Bribery Charges Against Police Officer
ਮਾਲਕੀ ਦੀ ਤਸਦੀਕ ਕਰਨ ਦੇ ਬਦਲੇ ਥਾਣਾਦਾਰ ਨੇ 3000 ਰੁਪਏ ਦੀ ਮੰਗ ਕੀਤੀ
* ਸ਼ਿਕਾਇਤਕਰਤਾ ਨੇ ਮੌਕੇ ‘ਤੇ ਥਾਣੇਦਾਰ ਦੀ ਵੀਡੀਓ ਬਣਾਈ
ਕੁਲਦੀਪ ਸਿੰਘ
ਇੰਡੀਆ ਨਿਊਜ਼ ਮੋਹਾਲੀ
ਬਨੂੜ ਦੇ ਕੋਲ ਪੁਲਿਸ਼ ਚੌਕੀ ਜਨਸੂਆ ਵਿਖੇ ਤਾਇਨਾਤ ਥਾਣੇਦਾਰ ਵੱਲੋਂ ਰਿਸ਼ਵਤ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਨੇ ਮੌਕੇ ‘ਤੇ ਮੌਜੂਦ ਥਾਣੇਦਾਰ ਦੀ ਵੀਡੀਓ ਬਣਾ ਕੇ ਉੱਚ ਪੁਲਿਸ ਅਧਿਕਾਰੀਆਂ ਨੂੰ ਭੇਜ ਦਿੱਤੀ। ਪੁੱਛਗਿੱਛ ਤੋਂ ਬਾਅਦ ਰਿਸ਼ਵਤ ਮੰਗਣ ਵਾਲੇ ਪੁਲਸ ਅਧਿਕਾਰੀ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। Bribery Charges Against Police Officer
ਦੋ ਟਿੱਪਰ ਅਤੇ ਪੋਕਲੇਨ ਮਸ਼ੀਨਾਂ
ਜਾਣਕਾਰੀ ਅਨੁਸਾਰ ਮਾਈਨਿੰਗ ਮਾਮਲੇ ਵਿੱਚ ਪੁਲੀਸ ਨੇ ਦੋ ਟਿੱਪਰ ਅਤੇ ਇੱਕ ਪੋਕਲੇਨ ਮਸ਼ੀਨ ਜ਼ਬਤ ਕੀਤੀ ਸੀ। ਪੀੜਤ ਵਿਅਕਤੀ ਜ਼ਬਤ ਕੀਤੀ ਵਾਹਨ ਨੂੰ ਛੁਡਾਉਣ ਲਈ ਚੌਕੀ ‘ਤੇ ਗਿਆ ਸੀ। ਥਾਣੇਦਾਰ ਹਰਨੇਕ ਸਿੰਘ ਨੇ ਕੰਮ ਜਲਦੀ ਕਰਵਾਉਣ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਮਾਮਲਾ 3000 ਰੁਪਏ ਵਿੱਚ ਤੈਅ ਹੋ ਗਿਆ। ਪੀੜਤ ਦੇ ਦੋਸਤ ਨੇ ਥਾਣੇਦਾਰ ਦੀ ਰਿਸ਼ਵਤ ਲੈਂਦੇ ਸਮੇਂ ਵੀਡੀਓ ਬਣਾਈ ਸੀ। ਜਿਸ ਦੇ ਆਧਾਰ ‘ਤੇ ਕਾਰਵਾਈ ਕੀਤੀ ਗਈ ਹੈ। Bribery Charges Against Police Officer
ਮਿੱਟੀ ਪਾਉਣ ਦਾ ਠੇਕਾ ਲਿਆ ਸੀ
ਬਠਿੰਡਾ ਦੇ ਰਹਿਣ ਵਾਲੇ ਅੰਕੁਸ਼ ਗਰਗ ਨੇ ਦੱਸਿਆ ਕਿ ਸੈਨੇਟਰੀ ਦੀ ਦੁਕਾਨ ਹੈ। ਸੁਨੀਲ ਅਰੋੜਾ ਵਾਸੀ ਸਿਰਸਾ ਅਤੇ ਦੋਸਤ ਹਰਜੀਤ ਸਿੰਘ ਭਾਗੀਵਾਂਦਰ ਬਠਿੰਡਾ ਦੀ ਗਿੱਲ ਕੰਸਟਰਕਸ਼ਨ ਕੰਪਨੀ ਨਾਮਕ ਫਰਮ ਹੈ। ਜਿਹੜਾ ਠੇਕਾ ਲੈ ਕੇ ਮਿੱਟੀ ਪਾਉਣ ਦਾ ਕੰਮ ਕਰਦਾ ਹੈ। ਕੰਪਨੀ ਨੇ ਬਨੂੜ ਨੇੜੇ ਵੈੱਲਨੈਸ ਸਿਟੀ ਵਿੱਚ ਮਿੱਟੀ ਪਾਉਣ ਦਾ ਠੇਕਾ ਲਿਆ ਸੀ। ਮਾਈਨਿੰਗ ਅਫਸਰ ਵੱਲੋਂ 7 ਜੂਨ ਨੂੰ ਕੇਸ ਦਰਜ ਕੀਤਾ ਗਿਆ ਸੀ। Bribery Charges Against Police Officer
ਥਾਣੇਦਾਰ ਹਰਨੇਕ ਸਿੰਘ ਖਿਲਾਫ ਮਾਮਲਾ ਦਰਜ: DSP
ਡੀਐਸਪੀ ਰਾਜਪੁਰਾ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮ ਥਾਣੇਦਾਰ ਹਰਨੇਕ ਸਿੰਘ ਇਸ ਕੇਸ ਦਾ ਈਓ ਸੀ, ਟਿੱਪਰ ਅਤੇ ਪੋਕਲੇਨ ਮਸ਼ੀਨ ਦੀ ਮਾਲਕੀ ਸਾਬਤ ਕਰਨ ਬਦਲੇ 10 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਸ਼ਿਕਾਇਤਕਰਤਾ ਨੇ 3 ਹਜ਼ਾਰ ‘ਚ ਮਾਮਲਾ ਨਿਪਟਾਉਣ ‘ਤੇ ਥਾਣੇਦਾਰ ਦੀ ਵੀਡੀਓ ਬਣਾ ਲਈ ਸੀ। ਹਰਨੇਕ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। Bribery Charges Against Police Officer
Also Read :NHAI ਦੀ ਅਣਗਹਿਲੀ ਕਾਰਨ ਫਲਾਈਓਵਰ ਦੀਆਂ ਸਲੈਬਾਂ ਵਿਚਕਾਰ ਉੱਗੀ ਝਾੜੀਆਂ
Also Read :ਹਾਈਵੇਅ ਦਾ 4.18 ਕਰੋੜ ਦੇ ਰੱਖ-ਰਖਾਅ ਦਾ ਟੈਂਡਰ,ਐਗਰੀਮੈਂਟ ਨਾ ਹੋਣ ਕਾਰਨ ਐਂਬੂਲੈਂਸ ਦੀ ਸਹੂਲਤ ਬੰਦ
Connect With Us : Twitter Facebook