ਘਰ ਵਿੱਚ ਰੱਖਿਆ ਡਰਾਈਵਰ ਹੀ ਨਿਕਲਿਆ ਚੋਰ

0
221
The driver turned out to be a thief, The accused was arrested, punjab police
The driver turned out to be a thief, The accused was arrested, punjab police
  • ਬਟਾਲਾ ਪੁਲਿਸ ਵੱਲੋ ਘਰ ਵਿੱਚ ਹੋਈ ਚੋਰੀ ਨੂੰ 24 ਘੰਟਿਆਂ ਦੇ ਅੰਦਰ ਅੰਦਰ ਟਰੇਸ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਚੋਰੀ ਕੀਤੀ ਨਗਦੀ ਅਤੇ ਗਹਿਣੇ ਬਰਾਮਦ ਕੀਤੇ
ਇੰਡੀਆ ਨਿਊਜ਼ BATALA NEWS: ਬਟਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਬਟਾਲਾ ਪੁਲਿਸ ਵਲੋਂ ਗਰੇਟਰ ਕੈਲਾਸ ਕਲੋਨੀ ਬਟਾਲਾ ਵਿਖੇ ਘਰ ਵਿੱਚ ਹੋਈ ਚੋਰੀ ਨੂੰ 4 ਘੰਟੇ ਦੇ ਅੰਦਰ ਟਰੇਸ ਕਰਕੇ ਦੋਸ਼ੀ ਨੂੰ ਚੋਰੀ ਦੇ ਮਾਲ ਸਮੇਤ ਕਾਬੂ ਕਰ ਲਿਆ ਗਿਆ। ਇਥੇ ਇਹ ਖ਼ਾਸ ਦੱਸਣਾ ਬਣਦਾ ਹੈ ਕੇ ਘਰ ਵਿੱਚ ਡਰਾਈਵਰ ਦੇ ਤੋਰ ਤੇ ਰਖਿਆ ਗਿਆ ਵਿਅਕਤੀ ਹੀ ਚੋਰ ਨਿਕਲਿਆ।
ਡੀ.ਐਸ.ਪੀ. ਸਿਟੀ ਬਟਾਲਾ ਦੇਵ ਕੁਮਾਰ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਅਮਨਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਗਰੇਟਰ ਕੈਲਾਸ਼ ਫੇਸ ਨੰਬਰ 02 ਬਟਾਲਾਂ ਨੇ ਤੇ ਆਪਣੇ ਬਿਆਨ ਵਿਚ ਦੱਸਿਆ ਕਿ ਉਹ ਮਿਤੀ 21.06.2022 ਨੂੰ ਰਾਤ ਕਰੀਬ 10 ਵਜੇ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਆਇਆ ਅਤੇ ਆਪਣੇ ਬੱਚਿਆਂ ਅਤੇ ਪਤਨੀ ਨੂੰ ਨਾਲ ਲੈ ਕੇ ਆਪਣੇ ਪਿਤਾ ਦੇ ਘਰ ਗੁਰੂ ਨਾਨਕ ਨਗਰ ਬਟਾਲਾ ਵਿਖੇ ਰਾਤ ਦੇ ਖਾਣੇ ਤੇ ਚਲਾ ਗਿਆ।
