- ਅਗਵਾ ਕਾਰਾਂ ਨੇ 10 ਲੱਖ ਰੁਪਏ ਦੀ ਫਿਰੌਤੀ ਦੀ ਕੀਤੀ ਸੀ ਮੰਗ
- ਅਗਵਾਹ ਹੋਏ ਨੌਜਵਾਨ ਮਨਜਿੰਦਰ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਕੀਤੀ ਸੀ ਜਾਣਕਾਰੀ ਸਾਂਝੀ
- ਅਗਵਾ ਹੋਇਆ ਨੌਜਵਾਨ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਦੌਧਰ ਗਰਬੀ ਦਾ ਹੈ ਵਸਨੀਕ
- ਇੰਡੀਅਨ ਅੰਬੈਂਸੀ ਨੇ ਨਹੀਂ ਕੀਤੀ ਕੋਈ ਮਦਦ: ਪੀੜਤ ਪਰਿਵਾਰ
- ਪੀੜਤ ਪਰਿਵਾਰ ਨੇ ਭਾਰਤ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੂੰ ਸਹੀ ਸਲਾਮਤ ਭਾਰਤ ਵਾਪਸ ਲਿਆਂਦਾ ਜਾਵੇ
ਇੰਡੀਆ ਨਿਊਜ਼ ਮੋਗਾ: ਪੰਜਾਬ ਦੇ ਮੋਗਾ ਜ਼ਿਲੇ ਦੇ ਪਿੰਡ ਦੌਧਰ ਗਰਬੀ ਦਾ ਨੌਜਵਾਨ ਮਨਜਿੰਦਰ ਸਿੰਘ ਸਿੱਧੂ ਜੋ ਕਿ ਆਪਣੇ ਕਾਰੋਬਾਰ ਦੇ
ਸਿਲਸਿਲੇ ਦੋਹਾ ਕਤਰ ‘ਚ ਰਹਿ ਰਿਹਾ ਸੀ, ਤੇ ਉਹ ਉਥੋਂ ਆ ਕੰਟੇਨਰ ਦੀ ਖਰੀਦ ਸਬੰਧੀ ਈਰਾਨ ਚਲਾ ਗਿ.. ਜਿੱਥੇ ਉਸ ਨੂੰ ਕੁਝ ਲੋਕਾਂ ਨੇ ਉਸ ਨੂੰ ਅਗਵਾ ਕਰ ਲਿਆ। ਜਿਸ ਦੀ ਜਾਣਕਾਰੀ ਇੱਕ ਵਿਅਕਤੀ ਵੱਲੋਂ ਟਵਿੱਟਰ ਰਾਹੀਂ ਸਾਂਝੀ ਕੀਤੀ ਗਈ ਅਤੇ ਸਰਕਾਰਾਂ ਤੋਂ ਮੰਗ ਕੀਤੀ ਕਿ ਉਸ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਵੇ।
ਮੀਡੀਆ ਨੂੰ ਅਗਵਾ ਹੋਏ ਨੌਜਵਾਨ ਮਨਜਿੰਦਰ ਸਿੰਘ ਸਿੱਧੂ ਦੀ ਭੈਣ ਸੰਦੀਪ ਕੌਰ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦਾ ਭਰਾ ਹੋਇਆ ਸੀ।
ਸਰਕਾਰਾਂ ਤੋਂ ਮੰਗ ਕੀਤੀ ਕਿ ਉਸ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਵੇ
ਅਤੇ ਜਦੋਂ ਉਹ ਇਕ ਕੰਟੇਨਰ ਦੀ ਖਰੀਦੋ-ਫਰੋਖਤ ਕਰਨ ਲਈ ਈਰਾਨ ਗਿਆ ਤਾਂ ਉਥੇ ਕੁਝ ਲੋਕਾਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਜ਼ੰਜੀਰਾਂ ਵਿਚ ਕੈਦ ਕਰ ਲਿਆ। ਜਿਸ ਤੋਂ ਬਾਅਦ ਉਸ ਤੋਂ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਜਿਸ ਦਾ ਸੌਦਾ 10 ਲੱਖ ਰੁਪਏ ਵਿੱਚ ਤੈਅ ਹੋਇਆ ਸੀ।
ਪਰ ਕਿਸੇ ਤਰ੍ਹਾਂ ਮਨਜਿੰਦਰ ਸਿੰਘ ਅਗਵਾ ਕਾਰਾਂ ਦੇ ਚੁੰਗਲ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਤਾਂ ਜਦੋਂ ਉਹ ਅੰਬੈਸੀ ਪਹੁੰਚਿਆ ਤਾਂ ਪੀੜਤ ਪਰਿਵਾਰ ਅਨੁਸਾਰ 6 ਘੰਟੇ ਤੱਕ ਅੰਬੈਸੀ ਵਾਲਿਆਂ ਨੇ ਮਨਜਿੰਦਰ ਨੂੰ ਪਾਣੀ ਤੱਕ ਨਹੀਂ ਪੁੱਛਿਆ।
ਜਿਸ ਤੋਂ ਬਾਅਦ ਉਹਨਾਂ ਨੇ ਉਸ ਤੋਂ ਅਮਰੀਕੀ ਡਾਲਰ $ 500, ਦੇਣ ਦੀ ਮੰਗ ਕੀਤੀ। ਹੁਣ ਪੀੜਤ ਪਰਿਵਾਰ ਨੇ ਸੈਂਟਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਮਨਜਿੰਦਰ ਸਿੰਘ ਨੂੰ ਸਹੀ ਸਲਾਮਤ ਘਰ ਲਿਆਂਦਾ ਜਾਵੇ।
ਇਹ ਵੀ ਪੜੋ : ਡੇਰਾਬਸੀ ਵਿਖੇ 1 ਕਰੋੜ ਦੀ ਲੁੱਟ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
ਇਹ ਵੀ ਪੜੋ : ਲਰਨਿੰਗ ਲਾਇਸੈਂਸ ਦੀ ਆਨਲਾਈਨ ਸਹੂਲਤ ਸ਼ੁਰੂ: ਮਾਨ
ਇਹ ਵੀ ਪੜੋ : ਸਿੱਧੂ ਮੂਸੇਵਾਲਾ ਕਤਲ ਕੇਸ: ਪੰਜਾਬ ਪੁਲਿਸ ਨੇ ਲੋਰੇਂਸ ਬਿਸ਼ਨੋਈ ਤੋਂ ਪੁੱਛਗਿੱਛ ਸ਼ੁਰੂ ਕੀਤੀ
ਸਾਡੇ ਨਾਲ ਜੁੜੋ : Twitter Facebook youtube