ਇੰਡੀਆ ਨਿਊਜ਼, Covid-19 cases in Punjab 29 June: ਪੰਜਾਬ ਵਿੱਚ ਕੋਰੋਨਾ ਸੰਕ੍ਰਮਣ ਹੁਣ ਖ਼ਤਰਨਾਖ ਹੁੰਦਾ ਜਾ ਰਿਹਾ ਹੈ ਹਰ ਰੋਜ ਕੋਰੋਨਾ ਦੇ ਕੇਸ ਵੱਧ ਰਹੇ ਹਨ ਜੋਕਿ ਚਿੰਤਾ ਦੀ ਗੱਲ ਹੈl ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 202 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਲੁਧਿਆਣਾ ਵਿੱਚ 1 ਮਰੀਜ ਦੀ ਮੌਤ ਹੋਈ ਹੈ । 202 ਕੇਸਾਂ ਨਾਲ, ਰਾਜ ਵਿੱਚ ਸੰਕਰਮਣ ਦੇ ਸਰਗਰਮ ਕੇਸ 984 ਹੋ ਗਏ ਹਨ।
ਸਭ ਤੋਂ ਵੱਧ ਸੰਕਰਮਿਤ ਲੁਧਿਆਣਾ ਵਿੱਚ ਮਿਲੇ
ਪਿਛਲੇ 24 ਘੰਟਿਆਂ ਦੌਰਾਨ ਮੋਹਾਲੀ ਵਿੱਚ ਸਬ ਤੋਂ ਜਿਆਦਾ ਕੋਰੋਨਾ ਦੇ ਕੇਸ ਮਿਲੇ l ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਮੋਹਾਲੀ ਵਿੱਚ 64 ਲੋਕ ਕਰੋਨਾ ਸੰਕਰਮਿਤ ਪਾਏ ਗਏ ਹਨ, ਜਿਸ ਤੋਂ ਬਾਅਦ ਲੁਧਿਆਣਾ ਵਿੱਚ 24 ਲੋਕ ਕਰੋਨਾ ਸੰਕਰਮਿਤ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਸੂਬੇ ਭਰ ਵਿੱਚ ਕੁੱਲ 11182 ਕੋਰੋਨਾ ਟੈਸਟ ਕੀਤੇ ਗਏ ਹਨ।
130 ਲੋਕ ਕੋਰੋਨਾ ਨੂੰ ਹਰਾ ਕੇ ਸੁਰੱਖਿਅਤ ਘਰ ਪਰਤੇ
ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਦੌਰਾਨ ਸੂਬੇ ਵਿੱਚ 130 ਲੋਕ ਕੋਰੋਨਾ ਨੂੰ ਮਾਤ ਦੇ ਕੇ ਸੁਰੱਖਿਅਤ ਘਰ ਪਰਤ ਚੁੱਕੇ ਹਨ। ਲੁਧਿਆਣਾ ਵਿੱਚ 24 ਅਤੇ ਐਸਏਐਸ ਨਗਰ (ਮੁਹਾਲੀ) ਵਿੱਚ 39 ਲੋਕ ਕੋਰੋਨਾ ਨੂੰ ਮਾਤ ਦਿੰਦੇ ਹੋਏ ਘਰ ਪਰਤੇ ਹਨ।
ਇਹ ਵੀ ਪੜ੍ਹੋ: ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜਿਆਂ ਨੇ ਸਾਰੀਆਂ ਪਾਰਟੀਆਂ ਨੂੰ ਸ਼ੀਸ਼ਾ ਦਿਖਾ ਦਿੱਤਾ