ਜਦੋਂ ਕਰੀਬ 12 ਵਜੇ ਰਾਤ ਉਹ ਆਪਣੀ ਪਤਨੀ ਨਾਲ ਜਦੋਂ ਅਪਣੇ ਘਰ ਗਰੇਟਰ ਕੈਲਾਸ਼ ਵਾਪਿਸ ਆਇਆ ਤਾਂ ਉਸ ਨੇ ਦੇਖਿਆ ਕਿ ਘਰ ਦੀ ਲਾਬੀ ਦਾ ਦਰਵਾਜਾ ਖੁੱਲਾ ਪਿਆ ਸੀ। ਜਦ ਉਹਨਾਂ ਅੰਦਰ ਜਾ ਕੇ ਦੇਖਿਆ ਤਾਂ ਉਸ ਦੇ ਬੈੱਡ ਰੂਮ ਵਿੱਚ ਬਣੇ ਡਰੈਸਿੰਗ ਟੇਬਲ ਦੀ ਅਲਮਾਰੀ ਦਾ ਤਾਲ਼ਾ ਟੁੱਟਾ ਹੋਇਆ ਸੀ। ਚੈਕ ਕਰਨ ਤੇ ਪਾਇਆ ਗਿਆ ਕਿ ਅਲਮਾਰੀ ਵਿੱਚ 5 ਲੱਖ 15 ਹਜਾਰਾਂ ਰੁਪਏ ਨਕਦੀ, ਇੱਕ ਗੋਲਡ ਸੈਟ ਤਿੰਨ ਗੋਲ੍ਡ ਦੇ ਬਰੇਸਲਟ, ਇਕ ਡਾਇਮੰਡ ਦੇ ਟੋਪਸ ਦਾ ਜੋੜਾ, ਇਕ ਡਾਇਮੰਡ ਦਾ ਬਰੇਸਲੇਟ, 4 ਡਾਇਮੰਡ ਰਿੰਗਜ ਇਕ ਸਟਿੰਗ ਸੈੱਟ, ਇੱਕ ਲੇਡੀਜ਼ ਘੜੀ ਇੱਕ ਡਾਇਮੰਡ ਦੇ ਟੋਪਸ ਦਾ ਜੋੜਾ ਅਤੇ ਇਕ ਆਈ ਫੋਨ ਚੋਰੀ ਹੋਇਆ ਪਾਇਆ ਗਿਆ।
ਜਿਸ ਮੁਕਦਮਾ ਨੰਬਰ 33 ਮਿਤੀ 22.06, 22 ਜੁਰਮ 457, 380 ਭਾਵ ਬਣਾ ਸਿਵਲ ਲਾਇਨ ਬਟਾਲਾ ਦਰਜ ਰਜਿਸਟਰ ਕਰਕੇ ਮੁਕਦਮਾ ਦੀ ਤਫਤੀਸ਼ ਵਿਗਿਆਨਕ ਢੰਗਾਂ ਨਾਲ ਕਰਦੇ ਹੋਏ ਮੁਕੱਦਮਾ ਦੇ ਅਸਲ ਦੋਸ਼ੀ ਮੰਗਲ ਦਾਸ ਪੁੱਤਰ ਰਤਨ ਲਾਲ ਵਾਸੀ ਗਾਂਧੀ ਕੈਂਪ ਨੇੜੇ ਲੜਕੀਆਂ ਵਾਲਾ ਸਕੂਲ ਬਟਾਲਾ ਨੂੰ ਪੁਲਿਸ ਲਾਇਨ ਮੋਡ ਗੁਰਦਾਸਪੁਰ ਰੋਡ ਬਟਾਲਾ ਤੋਂ 24 ਘੰਟੇ ਦੇ ਅੰਦਰ ਅੰਦਰ ਕਾਬੂ ਕਰਕੇ ਉਸ ਪਾਸੋਂ ਚੋਰੀ ਹੋਇਆ ਹੇਠ ਲਿਖਿਆਂ ਸਮਾਨ ਬਰਾਮਦ ਕੀਤਾ ਗਿਆ।
3 ਲੱਖ 36 ਹਜਾਰ ਰੁਪਏ ਭਾਰਤੀ ਕਰੰਸੀ ਦੇ ਨੋਟ
2. ਇਕ ਗੋਲ੍ਡ ਸੈਟ
ਤਿੰਨ ਗੋਲਨ ਦੇ ਬਰੈਸਲੇਟ
ਇੱਕ ਇਮੰਡ ਦਾ ਬਰੈਸਲੈਟ
4 ਡਾਇਮੰਡ ਦੇ ਰਿੰਗਜ
ਇਕ ਸਟਿੰਗ ਸੈੱਟ
ਇਕ ਲੇਡੀਜ ਘੜੀ
 ਇੱਕ ਡਾਈਮੰਡ ਦੇ ਟੋਪਸ ਦਾ ਜੋੜਾ
 ਇਕ ਆਈ ਫੋਨ 11
SHARE