ਦਿਨੇਸ਼ ਮੌਦਗਿਲ, ਲੁਧਿਆਣਾ: ਪੰਜਾਬ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ ਅਧਿਕਾਰੀਆਂ ਦੇ ਵੱਡੇ ਪੱਧਰ ’ਤੇ ਤਬਾਦਲੇ ਕੀਤੇ ਹਨ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਅੱਜ ਵੱਡੀ ਗਿਣਤੀ ਵਿੱਚ ਜੇਲ੍ਹ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਅੱਜ 28 ਜੇਲ੍ਹ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
ਮੁੱਖ ਤੋਰ ਤੇ ਇਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਹੋਏ
ਇਕਬਾਲ ਸਿੰਘ ਧਾਲੀਵਾਲ ਨੂੰ ਨਾਭਾ ਤੋਂ ਫਰੀਦਕੋਟ ਦਾ ਸੁਪ੍ਰਿੰਟੈਂਡੈਂਟ ਅਤੇ ਰਮਨਦੀਪ ਸਿੰਘ ਭੰਗੂ ਨੂੰ ਨਾਭਾ ਦਾ ਸੁਪ੍ਰਿੰਟੈਂਡੈਂਟ ਲਗਾਇਆ ਗਿਆ ਹੈ। ਇਸੇ ਤਰ੍ਹਾਂ ਹਰਬੰਸ ਸਿੰਘ ਨੂੰ ਡਿਪਟੀ ਸੁਪ੍ਰਿੰਟੈਂਡੈਂਟ ਸੁਰੱਖਿਆ ਵਜੋਂ ਲੁਧਿਆਣਾ ਵਿਖੇ ਤਾਇਨਾਤ ਕੀਤਾ ਗਿਆ ਹੈ। ਅਰਪਨਜੋਤ ਸਿੰਘ ਨੂੰ ਫਰੀਦਕੋਟ ਵਿੱਚ ਡਿਪਟੀ ਸੁਪ੍ਰਿੰਟੈਂਡੈਂਟ ਸੁਰੱਖਿਆ ਅਤੇ ਪ੍ਰੀਤਮਪਾਲ ਸਿੰਘ ਨੂੰ ਫਿਰੋਜ਼ਪੁਰ ਵਿੱਚ ਡਿਪਟੀ ਸੁਪ੍ਰਿੰਟੈਂਡੈਂਟ ਸੁਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ।
ਅੰਮ੍ਰਿਤਪਾਲ ਸਿੰਘ ਨੂੰ ਸੁਪ੍ਰਿੰਟੈਂਡੈਂਟ, ਕੇਂਦਰੀ ਜੇਲ੍ਹ ਹੁਸ਼ਿਆਰਪੁਰ, ਹਰਪ੍ਰੀਤ ਸਿੰਘ ਨੂੰ ਡਿਪਟੀ ਸੁਪ੍ਰਿੰਟੈਂਡੈਂਟ ਫੈਕਟਰੀ, ਗੁਰਦਾਸਪੁਰ ਜੇਲ੍ਹ ਅਤੇ ਆਦਰਸ਼ਪਾਲ ਸਿੰਘ ਨੂੰ ਡਿਪਟੀ ਸੁਪ੍ਰਿੰਟੈਂਡੈਂਟ ਫੈਕਟਰੀ, ਕਪੂਰਥਲਾ ਲਾਇਆ ਗਿਆ ਹੈ। ਪ੍ਰਦੁਮਣ ਸਿੰਘ ਨੂੰ ਡਿਪਟੀ ਸੁਪ੍ਰਿੰਟੈਂਡੈਂਟ ਸਬ ਜੇਲ੍ਹ ਮਾਲੇਰਕੋਟਲਾ, ਜਤਿੰਦਰ ਪਾਲ ਸਿੰਘ ਨੂੰ ਸਬ ਜੇਲ੍ਹ ਪੱਟੀ ਦਾ ਸੁਪ੍ਰਿੰਟੈਂਡੈਂਟ ਲਾਇਆ ਗਿਆ ਹੈ। ਨਵਦੀਪ ਸਿੰਘ ਬੈਨੀਵਾਲ ਨੂੰ ਡਿਪਟੀ ਸੁਪ੍ਰਿੰਟੈਂਡੈਂਟ ਸੁਰੱਖਿਆ ਗੁਰਦਾਸਪੁਰ ਤਾਇਨਾਤ ਕੀਤਾ ਗਿਆ ਹੈ। ਇਸ ਤਰ੍ਹਾਂ ਪੰਜਾਬ ਸਰਕਾਰ ਨੇ ਕੁੱਲ 28 ਜੇਲ੍ਹ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।
ਇਹ ਵੀ ਪੜੋ : ਗਰੁੱਪ ਬੀਮਾ ਸਕੀਮ ਵਿਚ ਚਾਰ ਗੁਣਾ ਵਾਧਾ
ਸਾਡੇ ਨਾਲ ਜੁੜੋ : Twitter Facebook youtube