ਇੰਡੀਆ ਨਿਊਜ਼, Punjab News (16 kg heroin recovered in Gurdaspur): ਗੁਰਦਾਸਪੁਰ ਦੀ ਦੀਨਾਨਗਰ ਪੁਲਿਸ ਨੂੰ ਭਾਰੀ ਮਾਤਰਾ ਵਿਚ ਹੈਰੋਇਨ ਸਮੇਤ ਨਸ਼ੇ ਦੇ ਚਾਰ ਵੱਡੇ ਤਸਕਰਾਂ ਨੂੰ ਫੜਨ ਵਿਚ ਸਫਲਤਾ ਹਾਸਲ ਹੋਈ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੀਨਾਨਗਰ ਥਾਣੇ ਦੇ ਐਸਐਚਓ ਕਪਿਲ ਕੌਸ਼ਲ ਨੇ ਨੈਸਨਲ ਹਾਈਵੈ ਸੂਗਰ ਮਿੱਲ ਪਨਿਆੜ ਨੇੜੇ ਨਾਕੇਬੰਦੀ ਕਿਤੀ ਹੋਈ ਸੀl ਪੁਲਿਸ ਨੂੰ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਲਕੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਚੀਮਾ ਕਲਾਂ ਥਾਣਾ ਸਰਾਏ, ਅਮਾਨਤਖਾਂ ਜਿਲਾ ਤਰਨ ਤਾਰਨ ਜਿਸਦੇ ਸਬੰਧ ਪਾਕਿਸਤਾਨ ਵਿੱਚ ਬੈਠੇ ਸਮਗਲਰਾਂ ਨਾਲ ਹਨl
ਜੰਮੂ ਕਸਮੀਰ ਤੋਂ ਆ ਰਹੀ ਸੀ ਨਸ਼ੇ ਦੀ ਖੇਪ
ਇਹ ਵਾਇਆ ਜੰਮੂ ਕਸਮੀਰ ਆਪਣੇ ਬੰਦੇ ਭੇਜ ਕੇ ਭਾਰੀ ਮਾਤਰਾ ਵਿੱਚ ਹੈਰੋਇਨ ਮੰਗਵਾ ਕੇ ਅੱਗੇ ਵੇਚਣ ਦਾ ਧੰਦਾ ਕਰਦਾ ਹੈ। ਇਸਨੇ ਅੱਜ ਵੀ ਗੁਰਦਿੱਤ ਸਿੰਘ ਗਿੱਤਾ ਪੁਤਰ ਤਰਸੇਮ ਸਿੰਘ ਅਤੇ ਭੋਲਾ ਸਿੰਘ ਪੁਤਰ ਸੁੱਚਾ ਸਿੰਘ ਵਾਸੀ ਚੀਮਾ ਕਲਾਂ ਨੂੰ ਇਨੋਵਾ ਕਰਿਸਟਾ ਗੱਡੀ ਮਨਜਿੰਦਰ ਸਿੰਘ ਮੰਨਾ ਪੁੱਤਰ ਸੁਰਮੁੱਖ ਸਿੰਘ ਅਤੇ ਕੁਲਦੀਪ ਸਿੰਘ ਗੀਵੀ, ਕੀਪਾ ਪੁੱਤਰ ਪ੍ਰੇਮ ਸਿੰਘ ਵਾਸੀ ਕਾਜੀ ਕੋਟ ਰੋਡ ਤਰਨ ਤਾਰਨ ਨੂੰ ਇਨੋਵਾ ਗੱਡੀ ਤੇ ਜੰਮੂ ਵੱਲ ਹੈਰੋਇਨ ਲੈਣ ਭੇਜਿਆ ਹੋਇਆ ਹੈl ਜੋ ਉੱਕਤ ਜੰਮੂ ਵਲੋਂ ਆਪਣੀਆਂ ਗੱਡੀਆਂ ਵਿੱਚ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਵਾਪਿਸ ਇਧਰ ਨੂੰ ਆ ਰਹੇ ਹਨ।
ਪੁਲਿਸ ਨੇ ਨਾਕਾ ਲੈ ਕੇ ਫੜੇ ਆਰੋਪੀ
ਇਹ ਸੂਚਨਾ ਪੱਕੀ ਹੋਣ ਤੇ ਪੁਲਿਸ ਵੱਲੋਂ ਹਾਈਵੇ ਤੇ ਬਾਈਪਾਸ ਨੇੜੇ ਸਖ਼ਤ ਚੈਕਿੰਗ ਅਭਿਆਨ ਚਲਾਇਆ ਗਿਆl ਇਸੇ ਦੌਰਾਨ ਦੋ ਗੱਡੀਆਂ ਤੇ ਭਾਰੀ ਮਾਤਰਾ ਵਿੱਚ ਹੈਰੋਇਨ ਲੈਕੇ ਜਾ ਰਹੇ 4 ਆਰੋਪੀ ਪੁਲਿਸ ਦੇ ਹੱਥੇ ਚੜ੍ਹ ਗਏ। ਇਹਨਾ ਕੋਲੋਂ 16 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ ਹੈ, ਫਿਲਹਾਲ ਪੁਲਿਸ ਵੱਲੋ ਪੁਸ਼ਟੀ ਕੀਤੀ ਗਈ ਹੈ ਕਿ ਚਾਰ ਦੋਸ਼ੀ 16 ਕਿਲੋ ਤੋਂ ਵੱਧ ਹੈਰੋਇਨ ਨਾਲ ਫੜੇ ਗਏ ਹਨ ਅਤੇ ਇਹ ਨਸ਼ਾ ਤਸਕਰੀ ਦੇ ਵੱਡੇ ਆਰੋਪੀ ਹਨ।
ਇਹ ਵੀ ਪੜ੍ਹੋ: ਕਲ ਤੋਂ ਸਿੰਗਲ ਯੂਜ਼ ਪਲਾਸਟਿਕ ਦੇ ਨਿਰਮਾਣ, ਵਿਕਰੀ ਅਤੇ ਵਰਤੋਂ ‘ਤੇ ਪਾਬੰਦੀ
ਸਾਡੇ ਨਾਲ ਜੁੜੋ : Twitter Facebook youtube