ਇੰਡੀਆ ਨਿਊਜ਼, Haryana News : ਡੇਰਾਮੁਖੀ ਨੂੰ ਕੁਝ ਮਹੀਨੇ ਪਹਿਲਾਂ ਭਾਵ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 21 ਦਿਨ ਲਈ ਪੈਰੋਲ ਮਿਲੀ ਸੀ, ਜਦੋਂਕਿ ਹੁਣ ਫਿਰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 30 ਦਿਨ ਦੀ ਪੈਰੋਲ ਮਿਲ ਗਈ ਹੈ। ਪਤਾ ਲੱਗਾ ਹੈ ਕਿ ਡੇਰਾ ਮੁਖੀ ਯੂਪੀ ਦੇ ਬਾਗਪਤ ਸਥਿਤ ਬਰਨਾਵਾ ਡੇਰੇ ਪਹੁੰਚ ਗਿਆ ਹੈ। ਫਿਲਹਾਲ ਡੇਰਮੁਖੀ ਰੋਹਤਕ ਦੀ ਸੁਨਾਰੀਆ ਜੇਲ ‘ਚ ਬੰਦ ਸੀ।
ਸਾਧਵੀ ਜਿਨਸੀ ਸ਼ੋਸ਼ਣ ਅਤੇ ਕਤਲ ਕੇਸ ਵਿੱਚ ਸਜ਼ਾ
ਦੱਸ ਦੇਈਏ ਕਿ ਡੇਰਾਮੁਖੀ ਗੁਰਮੀਤ ਰਾਮਰਹੀਮ ਸਾਧਵੀ ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ ਮਾਮਲੇ ਵਿੱਚ ਰੋਹਤਕ ਸੁਨਾਰੀ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਡੇਰਾ ਸੱਚਾ ਸੌਦਾ ਮੁਖੀ ਨੇ ਇਕ ਮਹੀਨੇ ਲਈ ਪੈਰੋਲ ਦੀ ਮੰਗ ਕੀਤੀ ਸੀ। ਪੈਰੋਲ ਮਿਲਣ ਤੋਂ ਬਾਅਦ ਹੁਣ ਉਸਦਾ ਨਵਾਂ ਘਰ ਗੁਰੂਗ੍ਰਾਮ ਨਹੀਂ ਬਲਕਿ ਯੂਪੀ ਦੇ ਬਾਗਪਤ ਵਿੱਚ ਬਰਨਾਵਾ ਦਾ ਆਸ਼ਰਮ ਹੋਵੇਗਾ। ਇਸ ਦੇ ਲਈ ਸਰਕਾਰ ਨੇ ਬਾਗਪਤ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਸੀ।
ਡੇਰਾ ਮੁਖੀ ਨੂੰ ਸਖ਼ਤ ਸੁਰੱਖਿਆ ਘੇਰੇ ‘ਚ ਰੱਖਿਆ ਜਾਵੇਗਾ: ਬਾਗਪਤ ਪੁਲਿਸ
ਯੂਪੀ ਦੇ ਪੁਲਿਸ ਇੰਸਪੈਕਟਰ ਡੀਕੇ ਤਿਆਗੀ ਅਤੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਮ ਰਹੀਮ ਦੇ ਪੈਰੋਲ ਮਿਲਣ ਤੋਂ ਬਾਅਦ ਬਰਨਾਵਾ ਆਸ਼ਰਮ ‘ਚ ਰਹਿਣ ‘ਤੇ ਕੋਈ ਇਤਰਾਜ਼ ਨਹੀਂ ਹੈ, ਪੁਲਿਸ ਵੱਲੋਂ ਉਨ੍ਹਾਂ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣਗੇ।
ਹਨੀਪ੍ਰੀਤ ਅਤੇ ਪਰਿਵਾਰ ਉਨ੍ਹਾਂ ਨੂੰ ਜੇਲ੍ਹ ਤੋਂ ਲੈਣ ਪਹੁੰਚਿਆ
ਦੱਸ ਦੇਈਏ ਕਿ ਅੱਜ ਸਵੇਰੇ 7.30 ਵਜੇ ਡੇਰਾ ਮੁਖੀ ਨੂੰ ਪੈਰੋਲ ਮਿਲ ਗਈl ਉਹ ਜੇਲ੍ਹ ਤੋਂ ਬਾਹਰ ਆ ਗਿਆ ਹੈ। ਹਨੀਪ੍ਰੀਤ ਅਤੇ ਗੁਰਮੀਤ ਦੇ ਪਰਿਵਾਰ ਦੇ ਹੋਰ ਮੈਂਬਰ ਉਸ ਨੂੰ ਸੁਨਾਰੀਆ ਜੇਲ੍ਹ ਤੋਂ ਲਿਆਉਣ ਪਹੁੰਚੇ ਸਨ।
ਇਹ ਵੀ ਪੜੋ : ਇਰਾਨ ‘ਚ ਪੰਜਾਬ ਦਾ ਨੌਜਵਾਨ ਅਗਵਾ
ਸਾਡੇ ਨਾਲ ਜੁੜੋ : Twitter Facebook youtube