Maintenance,Incident Management Tandor
ਹਾਈਵੇਅ ਦਾ 4.18 ਕਰੋੜ ਦੇ ਰੱਖ-ਰਖਾਅ ਦਾ ਟੈਂਡਰ,ਐਗਰੀਮੈਂਟ ਨਾ ਹੋਣ ਕਾਰਨ ਐਂਬੂਲੈਂਸ ਦੀ ਸਹੂਲਤ ਬੰਦ
* ਫਲਾਈਓਵਰ ਦੇ ਹੇਠਾਂ ਲਾਈਟਾਂ ਬੰਦ
* ਰੋਡ ਡਿਵਾਈਡਰ ’ਤੇ ਲੱਗੇ ਪੌਦੇ ਸੁਕੇ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਜ਼ੀਰਕਪੁਰ ਟੋਲ ਪਲਾਜ਼ਾ ਅਧੀਨ ਆਉਂਦੇ ਜ਼ੀਰਮਪੁਰ-ਰਾਜਪੁਰਾ ਕੌਮੀ ਮਾਰਗ ਦੇ ਰੱਖ-ਰਖਾਅ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਟੋਲ ਪਲਾਜ਼ਾ ‘ਤੇ ਰੱਖ-ਰਖਾਅ ਦਾ ਕੰਮ ਦੇਖਣ ਵਾਲੀ ਕੰਪਨੀ ਦੇ ਕੰਮ ਦੀ ਮਿਆਦ ਖਤਮ ਹੋਣ ਤੋਂ ਬਾਅਦ ਕਿਸੇ ਵੀ ਕੰਪਨੀ ਨੇ ਕੰਮ ਨਹੀਂ ਸੰਭਾਲਿਆ। ਹਾਲਾਂਕਿ ਰੱਖ-ਰਖਾਅ ਦਾ ਕੰਮ ਕਰਵਾਉਣ ਲਈ ਨਵੀਂ ਕੰਪਨੀ ਦਾ ਟੈਂਡਰ ਨੈਸ਼ਨਲ ਹਾਈਵੇਅ ਨਾਲ ਕੀਤਾ ਗਿਆ ਹੈ। ਪਰ ਇਸ ਦੇ ਬਾਵਜੂਦ ਹੁਣ ਤੱਕ ਨਵੀਂ ਕੰਪਨੀ ਨੇ ਕੰਮ ਸੰਭਾਲਣ ਵਿੱਚ ਦਿਲਚਸਪੀ ਨਹੀਂ ਦਿਖਾਈ।
NHAI ਦੀ ਅਣਗਹਿਲੀ ਕਾਰਨ ਹਾਈਵੇਅ ਦੇ ਰੱਖ-ਰਖਾਅ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ,ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਟੋਲ ਹਾਈਵੇਅ ‘ਤੇ ਐਮਰਜੈਂਸੀ ਲਈ ਐਂਬੂਲੈਂਸ ਦੀ ਸਹੂਲਤ ਹੋਣੀ ਲਾਜ਼ਮੀ ਹੈ। ਪਰ ਹੁਣ ਅਜ਼ੀਜ਼ਪੁਰ ਟੋਲ ‘ਤੇ ਐਂਬੂਲੈਂਸ ਨੂੰ ਹਟਾ ਦਿੱਤਾ ਗਿਆ ਹੈ। Maintenance,Incident Management Tandor
ਫਲਾਈਓਵਰ ਦੇ ਹੇਠਾਂ ਲਾਈਟਾਂ ਬੰਦ
