ਨਗਰ ਸੁਧਾਰ ਟਰੱਸਟ ਵੱਲੋਂ ਫਲੈਟਾਂ ਦੀ ਡਰਾਅ ਪ੍ਰਕਿਰਿਆ ਦੀ ਤਿਆਰੀ ਮੁਕੰਮਲ

0
194
Town Improvement Trust Ludhiana
Town Improvement Trust Ludhiana
  • ਐਲਏਸੀ ਵੱਲੋਂ 336 ਐਚਆਈਜੀ ਅਤੇ 230 ਐਮਆਈਜੀ ਫਲੈਟਾਂ ਦੀ ਅਲਾਟਮੈਂਟ ਸਬੰਧੀ ਤਿਆਰੀ ਦੀ ਕੀਤੀ ਸਮੀਖਿਆ

ਦਿਨੇਸ਼ ਮੌਦਗਿਲ, ਲੁਧਿਆਣਾ: ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਲੈਂਡ ਐਕਿਊਜੀਸ਼ਨ ਕੁਲੈਕਟਰ (ਐਲਏਸੀ) ਨੀਰੂ ਕਤਿਆਲ ਗੁਪਤਾ ਨੇ ਸਥਾਨਕ ਨਹਿਰੂ ਸਿਧਾਂਤ ਵਿਖੇ 16 ਜੂਨ, 2022 ਨੂੰ ਹੋਣ ਵਾਲੇ ਮੈਗਾ ਈਵੈਂਟ ਲਈ ਅੰਤਿਮ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਅਟੱਲ ਅਪਾਰਟਮੈਂਟ ਸਕੀਮ ਅਧੀਨ 336 ਹਾਈ ਇਨਕਮ ਗਰੁੱਪ (ਐਚਆਈਜੀ) ਅਤੇ 230 ਮਿਡਲ ਇਨਕਮ ਗਰੁੱਪ (ਐਮਆਈਜੀ) ਫਲੈਟਾਂ ਦੀ ਸੁਚਾਰੂ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਡਰਾਅ ਕੱਢਣ ਦੀ ਪ੍ਰਕਿਰਿਆ ਲਈ ਵਿਭਾਗ ਤਿਆਰ ਹੈ ।

ਅੰਤਿਮ ਸੂਚੀ ਕੀਤੀ ਜਾਰੀ

ਐਲਏਸੀ ਕਤਿਆਲ ਨੇ ਅੱਗੇ ਵਿਸਥਾਰ ਨਾਲ ਦੱਸਿਆ ਕਿ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਚੇਅਰਪਰਸਨ ਸੁਰਭੀ ਮਲਿਕ ਦੇ ਨਿਰਦੇਸ਼ਾਂ ਤਹਿਤ ਯੋਗ ਬਿਨੈਕਾਰਾਂ ਦੀ ਅੰਤਿਮ ਸੂਚੀ ਟਰੱਸਟ ਦੀ ਅਧਿਕਾਰਤ ਵੈੱਬਸਾਈਟ ‘ਤੇ ਅਪਲੋਡ ਅਤੇ ਨੋਟਿਸ ਬੋਰਡ ‘ਤੇ ਚਿਪਕਾ ਦਿੱਤੀ ਗਈ ਹੈ, ਜਿਸ ਨੂੰ ਆਮ ਲੋਕ ਦੇਖ ਸਕਦੇ ਹਨ।

ਡਰਾਅ 16 ਜੂਨ, 2022 ਨੂੰ ਸਵੇਰੇ 10 ਵਜੇ ਕੱਢਿਆ ਜਾਵੇਗਾ

ਡਰਾਅ 16 ਜੂਨ, 2022 ਨੂੰ ਸਵੇਰੇ 10 ਵਜੇ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਆਮ ਲੋਕਾਂ ਦੀ ਹਾਜ਼ਰੀ ਵਿੱਚ ਕੱਢਿਆ ਜਾਵੇਗਾ। ਇਸੇ ਤਰ੍ਹਾਂ ਇਸ ਸਮਾਗਮ ਦੀ ਲਾਈਵ ਵੈਬਕਾਸਟਿੰਗ ਵੀ ਕੀਤੀ ਜਾਵੇਗੀ ਜਿਸ ਲਈ ਵੈਬਕਾਸਟਿੰਗ ਲਿੰਕ ਵੀ ਜਲਦ ਸਾਰਿਆਂ ਨਾਲ ਸਾਂਝਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲਾਈਵ ਸਟ੍ਰੀਮਿੰਗ ਹੀਟਵੇਵ ਅਤੇ ਕੋਵਿਡ-19 ਮਹਾਂਮਾਰੀ ਤੋਂ ਬਚਾਅ ਦੇ ਮੱਦੇਨਜ਼ਰ ਕੀਤੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸਮਾਗਮ ਨੂੰ ਦੇਖ ਸਕਣ।

ਪ੍ਰੋਜੈਕਟ 8.8 ਏਕੜ ਜ਼ਮੀਨ ਵਿੱਚ ਹੋਵੇਗਾ

ਨੀਰੂ ਕਤਿਆਲ ਗੁਪਤਾ ਨੇ ਇਹ ਵੀ ਕਿਹਾ ਕਿ ਇਹ ਰਿਹਾਇਸ਼ੀ ਪ੍ਰੋਜੈਕਟ 8.8 ਏਕੜ ਦੀ ਜ਼ਮੀਨ ਵਿੱਚ ਹੋਵੇਗਾ ਜਿੱਥੇੇ ਕਮਿਊਨਿਟੀ ਸੈਂਟਰ, ਸਵਿਮਿੰਗ ਪੂਲ, ਜਿਮਨੇਜ਼ੀਅਮ, ਛੋਟਾ ਵਪਾਰਕ ਕੇਂਦਰ ਅਤੇ ਪਾਰਕਿੰਗ ਲਾਟ ਸਮੇਤ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਇਸ ਪ੍ਰੋਜੈਕਟ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਇਸ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਸ਼ੁਰੂ ਕੀਤਾ ਜਾ ਸਕੇ।

ਇਹ ਵੀ ਪੜੋ : ਕੀ ਰਿਸ਼ਵਤਖੋਰੀ ਕਾਂਗਰਸ ਦਾ ਹੱਕ ਹੈ : ਮਾਨ

ਇਹ ਵੀ ਪੜੋ : ਸੰਗਰੂਰ ਲੋਕ ਸਭਾ ਉਪ ਚੋਣ: ਕਿਸੇ ਵੀ ਪਾਰਟੀ ਲਈ ਆਸਾਨ ਨਹੀਂ ਜਿੱਤ ਦਾ ਰਾਹ

ਇਹ ਵੀ ਪੜੋ : ਸੀਐਮ ਹਾਊਸ ‘ਚ ਕਾਂਗਰਸ ਵਿਧਾਇਕਾਂ ਦੀ ਨਾਅਰੇਬਾਜ਼ੀ, ਪੁਲਿਸ ਨੇ ਕੀਤਾ ਗ੍ਰਿਫਤਾਰ

ਸਾਡੇ ਨਾਲ ਜੁੜੋ : Twitter Facebook youtube

SHARE