ਨਾਈਜੀਰੀਆ ਵਿੱਚ ਚਰਚ ਪੁੱਜੇ ਲੋਕਾਂ ਉੱਤੇ ਅੰਨੇਵਾਹ ਫਾਇਰਿੰਗ, 50 ਲੋਕਾਂ ਦੇ ਮਾਰੇ ਜਾਣ ਦੀ ਖਬਰ

0
271
Firing in church in Nigeria
Firing in church in Nigeria

ਇੰਡੀਆ ਨਿਊਜ਼, ਓਵੋ: ਨਾਈਜੀਰੀਆ ਦੇ ਓਵੋ ਸ਼ਹਿਰ ਵਿੱਚ ਐਤਵਾਰ ਸ਼ਾਮ ਨੂੰ ਚਰਚ ਵਿੱਚ ਪੁੱਜੇ ਲੋਕਾਂ ਉੱਤੇ ਅੰਨੇਵਾਹ ਫਾਇਰਿੰਗ ਕਰ ਦਿੱਤੀ ਗਈ। ਇਸ ਹਮਲੇ ‘ਚ ਕਰੀਬ 50 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਕਈ ਲੋਕ ਗੰਭੀਰ ਜ਼ਖਮੀ ਹਨ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਮਰਨ ਵਾਲਿਆਂ ਦੀ ਅਧਿਕਾਰਤ ਗਿਣਤੀ ਦਾ ਐਲਾਨ ਨਹੀਂ ਕੀਤਾ ਗਿਆ ਹੈ। ਗੋਲੀਬਾਰੀ ਓਵੋ ਸ਼ਹਿਰ ਦੇ ਸੇਂਟ ਫਰਾਂਸਿਸ ਚਰਚ ਵਿੱਚ ਹੋਈ।

ਜਨਤਕ ਪ੍ਰਤੀਨਿਧੀ ਅਡੇਲੇਗਬੇ ਟਿਮੀਲੇਨੇ ਨੇ ਕਿਹਾ ਕਿ ਜਦੋਂ ਲੋਕ ਚਰਚ ਵਿਚ ਸ਼ਾਂਤੀਪੂਰਵਕ ਪ੍ਰਾਰਥਨਾ ਕਰ ਰਹੇ ਸਨ ਤਾਂ ਕੁਝ ਹਥਿਆਰਬੰਦ ਵਿਅਕਤੀ ਚਰਚ ਵਿਚ ਦਾਖਲ ਹੋਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜ਼ੋਰਦਾਰ ਧਮਾਕੇ ਦੀ ਆਵਾਜ਼ ਵੀ ਸੁਣਾਈ ਦਿੱਤੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲਾ ਕਿਸ ਨੇ ਕੀਤਾ ਅਤੇ ਕਿਉਂ ਕੀਤਾ। ਗਵਰਨਰ ਰੋਟੀਮੀ ਅਕੇਰੇਡੋਲੂ ਨੇ ਇਸ ਦਰਦਨਾਕ ਘਟਨਾ ‘ਤੇ ਸੋਗ ਪ੍ਰਗਟ ਕੀਤਾ ਹੈ।

ਹਮਲੇ ਤੋਂ ਬਾਅਦ ਵੀਡੀਓ ਸਾਹਮਣੇ ਆਈ

ਇਸ ਹਮਲੇ ਦੇ ਕੁਝ ਸਮੇਂ ਬਾਅਦ ਹੀ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇਸ ਵੀਡੀਓ ‘ਚ ਚਰਚ ‘ਚ ਥਾਂ-ਥਾਂ ਲੋਕ ਖੂਨ ਨਾਲ ਲੱਥਪੱਥ ਦਿਖਾਈ ਦੇ ਰਹੇ ਹਨ। ਕਈਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਖੂਨ ਨਾਲ ਲੱਥਪੱਥ ਜਾਨਾਂ ਬਚਾਉਣ ਲਈ ਮਦਦ ਦੀ ਮੰਗ ਕਰ ਰਹੇ ਹਨ। ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਕਿਹਾ ਕਿ ਨਫਰਤ ਦੇ ਵਿਚਾਰਧਾਰਕਾਂ ਨੇ ਅਜਿਹਾ ਘਿਨੌਣਾ ਕੰਮ ਕੀਤਾ ਹੈ ਅਤੇ ਜਾਨਾਂ ਲਈਆਂ ਹਨ।

ਹਾਲ ਹੀ ‘ਚ ਅਮਰੀਕਾ ਦੇ ਸਕੂਲ ‘ਚ ਵੀ ਹਮਲਾ ਹੋਇਆ

ਦੱਸਣਯੋਗ ਹੈ ਕਿ ਹਾਲ ਹੀ ‘ਚ ਅਮਰੀਕਾ ਦੇ ਇਕ ਸਕੂਲ ‘ਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਪ੍ਰਾਇਮਰੀ ਵਿੰਗ ‘ਚ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ। ਇਸ ਹਮਲੇ ‘ਚ ਹਮਲਾਵਰ ਸਮੇਤ ਕੁੱਲ 21 ਲੋਕ ਮਾਰੇ ਗਏ ਸਨ। ਇਨ੍ਹਾਂ ਵਿੱਚ ਜ਼ਿਆਦਾਤਰ ਮਾਸੂਮ ਬੱਚੇ ਸਨ। ਨਾਈਜੀਰੀਆ ‘ਚ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਮਲਾਵਰ ਕੌਣ ਸਨ ਅਤੇ ਉਨ੍ਹਾਂ ਨੇ ਇਹ ਹਮਲਾ ਕਿਸ ਲਈ ਕੀਤਾ ਸੀ।

ਇਹ ਵੀ ਪੜੋ : ਬੰਗਲਾਦੇਸ਼ ਵਿੱਚ ਕੰਟੇਨਰ ਡਿਪੂ ਵਿੱਚ ਭਿਆਨਕ ਅੱਗ, 35 ਦੀ ਮੌਤ

ਸਾਡੇ ਨਾਲ ਜੁੜੋ : Twitter Facebook youtube

SHARE