲਾਲ ਨੰਦਾ ਸਾਬਕਾ ਵਿਧਾਇਕ ਹਰਦਿਆਲ ਸਿੰਘ ਦੇ ਖਾਸ ਮੰਨੇ ਜਾਂਦੇ ਸਨ। ਪਰ ਬਿਕਰਮਜੀਤ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਭਜਨ ਲਾਲ ‘ਆਪ’ ਵਿੱਚ ਸ਼ਾਮਲ ਹੋ ਗਿਆ ਸੀ। ਬਿਕਰਮਜੀਤ ਪਾਸੀ ਨੇ ਦੱਸਿਆ ਕਿ ਤਿੰਨ ਐਮਸੀ ਸੰਪਰਕ ਵਿੱਚ ਹਨ ਜਿਨ੍ਹਾਂ ਨੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣਾ ਸੀ। Congress Councilors Hides From ‘Aap’

9 ਐਮਸੀ ਕਿੱਥੇ ਗਏ

Congress Councilors Hides From 'Aap'

ਨਗਰ ਕੌਂਸਲ ਬਨੂੜ ਵਿੱਚ 13 ਐਮਸੀਆਂ ਵਿਚੋਂ 12 ਐਮਸੀ ਕਾਂਗਰਸ ਪਾਰਟੀ ਨਾਲ ਸਬੰਧਤ ਹਨ ਅਤੇ ਇਕ ਐਮਸੀ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹੈ। ਪਤਾ ਲੱਗਾ ਹੈ ਕਿ ਬਿਕਰਮਜੀਤ ਪਾਸੀ ਦੇ ਸੰਪਰਕ ਵਿੱਚ ਤਿੰਨ ਕਾਂਗਰਸੀ ਐਮਸੀ ਜਿਨ੍ਹਾਂ ਨੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣਾ ਸੀ। ਪਰ ਕਾਂਗਰਸ ਪਾਰਟੀ ਨਾਲ ਸਬੰਧਤ 9 ਐਮਸੀ ਕਿਤੇ ਗਾਇਬ ਦੱਸੇ ਜਾਂਦੇ ਹਨ। Congress Councilors Hides From ‘Aap’

ਕਿਤੇ ਸ਼ਿਮਲੇ ਤਾਂ ਨਹੀਂ ਗਏ?

ਅਨੁਮਾਨ ਹੈ ਕਿ ਕਾਂਗਰਸ ਪਾਰਟੀ ਦੇ 9 ਐਮਸੀਆਂ ਨੂੰ ਸ਼ਿਮਲਾ ਵਿੱਚ ਰੱਖਿਆ ਗਿਆ ਹੋ ਸਕਦਾ ਹੈ। ਤਾਂ ਜੋ ਉਹ ਬਿਕਰਮਜੀਤ ਪਾਸੀ ਦੇ ਸੰਪਰਕ ਵਿੱਚ ਨਾ ਆ ਸਕਣ । ਕਾਂਗਰਸ ਪਾਰਟੀ ਨਾਲ ਸਬੰਧਤ ਨਗਰ ਕੌਂਸਲ ਦੇ ਪ੍ਰਧਾਨ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਬਨੂੜ ਵਿੱਚ ਨਹੀਂ ਹਨ। ਜੋ ਵੀ ਗੱਲ ਹੈ ਉਹ ਬਾਅਦ ਵਿੱਚ ਕੀਤੀ ਜਾਵੇਗੀ। ਦੂਜੇ ਪਾਸੇ ਸਾਬਕਾ ਹਲਕਾ ਪ੍ਰਧਾਨ ਹਰਦਿਆਲ ਸਿੰਘ ਕਬੋਜ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਆਪ ਨਾਲ ਕੌਣ ਜੁੜ ਰਿਹਾ ਹੈ। Congress Councilors Hides From ‘Aap’

Also Read :SVGOI ਵੱਲੋਂ 28 ਮਈ ਨੂੰ 13ਵੀਂ ਕਨਵੋਕੇਸ਼ਨ 13th Convocation In SVGOI

Also Read :ਜੇਈ ਦੇ ਘਰੋਂ 42 ਲੱਖ ਰੁਪਏ ਬਰਾਮਦ Rs 42 Lakh Recovered From JE’s House

Connect With Us : Twitter Facebook

 

SHARE