ਪੰਜਾਬ ਪੁਲਿਸ ਨੇ ਮਹਿਲਾ ਨੂੰ ਨਸ਼ੀਲੀਆਂ ਗੋਲ਼ੀਆਂ ਸਮੇਤ ਕੀਤਾ ਕਾਬੂ

0
234
Punjab police arrested the woman along with drug

ਇੰਡੀਆ ਨਿਊਜ਼ ; ਜਲੰਧਰ : ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਥਾਣਾ ਸਦਰ ਜਲੰਧਰ ਦੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇਕ ਮਹਿਲਾ ਨੂੰ ਪਾਬੰਦੀਸ਼ੁਦਾ ਨਸ਼ੀਲੀਆਂ ਗੋਲ਼ੀਆਂ ਸਣੇ ਕਾਬੂ ਕੀਤਾ ਗਿਆ ਹੈ।

ਘਰ ਵਿੱਚ ਮਾਰਿਆ ਗਿਆ ਛਾਪਾ

ਇਸ ਸਬੰਧੀ ਜਾਣਕਾਰੀ ਤੋਂ ਪਤਾ ਲਗਿਆ ਕਿ ਕਸਬਾ ਜੰਡਿਆਲਾ ਮੰਜਕੀ ਦੇ ਪਤੀ ਧੁਨੀ ਦੇ ਮਕਾਨ ਨੰਬਰ 507 ਵਿਚ ਪੁਲਿਸ਼ ਨੇ ਛਾਪੇਮਾਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ ਇਕ ਵਿਅਕਤੀ ਪੁਲਿਸ ਨੂੰ ਦੇਖ ਕੇ ਫ਼ਰਾਰ ਹੋ ਗਿਆ ਅਤੇ ਮਹਿਲਾ ਸਬ-ਇੰਸਪੈਕਟਰ ਵੱਲੋ ਘਰ ਵਿਚ ਮੌਜੂਦ ਮਹਿਲਾ ਦੀ ਤਲਾਸ਼ੀ ਲੈਣ ਦੌਰਾਨ ਅਟੈਚੀ ਵਿਚੋਂ 2400 ਪਾਬੰਦੀਸ਼ੁਦਾ ਨਸ਼ੀਲੀਆਂ ਗੋਲ਼ੀਆਂ ਤੇ 4500 ਟਰਾਮਾਡੋਲ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ।

ਪੁਲਿਸ ਵੱਲੋਂ ਪ੍ਰਵੀਨ ਅਖ਼ਤਰ ਪੁੱਤਰੀ ਅਖ਼ਤਰ ਹੁਸੈਨ ਅਤੇ ਮੁਹੰਮਦ ਸਲੀਮ ਅਖ਼ਤਰ ਪੁੱਤਰ ਅਖ਼ਤਰ ਹੁਸੈਨ ਦੋਵੇਂ ਵਾਸੀ ਜੰਡਿਆਲਾ ਮੰਜਕੀ ਥਾਣਾ ਸਦਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਛਾਪੇਮਾਰੀ ਦੌਰਾਨ ਮੌਕੇ ‘ਤੇ ਕਾਬੂ ਕੀਤੀ ਗਈ ਪ੍ਰਵੀਨ ਅਖ਼ਤਰ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਗਿਆ ਹੈ ਅਤੇ ਮੌਕੇ ਤੋਂ ਫ਼ਰਾਰ ਹੋਏ ਮੁਹੰਮਦ ਸਲੀਮ ਅਖ਼ਤਰ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਅਦਾਕਾਰਾ ਸਵਰਾ ਭਾਸਕਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਇਹ ਵੀ ਪੜ੍ਹੋ: ਕਾਜਲ ਨੂੰ Oscars ਪੈਨਲ ‘ਤੇ ਬੁਲਾਏ ਜਾਣ ਲਈ ਅਜੇ ਦੇਵਗਨ ਨੇ ਮਾਣ ਪ੍ਰਗਟ ਕੀਤਾ

ਇਹ ਵੀ ਪੜ੍ਹੋ: ਨੇਹਾ ਕੱਕੜ ਨੇ ਨਵਾਂ ਗੀਤ KissYou “LGBTQ” ਕਮਊਨਿਟੀ ਨੂੰ ਕੀਤਾ ਸਮਰਪਿਤ

ਸਾਡੇ ਨਾਲ ਜੁੜੋ : Twitter Facebook youtube

 

SHARE