Punjabi Sahitya Akademi Ludhiana
ਦਿਨੇਸ਼ ਮੌਦਗਿਲ, Ludhiana News (Punjabi Sahitya Akademi Ludhiana): ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਬਰਤਾਨੀਆ ਵੱਸਦੇ ਉੱਘੇ ਪੰਜਾਬੀ ਲੇਖਕਾਂ ਕੁਲਵੰਤ ਕੌਰ ਢਿੱਲੋਂ, ਬਲਵਿੰਦਰ ਸਿੰਘ ਚਾਹਲ ਤੇ ਭਾਰਤ ਤੋਂ ਗਏ ਹਿੰਦੀ ਲੇਖਕ ਸੁਭਾਸ਼ ਭਾਸਕਰ ਨੂੰ ਮੈਂਬਰ ਆਫ ਪਾਰਲੀਮੈਂਟ ਈਲਿੰਗ ਲੰਡਨ ਵਰਿੰਦਰ ਸ਼ਰਮਾ ਦੁਆਰਾ ਭੇਜੇ ਗਏ ਸੱਦੇ ਸਦਕਾ ਇੰਗਲੈਂਡ ਦੀ ਪਾਰਲੀਮੈਂਟ ਵੈਸਟ ਮਿਨਸਟਰ ਹਾਲ ਵਿੱਚ ਜਾਣ ਦਾ ਮੌਕਾ ਮਿਲਿਆ।
ਇਹ ਬਰਤਾਨੀਆ ਦੇ ਸ਼ਾਹੀ ਘਰਾਣੇ ਦਾ ਮਹਿਲ ਹੈ ਜੋ ਹੁਣ ਪਾਰਲੀਮੈਂਟ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਮਹਿਲ ਇੱਥੋਂ ਦੀਆਂ ਸਭ ਤੋਂ ਪੁਰਾਣੀਆਂ ਇਮਾਰਤਾਂ ਵਿੱਚੋਂ ਇੱਕ ਹੈ। ਸ਼ਰਮਾ ਦੀ ਸੈਕਟਰੀ ਮਿਸ ਕੈਥੀ ਨੇ ਲੇਖਕਾਂ ਦੇ ਇਸ ਵਫ਼ਦ ਨੂੰ ਇਸ ਮਹਿਲ ਬਾਰੇ ਬਹਤੁ ਰੌਚਿਕ ਜਾਣਕਾਰੀ ਦਿੱਤੀ। ਉਸਦੇ ਬਾਅਦ ਸ਼ਰਮਾ ਨੇ ਹੋਰ ਵੀ ਕਈ ਤਰ੍ਹਾਂ ਦੀ ਜਾਣਕਾਰੀ ਸਾਂਝੀ ਕੀਤੀ ਜਿਵੇਂ ਕੇ ਇਸ ਮਹਿਲ ਦੀ ਕਲਾਤਮਿਕਤਾ, ਇੱਥੋਂ ਦੀ ਲੋਕਤੰਤਰਿਕ ਨੀਤੀ, ਇਸਦੇ ਇਤਿਹਾਸ ਬਾਰੇ, ਨਾਲ ਲੱਗਦੇ ਥੇਮਸ ਦਰਿਆ ਬਾਰੇ ਅਤੇ ਉਹਨਾਂ ਆਪਣੇ ਰਾਜਨੀਤਕ ਸਫਰ ਬਾਰੇ ਵੀ ਬੜੀਆਂ ਰੌਚਿਕ ਗੱਲਾਂ ਕੀਤੀਆਂ।
ਇਹ ਪਲ ਜਿੱਥੇ ਖੁਸ਼ੀ ਵਾਲੇ ਸਨ ਉੱਥੇ ਮਾਣਮੱਤੇ ਵੀ ਰਹੇ ਜਦੋਂ ਐਮ ਪੀ ਵਰਿੰਦਰ ਸ਼ਰਮਾ ਨੇ ਮਿਲਣ ਗਏ ਇਨਾਂ ਸਾਹਿਤਕਾਰਾਂ ਨੂੰ ਵਧਾਈ ਅਤੇ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕੇ ਲੇਖਕਾਂ ਦੁਆਰਾ ਰਚਿਆ ਗਿਆ ਸਾਹਿਤ ਹੀ ਕਿਸੇ ਦੇਸ਼, ਕੌਮ ਜਾਂ ਸਮਾਜ ਦੀ ਪੈਰਵਾਈ ਕਰਦਾ ਉਸਨੂੰ ਸਮੇਂ ਦੇ ਹਾਣੀ ਬਣਾਉਂਦਾ ਹੈ।
ਇਸ ਦੌਰਾਨ ਉਹਨਾਂ ਨੂੰ ਇਟਲੀ ਵਿੱਚ ਸਿੱਖ ਫੌਜੀ ਕਿਤਾਬ ਦੀਆਂ ਤਿੰਨੋ ਕਾਪੀਆਂ ਪੰਜਾਬੀ, ਹਿੰਦੀ ਤੇ ਅੰਗਰੇਜੀ ਭੇਂਟ ਕੀਤੀਆਂ। ਬਲਵਿੰਦਰ ਸਿੰਘ ਚਾਹਲ ਸਮੇਤ ਸੁਭਾਸ਼ ਭਾਸਕਰ ( ਜਿਹਨਾਂ ਇਸ ਕਿਤਾਬ ਨੂੰ ਹਿੰਦੀ ਵਿੱਚ ਅਨੁਵਾਦ ਕੀਤਾ ) ਅਤੇ ਕੁਲਵੰਤ ਕੌਰ ਢਿੱਲੋਂ ਨੇ ਇਸ ਇਤਿਹਾਸਿਕ ਦਸਤਾਵੇਜ ਅਤੇ ਸਾਹਿਤ ਵਾਰੇ ਵਰਿੰਦਰ ਸ਼ਰਮਾ ਨਾਲ ਬਹੁਤ ਸਾਰੇ ਵਿਚਾਰ ਸਾਂਝੇ ਕੀਤੇ।। ਇਸਦੇ ਨਾਲ ਸ਼ਰਮਾ ਅਤੇ ਕੁਲਵੰਤ ਕੌਰ ਢਿੱਲੋਂ ਨੂੰ ਫੁਲਕਾਰੀ ਨਾਲ ਸਨਮਾਨਿਤ ਵੀ ਕੀਤਾ ਗਿਆ।
ਇਹ ਵੀ ਪੜੋ : ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ
ਸਾਡੇ ਨਾਲ ਜੁੜੋ : Twitter Facebook youtube
Get Current Updates on, India News, India News sports, India News Health along with India News Entertainment, and Headlines from India and around the world.