ਪੰਜਾਬ ਪੁਲੀਸ ਨੇ 10,500 ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕੀਤਾ ਗਿਰਫ਼ਤਾਰ

0
206
Punjab Police arrested 2 persons with 10500 narcotic pills

ਇੰਡੀਆ ਨਿਊਜ਼ ; Nabha news (punjab) :ਪੰਜਾਬ ਸਰਕਾਰ ਲਗਾਤਾਰ ਨਸ਼ੀਲੀਆਂ ਪਦਾਰਥਾਂ ਦੇ ਵਪਾਰਕ ਪੈਸੇ ਤੇ ਨਜ਼ਰ ਬੈਠੀ ਹੈ। ਪੰਜਾਬ ਸਰਕਾਰ ਵੱਲੋਂ ਪੁਲੀਸ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਤਸ਼ਕਰੀ ਕਰਦਾ ਹੈ ਤਾਂ ਉਸਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਉਸ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ।

ਪੁਲਿਸ ਵੱਲੋ ਕੀਤੀ ਗਈ ਨਾਕਾਬੰਦੀ

ਇਸ ਤਹਿਤ ਨਾਭਾ ਪੁਲਿਸ ਨੂੰ ਜਾਣਕਾਰ ਮਿਲੀ ਸੀ ਕਿ ਸਵਿਫਟ ਕਾਰ ‘ਚ ਸਵਾਰ ਕੁੱਝ ਲੋਕ ਵੱਡੇ ਪੱਧਰ ਤੇ ਨਸ਼ਾ ਲੈ ਕੇ ਜਾ ਰਹੇ ਹਨ ਜਿਸ ਤੋਂ ਬਾਅਦ ਪੁਲਸ ਵੱਲੋਂ ਨਾਕਾਬੰਦੀ ਕੀਤੀ ਗਈ। ਜਦੋਂ ਪੁਲਿਸ ਨੇ ਸਵਿਫਟ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਸਵਾਰ ਵਿਅਕਤੀਆਂ ਕੋਲੋ 10,500 ਨਸ਼ੇ ਦੀਆਂ ਟਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ ਗਈਆਂl

ਡੀ ਐਸ ਪੀ ਦਾ ਜਾਣਕਾਰੀ

ਪੁਲੀਸ ਨੇ ਇਨ੍ਹਾਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ ਗਿਆ। ਇਸ ਮੌਕੇ ਤੇ ਨਾਭਾ ਦੇ ਡੀਐਸਪੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਵਿਅਕਤੀ ਲੁਧਿਆਣੇ ਤੋਂ ਨਸ਼ਾ ਦੀਆਂ ਗੋਲੀਆਂ ਲੈ ਕੇ ਆਏ ਸਨ ਅਤੇ ਹੁਣ ਤਫਤੀਸ਼ ਦੌਰਾਨ ਪਤਾ ਚੱਲੇਗਾ ਕਿ ਇਨ੍ਹਾਂ ਵਿਅਕਤੀਆਂ ਨੇ ਨਸ਼ੇ ਦੀਆਂ ਗੋਲੀਆਂ ਕਿੱਥੋਂ ਤੇ ਕਿਸ ਨੂੰ ਦੇਣ ਜਾ ਰਹੇ ਸਨ।

ਆਰੋਪੀਆਂ ਦੀ ਪਹਿਚਾਣ

ਨਾਭਾ ਦੇ ਡੀਐੱਸਪੀ ਰਾਜੇਸ਼ ਕੁਮਾਰ ਛਿੱਬਰ ਨੇ ਕਿਹਾ ਕਿ ਇਹ ਦੋਵੇਂ ਨੌਜਵਾਨ ਲੁਧਿਆਣੇ ਦੇ ਰਹਿਣ ਵਾਲੇ ਹਨ ਜਿਨ੍ਹਾਂ ਦੀ ਪਹਿਚਾਣ ਮੁਹੰਮਦ ਸ਼ਾਕਿਰ ਅਤੇ ਅਸ਼ੀਸ਼ ਕੁਮਾਰ ਵਜੋਂ ਹੋਈ ਹੈ ਜਿਨ੍ਹਾਂ ਦੀ ਉਮਰ ਕਰੀਬ 29 ਤੋਂ 30 ਸਾਲ ਦੱਸੀ ਜਾ ਰਹੀ ਹੈ। ਪੁਲੀਸ ਨੇ ਇਨ੍ਹਾਂ ਦੋਨਾਂ ਵਿਅਕਤੀਆਂ ਦੇ ਖਿਲਾਫ ਐੱਨਡੀਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ : ਪੰਜਾਬ ਦੇ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਫੈਸਲਾ

ਇਹ ਵੀ ਪੜੋ : ਪੰਜਾਬ ਪੁਲਿਸ ਵੱਲੋ ਪਲਵਿੰਦਰ ਗੈਂਗ ਦੇ 13 ਲੋਕ ਗ੍ਰਿਫਤਾਰ ਹਥਿਆਰ ਸਮੇਤ 8 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ

ਇਹ ਵੀ ਪੜੋ : ਪੰਜਾਬ ਦੇ ਨੌਜਵਾਨ ਨੇ ਕੀਤਾ ਵੱਡਾ ਕਾਰਨਾਮਾ, 200 ਕਿਲੋਮੀਟਰ ਚਲਣ ਵਾਲੇ ਸਕੂਟਰ ਦਾ ਕੀਤਾ ਨਿਰਮਾਣ

ਇਹ ਵੀ ਪੜੋ : ਕੀ ਤੁਸੀਂ ਜਾਣਦੇ ਹੋ ਕਿਵੇਂ ਬਣਦਾ ਹੈ ਸਾਬੂਦਾਨਾ

ਸਾਡੇ ਨਾਲ ਜੁੜੋ : Twitter Facebook youtube

 

SHARE