ਹਾਈਵੇ ‘ਤੇ ਸਟਰੀਟ ਲਾਈਟਾਂ ਪਿਛਲੇ ਤਿੰਨ ਮਹੀਨਿਆਂ ਤੋਂ ਬੰਦ ਪਈਆਂ ਹਨ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਲਾਈਟਾਂ ਬੰਦ ਹੋਣ ਕਾਰਨ ਥਾਣਾ ਰੋਡ ਅਤੇ ਬੰਨੋ ਮਾਤਾ ਫਲਾਈ ਓਵਰ ਦੇ ਹੇਠਾਂ ਰਾਤ ਸਮੇਂ ਹਨੇਰਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹੜੇ ਫਲਾਈਓਵਰ ਦੇ ਹੇਠਾਂ ਦੁਕਾਨਦਾਰ ਹਨ, ਉਨ੍ਹਾਂ ਦਾ ਕੰਮ ਵੀ ਠੱਪ ਹੋ ਕੇ ਰਹਿ ਗਿਆ ਹੈ। Maintenance,Incident Management Tandor
ਜ਼ੀਰਕਪੁਰ ਤੋਂ ਪਟਿਆਲਾ ਤੱਕ ਸਵਾ 4 ਕਰੋੜ ਰੁਪਏ ਦਾ ਟੈਂਡਰ
NHAI ਨੇ ਜ਼ੀਰਕਪੁਰ ਤੋਂ ਪਟਿਆਲਾ ਹਾਈਵੇਅ ‘ਤੇ ਘਟਨਾ ਪ੍ਰਬੰਧਨ ਅਤੇ ਰੱਖ-ਰਖਾਅ ਕਰਨ ਲਈ ਇੱਕ ਟੈਂਡਰ ਪਾਸ ਕੀਤਾ ਹੈ। NHAI ਨੇ ਕੰਪਨੀ ਦੇ ਨਾਲ LAO ਤੇ ਹਸਤਾਖਰ ਕੀਤੇ ਹਨ। ਜ਼ੀਰਕਪੁਰ ਤੋਂ ਪਟਿਆਲਾ ਤੱਕ 50 ਕਿਲੋਮੀਟਰ ਲੰਬੇ ਹਾਈਵੇਅ ਦੇ ਰੱਖ-ਰਖਾਅ ਲਈ ਬੋਲੀ 15 ਫਰਵਰੀ 2022 ਨੂੰ NHAI ਦੁਆਰਾ ਕੀਤੀ ਗਈ ਸੀ। ਕੰਪਨੀ ਨੇ 4 ਕਰੋੜ 18 ਲੱਖ 22 ਹਜ਼ਾਰ 7 ਸੌ 64 ਰੁਪਏ (4,18,22,764) ਦੀ ਰਾਸ਼ੀ ਵਿੱਚ ਕੰਮ ਹਾਸਲ ਕੀਤਾ ਸੀ। Maintenance,Incident Management Tandor
ਟੈਂਡਰ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਕੰਮ ਨੂੰ ਸੰਭਾਲਿਆ
ਮਾਰਚ 2022 ਤੋਂ ਪਹਿਲਾਂ ਟੋਲ ਪਲਾਜ਼ਾ ਅਜ਼ੀਜ਼ਪੁਰ ‘ਤੇ ਹਾਈਵੇਅ ਦਾ ਕੰਮ ਸੀਡੀਐਸ (CDS)ਕੰਪਨੀ ਕੋਲ ਸੀ। ਕੰਪਨੀ ਦੇ ਮੇਨਟੇਨੈਂਸ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ੀਰਕਪੁਰ ਤੋਂ ਰਾਜਪੁਰਾ ਤੱਕ ਹਾਈਵੇਅ ਲਈ ਚਾਰ ਸਾਲਾਂ ਲਈ ਟੈਂਡਰ ਲਿਆ ਗਿਆ ਸੀ। ਕੰਪਨੀ ਦੇ ਟੈਂਡਰ ਦੀ ਮਿਆਦ 31 ਮਾਰਚ ਨੂੰ ਖਤਮ ਹੋ ਗਈ ਸੀ। ਇਸ ਦੇ ਬਾਵਜੂਦ ਜਦੋਂ ਨਵੀਂ ਕੰਪਨੀ ਨੇ ਕੰਮ ਨਾ ਸੰਭਾਲਿਆ ਤਾਂ ਇੱਕ ਮਹੀਨੇ ਤੱਕ ਮੁਫ਼ਤ ਸੇਵਾਵਾਂ ਜਾਰੀ ਰੱਖੀਆਂ ਗਈਆਂ। Maintenance,Incident Management Tandor
ਐਗਰੀਮੈਂਟ ਨਹੀਂ ਹੋਇਆ
