ਮਾਨ ਦੇ 6 ਨਵੇਂ ਮੰਤਰੀ ਕੈਬਨਿਟ’ਚ ਇਕ ਮਹਿਲਾ ਮੰਤਰੀ ਵੀ ਹੋ ਸਕਦੀ ਹੈ ਸ਼ਾਮਿਲ

0
206
Bhagwant Mann new cabinet will be expanded soon

ਇੰਡੀਆ ਨਿਊਜ਼ , ਚੰਡੀਗੜ੍ਹ : ਭਗਵੰਤ ਮਾਨ ਦੇ CM ਬਣਨ ਤੋਂ ਬਾਅਦ ਪੰਜਾਬ ਵਿਚ ਬਹੁਤ ਸਾਰੇ ਵਿਭਾਗ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਹਾਲ ਹੀ ਵਿਚ ਪੰਜਾਬ ਦਾ ਨਵਾਂ ਬਜਟ ਬਣ ਰਿਹਾ ਹੈ, ਜਿਸਦੇ ਚਲਦੇ ਪੰਜਾਬ ਵਿੱਚ ਮੁਫ਼ਤ ਬਿਜਲੀ ਦਾ ਵੀ ਬਜਟ ਬਣੀ ਹੈ। ਹੁਣ ਖਬਰਾਂ ਆ ਰਹੀਆ ਹਨ ਕਿ, ਜਲਦ ਹੀ ਪੰਜਾਬ ਵਿੱਚ ਨਵੇਂ ਕੈਬਨਿਟ ਦਾ ਵਿਸਥਾਰ ਕੀਤਾ ਜਾਵੇਗਾ ।

6 ਨਵੇਂ ਮੰਤਰੀਆ ਦੀ ਸੂਚੀ ਹੋਵੇਗੀ ਤਿਆਰ

ਪੰਜਾਬ ਦੀ ਮੌਜੂਦਾ ਕੈਬਨਿਟ ਵਿੱਚ 9 ਮੰਤਰੀ ਹੈ। ਇਸ ਮਹੀਨੇ ਵਿੱਚ ਕੈਬਨਿਟ ਵਿੱਚ ਦੂਜੀ ਵਾਰ ਬਣੇ ਵਿਧਾਇਕਾਂ ਨੂੰ ਮੌਕਾ ਮਿਲ ਸਕਦਾ ਹੈ। ਖਬਰ ਹੈ ਕਿ 6 ਨਵੇਂ ਮੰਤਰੀ ਬਣਾਏ ਜਾ ਸਕਦੇ ਹਨ, ਜਿੰਨਾਂ ਵਿੱਚ ਇੱਕ ਮਹਿਲਾ ਵਿਧਾਇਕਾ ਨੂੰ ਵੀ ਥਾਂ ਮਿਲ ਸਕਦੀ ਹੈ।ਮਾਨ ਸਰਕਾਰ ਨੇ ਪੰਜਾਬ ‘ਚ ਭ੍ਰਿਸ਼ਟਾਚਾਰ ਦੇ ਚਲਦੇ ਇਹ ਨਵੇਂ ਮੰਤਰੀਆ ਦੀ ਚੋਣ ਕਰਨ ਦਾ ਫੈਸਲਾ ਕੀਤਾ ਹੈ। ਨਵੇਂ ਨਾਵੈ ਮੰਤਰੀ ਬਹੁਤ ਹੀ ਇੰਮਨਦਾਰੀ ਨਾਲ ਕੰਮ ਕਰਨ ਵਾਲੇ ਵਿਅਕਤੀਆਂ ਹੋਣਗੇ ।

ਮੌਜੂਦ ਕੈਬਨਿਟ ਮੰਤਰੀਆਂ ਦੀ ਹੋ ਸਕਦੀ ਹੈ ਬਦਲੀ

ਪਹਿਲੀ ਜਦੋਂ ਮਾਨ ਸਰਕਾਰ ਦੀ ਪਹਿਲੀ ਕੈਬਨਿਟ ਬਣੀ ਸੀ ਉਸ ਵੇਲੇ 10 ਮੰਤਰੀ ਬਣੇ ਸਨ, ਜਿੰਨਾਂ ਵਿੱਚੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਡਾ. ਵਿਜੇ ਸਿੰਗਲਾ ਦੀ ਛੁੱਟੀ ਕਰ ਦਿੱਤੀ ਹੈ ਅਤੇ ਇਸ ਵੇਲੇ 9 ਮੰਤਰੀ ਕੈਬਨਿਟ ਹਨ ਇਸ ਤੋਂ ਇਲਵਾ ਮੌਜੂਦਾ ਕੈਬਨਿਟ ਮੰਤਰੀਆਂ ਦੀ ਕਾਰਗੁਜ਼ਾਰੀ ਵੀ ਵੇਖੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਹਨ। ਮਾਨ ਸਰਕਾਰ ਦੀ ਅੱਖ ਹਰ ਕਿਸੇ ਮੰਤਰੀ ਮੰਡਲ ਤੇ ਹੈ ਜੇਕਰ ਪੁਰਾਣੇ ਮੰਤਰੀ ਮੰਡਲ ਨੇ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕੀਤੀ ਤਾ ਪੁਰਾਣੇ ਮੰਤਰੀਆ ਦੀ ਬਦਲੀ ਕਰ ਹੋਰ ਵਿਭਾਗ ਵਿੱਚ ਭੇਜਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 17,092 ਨਵੇਂ ਮਾਮਲੇ, 29 ਲੋਕਾਂ ਦੀ ਮੌਤ

ਸਾਡੇ ਨਾਲ ਜੁੜੋ : Twitter Facebook youtube

SHARE