ਦੇਸ਼ ਵਿੱਚ ਕੋਰੋਨਾ ਦੇ 2,710 ਨਵੇਂ ਕੇਸ ਸਾਮਣੇ ਆਏ

0
236
Corona Virus In India
Corona Virus In India

ਇੰਡੀਆ ਨਿਊਜ਼, ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਹੋ ਰਿਹਾ ਹੈl ਕੇਂਦਰੀ ਮੰਤਰਾਲੇ ਦੇ ਅਨੁਸਾਰ, ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 2,710 ਨਵੇਂ ਕੇਸ ਸਾਮਣੇ ਆਏ ਹਨ l ਇਸ ਦੇ ਨਾਲ ਹੀ ਦੇਸ਼ ਵਿੱਚ ਰਿਕਵਰੀ ਰੇਟ 98.75% ਹੈl

ਪੰਜਾਬ ਵਿੱਚ 17 ਨਵੇਂ ਕੇਸ, ਇੱਕ ਦੀ ਮੌਤ

ਪ੍ਰਦੇਸ਼ ਵਿੱਚ ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 17 ਨਵੇਂ ਕੇਸ ਪਾਏ ਗਏ l ਇਸ ਦੇ ਨਾਲ, ਇਕ ਵਿਅਕਤੀ ਦੀ ਕੋਰੋਨਾ ਕਰਕੇ ਮੌਤ ਹੋ ਗਈ l ਅੰਕੜਿਆਂ ਅਨੁਸਾਰ ਅੰਮ੍ਰਿਤਸਰ ਵਿੱਚ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ ਚਾਰ ਕੇਸ ਮਿਲੇ l ਇਸ ਤੋਂ ਇਲਾਵਾ ਤਿੰਨ-ਤਿੰਨ ਕੇਸ ਜਲੰਧਰ, ਲੁਧਿਆਣਾ ਅਤੇ ਮੁਹਾਲੀ ਵਿੱਚ ਪਾਏ ਗਏ l ਇਸ ਮਿਆਦ ਦੇ ਦੌਰਾਨ ਰਾਜ ਦੇ 21 ਲੋਕ ਕੋਰੋਨਾ ਨੂੰ ਹਰਾ ਕੇ ਘਰ ਵਾਪਸ ਪਰਤੇl

ਪਹਿਲਾ ਕੇਸ ਵੁਹਾਨ, ਚੀਨ ਵਿੱਚ ਪਾਇਆ ਗਿਆ ਸੀ

ਇਹ ਜਾਣਿਆ ਜਾਂਦਾ ਹੈ ਕਿ ਸਾਲ 2019 ਵਿਚ ਪਹਿਲੀ ਲਹਿਰ, ਫਿਰ 2020 ਵਿਚ ਦੂਜੀ ਤੀਜੀ ਲਹਿਰ ਨੇ ਸਾਰਿਆਂ ਨੂੰ ਪ੍ਰਭਾਵਤ ਕੀਤਾ l ਕੋਰੋਨਾ ਦਾ ਪਹਿਲਾ ਕੇਸ ਚੀਨੀ ਸ਼ਹਿਰ ਵੁਹਾਨ ਵਿੱਚ ਪਾਇਆ ਗਿਆ ਸੀl ਇਸ ਤੋਂ ਬਾਅਦ ਇਹ ਮਹਾਮਾਰੀ ਪੂਰੀ ਦੁਨੀਆਂ ਵਿੱਚ ਫੈਲ ਗਈ l ਕਰੋੜਾਂ ਲੋਕ ਇਸ ਦੀ ਚਪੇਟ ਵਿੱਚ ਆਏ ਅਤੇ ਲੱਖਾਂ ਲੋਕਾਂ ਨੂੰ ਆਪਣੀ ਜਾਨ ਗਵਾਨੀ ਪਈ l

ਇਹ ਵੀ ਪੜੋ : ਪਹਿਲੇ ਪੜਾਅ ਵਿੱਚ ਮੋਗਾ ਨੂੰ ਮਿਲਣਗੇ 4 ਮੁਹੱਲਾ ਕਲੀਨਿਕ

ਸਾਡੇ ਨਾਲ ਜੁੜੋ : Twitter Facebook youtube

 

SHARE