ਟੈਂਡਰਿੰਗ ਵਿੱਚ 45 ਦਿਨ ਲੱਗਦੇ ਹਨ। ਇਸ ਤੋਂ ਬਾਅਦ, ਕੰਪਨੀ ਦੀਆਂ ਬੈਂਕ ਗਾਰੰਟੀ ਵਰਗੀਆਂ ਰਸਮਾਂ ਦੀ NHAI ਦੁਆਰਾ ਪੁਸ਼ਟੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਏਜੰਸੀ ਨਾਲ ਐਗਰੀਮੈਂਟ ਕੀਤਾ ਜਾਂਦਾ ਹੈ। ਜੋ ਅਜੇ ਤੱਕ ਨਹੀਂ ਹੋਇਆ। ਕੰਪਨੀ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ।– ਵਿਸ਼ਾਲ ਸ਼ਰਮਾ,ਪ੍ਰੋਜੈਕਟ ਡਾਇਰੈਕਟਰ, NHAI, ਪਟਿਆਲਾ। Maintenance,Incident Management Tandor
4008 ਬੂਟੇ ਲਗਾਏ ਜਾਣਗੇ
ਜ਼ੀਰਕਪੁਰ-ਪਟਿਆਲਾ ਕੌਮੀ ਮਾਰਗ-7 ’ਤੇ ਡਿਵਾਈਡਰ ’ਤੇ ਲਗਾਏ ਪੌਦੇ ਸੁੱਕਣੇ ਸ਼ੁਰੂ ਹੋ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਗਰਮੀਆਂ ਵਿੱਚ ਪੌਦਿਆਂ ਨੂੰ ਪਾਣੀ ਦੀ ਲੋੜ ਹੁੰਦੀ ਹੈ। ਪਰ ਬਨੂੜ ਵਿੱਚੋਂ ਲੰਘਦੇ ਹਾਈਵੇਅ ਦੇ ਡਿਵਾਈਡਰ ’ਤੇ ਲੱਗੇ ਪੌਦੇ ਸੰਭਾਲ ਨਾ ਹੋਣ ਕਾਰਨ ਸੁੱਕਣੇ ਸ਼ੁਰੂ ਹੋ ਹਨ।
ਇਸ ਦੇ ਨਾਲ ਹੀ NHAI ਦੇ ਅਧਿਕਾਰੀ ਨੇ ਕਿਹਾ ਕਿ ਬੇਸ਼ੱਕ ਕਿਸੇ ਕੰਪਨੀ ਵੱਲੋਂ ਰੱਖ-ਰਖਾਅ ਦਾ ਕੰਮ ਪ੍ਰਭਾਵਿਤ ਹੋਇਆ ਸੀ, ਪਰ ਇਸ ਦੌਰਾਨ ਅਸੀਂ ਪੌਦਿਆਂ ਨੂੰ ਇਕ ਵਾਰ ਪਾਣੀ ਲਗਾਇਆ ਸੀ। ਉਨ੍ਹਾਂ ਦੱਸਿਆ ਕਿ ਜ਼ੀਰਕਪੁਰ ਤੋਂ ਪਟਿਆਲਾ ਤੱਕ ਸੜਕ ਦੇ ਡਿਵਾਈਡਰ ‘ਤੇ ਬੋਗਲਵਾਲੀਆ ਪ੍ਰਜਾਤੀ ਦੇ 4008 ਪੌਦੇ ਲਗਾਉਣ ਲਈ ਸਰਕਾਰ ਤੋਂ ਮਨਜ਼ੂਰੀ ਲਈ ਗਈ ਹੈ। ਜਲਦੀ ਹੀ ਪੌਦੇ ਲਗਾਏ ਜਾ ਰਹੇ ਹਨ। Maintenance,Incident Management Tandor
Also Read :ਤਹਿਸੀਲ ਦਫ਼ਤਰ ਦਾ ਜਾਇਜ਼ਾ ਲੈਣ ਪੁੱਜੇ ਵਿਧਾਇਕ MLA Reviews Tehsil Office
Also Read :MP ਪ੍ਰਨੀਤ ਕੌਰ Sandhu Farm ਤੇ ਪੁੱਜੇ MP Preneet Kaur
Connect With Us : Twitter Facebook