- ਫੜੇ ਗਏ ਸ਼ਾਰਪ ਸ਼ੂਟਰਾਂ ਨੇ ਕੀਤਾ ਖੁਲਾਸਾ 9ਵੀਂ ਵਾਰ ਹੋਈ ਸੀ ਕਤਲ ਦੀ ਕੋਸ਼ਿਸ਼
- ਕਿ ਇਸ ਤਰਾਂ ਸ਼ੁਰੂ ਹੋਈ ਸਿੱਧੂ ਮੂਸੇਵਾਲਾ ਦੀ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨਾਲ ਦੁਸ਼ਮਣੀ
ਇੰਡੀਆ ਨਿਊਜ਼, Punjab News (The reason behind the murder of Sidhu Musewale): ਸਿੱਧੂ ਮੂਸੇਵਾਲਾ ਦੇ ਕਤਲ ਨੂੰ 23 ਦਿਨ ਦਾ ਸਮਾਂ ਬੀਤ ਗਿਆ ਹੈ। ਉਸ ਦਾ ਕਤਲ ਕਿਉਂ ਕੀਤਾ ਗਿਆ? ਕਤਲ ਦਾ ਕਾਰਨ ਅਤੇ ਦੁਸ਼ਮਣੀ ਦਾ ਕਾਰਨ ਕੀ ਹੋਵੇਗਾ । ਅੱਜ ਹਰ ਆਮ ਅਤੇ ਖਾਸ ਦੇ ਮਨ ਵਿੱਚ ਇਹ ਸਵਾਲ ਉੱਠ ਰਹੇ ਹਨ। ਹਾਲੀਆ ਜਾਂਚ ‘ਚ ਇਸ ਦੇ ਕਾਰਨ ਸਾਹਮਣੇ ਆਏ ਹਨ।
ਪੁਲਿਸ ਸੂਤਰਾਂ ਦੀ ਮੰਨੀਏ ਤਾਂ ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਅਤੇ ਲਾਰੈਂਸ ਵੱਲੋਂ ਇਨਕਾਰ ਕਰਨ ਦੇ ਬਾਵਜੂਦ ਮੂਸੇਵਾਲਾ ਨੇ ਲਾਂਡਰਾ ਰੋਡ ਸਥਿਤ ਭਾਗੋ ਮਾਜਰਾ ਵਿੱਚ 2018 ਕਬੱਡੀ ਕੱਪ ਵਿੱਚ ਸ਼ੋਅ ਕੀਤਾ ਸੀ। ਸਿੱਧੂ ਦੇ ਸ਼ੋਅ ਕਰਨ ਤੋਂ ਬਾਅਦ ਗੋਲਡੀ ਬਰਾੜ ਅਤੇ ਲੌਰੈਂਸ ਬਿਸ਼ਨੋਈ ਮੂਸੇਵਾਲੇ ਨਾਲ ਨਾਰਾਜ ਹੋ ਗਏ l
ਅਮਰੀਕਾ ਬੈਠੇ ਦੋਸਤ ਲਈ ਸ਼ੋਅ ਕੀਤਾ
ਅਮਰੀਕਾ ਬੈਠੇ ਸਿੱਧੂ ਮੂਸੇਵਾਲਾ ਦੇ ਦੋਸਤ ਨੇ ਉਸ ਨੂੰ ਕਬੱਡੀ ਕੱਪ ਵਿੱਚ ਸ਼ੋਅ ਕਰਨ ਲਈ ਬੁਲਾਇਆ ਸੀ। ਪਿੰਡ ਪੁੱਜਣ ’ਤੇ ਟਰੈਕਟਰ-5911 ਵੀ ਤੋਹਫ਼ੇ ਵਿੱਚ ਮਿਲਿਆ। ਸਿੱਧੂ ਨੇ ਸ਼ੋਅ ਕਰਨ ਲਈ ਮੁੰਬਈ ਦਾ ਇੱਕ ਸ਼ੋਅ ਛੱਡ ਦਿੱਤਾ। ਇਸੇ ਕਾਰਨ ਉਸ ਦੀ ਗੋਲਡੀ ਬਰਾੜ ਨਾਲ ਤਕਰਾਰ ਹੋ ਗਈ ਸੀ। ਜਾਂਚ ‘ਚ ਸਾਹਮਣੇ ਆਇਆ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਸ਼ੂਟਰਾਂ ਨੇ 8 ਵਾਰ ਮੂਸੇਵਾਲਾ ਦਾ ਪਿੱਛਾ ਕੀਤਾ ਅਤੇ 9ਵੀਂ ਵਾਰ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦਿੱਤਾ।
ਬੁਲੇਟ ਪਰੂਫ ਕਾਰ ਅਤੇ ਕਮਾਂਡੋ ਕਾਰਨ ਬਚ ਗਿਆ
ਦਿੱਲੀ ਪੁਲਿਸ ਨੇ ਖੁਲਾਸਾ ਕੀਤਾ ਕਿ ਗੋਲੀਬਾਰੀ ਕਰਨ ਵਾਲਿਆਂ ਨੂੰ ਗੈਂਗਸਟਰ ਗੋਲਡੀ ਬਰਾੜ ਨੇ ਹੁਕਮ ਦਿੱਤਾ ਸੀ ਕਿ ਜੇਕਰ ਏਕੇ 47 ਦੀ ਯੋਜਨਾ ਸਫਲ ਨਹੀਂ ਹੁੰਦੀ ਤਾਂ ਮੂਸੇਵਾਲਾ ਦੀ ਗੱਡੀ ਨੂੰ ਹੈਂਡ ਗ੍ਰਨੇਡ ਨਾਲ ਉਡਾਉਣ। ਮੂਸੇਵਾਲਾ ਨੂੰ ਮਾਰਨ ਦਾ ਇਹ ਆਪ੍ਰੇਸ਼ਨ 9ਵੀਂ ਵਾਰ ਹੋਇਆ। ਦਿੱਲੀ ਪੁਲਿਸ ਮੁਤਾਬਕ ਹਮਲਾਵਰਾਂ ਨੇ 8 ਵਾਰ ਸਿੱਧੂ ਮੂਸੇਵਾਲਾ ਦੇ ਘਰ, ਗੱਡੀ ਅਤੇ ਉਸ ਦੇ ਰਸਤਿਆਂ ਦੀ ਰੇਕੀ ਕੀਤੀ। ਪਰ ਇਹਨਾਂ 8 ਵਾਰ ਮੂਸੇਵਾਲਾ ਨੂੰ ਨਹੀਂ ਮਾਰ ਸਕਿਆ ਕਿਉਂਕਿ ਮੂਸੇਵਾਲਾ ਬੁਲੇਟ ਪਰੂਫ ਕਾਰ ਅਤੇ ਹਥਿਆਰਬੰਦ ਕਮਾਂਡੋਆਂ ਨਾਲ ਨਿਕਲਦਾ ਸੀ।
ਇਹ ਵੀ ਪੜੋ : ਸਿੱਧੂ ਮੂਸੇਵਾਲਾ ਕੱਤਲ ਕੇਸ ‘ਚ ਫੜੇ ਸ਼ਾਰਪ ਸ਼ੂਟਰਾ ਨੂੰ ਪੰਜਾਬ ਲਿਆਵੇਗੀ ਪੁਲਿਸ
ਇਹ ਵੀ ਪੜੋ : ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦਿੱਲੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ
ਸਾਡੇ ਨਾਲ ਜੁੜੋ : Twitter Facebook youtube