ਬੀਐਸਐਫ ਵੱਲੋਂ ਫਾਇਰਿੰਗ ਤੋਂ ਬਾਅਦ ਡਰੋਨ ਵਾਪਿਸ ਪਾਕਿਸਤਾਨ ਵੱਲ ਜਾਣ ਚ ਹੋਇਆ ਸਫਲ
ਇੰਡੀਆ ਨਿਊਜ਼, Punjab Neews: ਭਾਰਤ ਪਾਕ ਸਰਹੱਦ ਤੇ ਡਰੋਨ ਦੀਆਂ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ l ਦੇਸ਼ ਵਿਰੋਧੀ ਤਾਕਤਾਂ ਵੱਲੋਂ ਹੁਣ ਲਗਾਤਾਰ ਡਰੋਨ ਦੀ ਮਦਦ ਨਾਲ ਭਾਰਤ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲਾ ਭਾਰਤ ਪਾਕ ਸਰਹੱਦ ਨਾਲ ਜੁੜੇ ਪੁਲਿਸ ਥਾਣਾ ਰਮਦਾਸ ਦਾ ਹੈ ਜਿਸ ਅਧੀਨ ਪੈਂਦੀ ਬੀਐਸਐਫ ਦੀ 73 ਬਟਾਲੀਅਨ ਦੀ ਬੀਓਪੀ ਛੰਨਾ ਪੱਤਣ ਵਿਖੇ ਬੀਤੀ ਰਾਤ ਡਿਊਟੀ ਤੇ ਮੌਜੂਦ ਜਵਾਨਾਂ ਵਲੋਂ ਇਕ ਡਰੋਨ ਦੀ ਹਲਚਲ ਦੇਖੀ ਗਈ l
ਜਿਸ ਤੋਂ ਬਾਅਦ ਜਵਾਨਾਂ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਫਾਇਰਿੰਗ ਕੀਤੀ ਗਈ ਜਿਸ ਨਾਲ ਡਰੋਨ ਵਾਪਿਸ ਪਾਕਿਸਤਾਨ ਵੱਲ ਜਾਣ ਵਿੱਚ ਸਫਲ ਹੋ ਗਿਆ। ਜਿਸ ਸੰਬੰਧ ਵਿਚ ਫਿਲਹਾਲ ਪੰਜਾਬ ਪੁਲਿਸ, ਬੀਐਸਐਫ ਜਵਾਨਾਂ ਅਤੇ ਸੁਰੱਖਿਆ ਏਜੰਸੀਆਂ ਵਲੋਂ ਸੰਬੰਧਿਤ ਇਲਾਕੇ ਦੀ ਗਹਿਰਾਈ ਨਾਲ ਛਾਣਬੀਣ ਕੀਤੀ ਜਾ ਰਹੀ ਹੈ।
ਇਹ ਵੀ ਪੜੋ : ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਦੇ ਆਰੋਪੀ ਕੇਕੜੇ ਨਾਲ ਜੇਲ ਵਿੱਚ ਕੁੱਟਮਾਰ, ਪੁਲਿਸ ਨੇ ਜੇਲ ਬਦਲੀ
ਸਾਡੇ ਨਾਲ ਜੁੜੋ : Twitter Facebook youtube