ਇੰਡੀਆ ਨਿਊਜ਼, Sirsa Deramukhi News : ਡੇਰਾਮੁਖੀ ਰਾਮ ਰਹੀਮ 30 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ ਯੂਪੀ ਦੇ ਬਾਗਪਤ ਆਸ਼ਰਮ’ਚ ਹੈ। ਪਹਿਲੇ ਦਿਨ ਡੇਰਾ ਮੁਖੀ ਨੇ ਸਭ ਤੋਂ ਪਹਿਲਾਂ ਵੀਡੀਓ ਰਿਕਾਰਡ ਕੀਤੀ, ਜਿਸ ਰਾਹੀਂ ਉਸ ਨੇ ਆਪਣੇ ਪੈਰੋਕਾਰਾਂ ਨੂੰ ਸੰਦੇਸ਼ ਦਿੱਤਾ ਸੀ ਕਿ ਉਹ ਆਪਣੇ ਘਰਾਂ ਵਿੱਚ ਰਹਿ ਕੇ ਪ੍ਰਭੂ ਦੀ ਭਗਤੀ ਕਰਨl
ਉਸ ਨੂੰ ਮਿਲਣ ਲਈ ਇੱਥੇ ਨਾ ਆਉਣ। ਵੀਡੀਓ ਜਾਰੀ ਹੋਏ 5 ਦਿਨ ਬੀਤ ਜਾਣ ਤੋਂ ਬਾਅਦ ਹੁਣ ਡੇਰਾਮੁਖੀ ਨੇ ਬੁੱਧਵਾਰ ਨੂੰ ਫਿਰ ਤੋਂ ਰਿਕਾਰਡ ਕੀਤਾ ਦੂਜਾ ਵੀਡੀਓ ਜਾਰੀ ਕੀਤਾ ਹੈ। ਵੀਡੀਓ ਵਿੱਚ ਡੇਰਾਮੁਖੀ ਨੇ ਸੰਗਤਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਏ 5 ਦਿਨ ਹੋ ਗਏ ਹਨ। ਉਹ ਚੰਗਾ ਮਹਿਸੂਸ ਕਰ ਰਿਹਾ ਹੈ ਅਤੇ ਸ਼ਾਮ ਨੂੰ ਖੇਡਦਾ ਵੀ ਹੈ l
ਰੋਹਤਕ ਜੇਲ੍ਹ ਦੇ ਪਹਿਲੇ ਦਿਨ ਦੀ ਕਹਾਣੀ ਵੀਡੀਓ ਰਾਹੀਂ ਸੁਣਾਈ
ਡੇਰਾ ਮੁਖੀ ਨੇ ਰੋਹਤਕ ਜੇਲ੍ਹ ਦੇ ਪਹਿਲੇ ਦਿਨ ਦੀ ਕਹਾਣੀ ਵੀਡੀਓ ਰਾਹੀਂ ਸੁਣਾਈ ਅਤੇ ਕਿਹਾ ਕਿ ਕੋਈ ਜੋ ਮਰਜ਼ੀ ਕਹੇ, ਸੰਗਤ ਧਿਆਨ ਨਾ ਦੇਣ। ਰੋਹਤਕ ਜੇਲ ‘ਚ ਪਹਿਲੇ ਦਿਨ ਕੈਦੀ ਨੇ ਉਸ ਨੂੰ ਕਿਹਾ ਕਿ ਬਾਬਾ ਤੁਸੀਂ ਫਿਲਮਾਂ ‘ਚ ਹੋਰ ਦਿਖਦੇ ਹੋ ਪਰ ਅਸਲ ਵਿੱਚ ਵੱਖਰੇ ਹੋ। ਇਸ ਦੌਰਾਨ ਕੈਦੀਆਂ ਨੇ ਉਸ ਦੀ ਦਾੜ੍ਹੀ ਬਾਰੇ ਵੀ ਪੁੱਛਗਿੱਛ ਕੀਤੀ। ਵੀਡੀਓ ਦੇ ਆਖਿਰ ਵਿੱਚ ਡੇਰਾਮੁਖੀ ਨੇ ਕਿਹਾ ਪ੍ਰਭੂ ਸਭ ਦਾ ਭਲਾ ਕਰੇ।
ਇਹ ਵੀ ਪੜੋ : ਬਰਖਾਸਤ ਸਿਹਤ ਮੰਤਰੀ ਨੂੰ ਨਹੀਂ ਮਿਲੀ ਰਾਹਤ, ਜੇਲ੍ਹ ‘ਚ ਰਹਿਣਾ ਪਵੇਗਾ
ਸਾਡੇ ਨਾਲ ਜੁੜੋ : Twitter Facebook youtube