- ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ, ਖੇਤੀਬਾੜੀ ਦੇ ਅਭਿਆਸ ਸ਼ੁਰੂ ਕੀਤਾ
ਇੰਡੀਆ ਨਿਊਜ਼ Aggriculture News: ਵਰਤਮਾਨ ਸਮੇਂ ਵਿੱਚ ਨੈਚੂਰਲ ਫਾਰਮਿੰਗ (ਕੁਦਰਤੀ ਖੇਤੀ) ਰਿਸਰਚ ਅਤੇ ਪਾਲਿਸੀ ਮੇਕਰਸ ਵਿੱਚ ਇੱਕ ਵੱਖਰੀ ਖਿੱਚ ਬਣ ਗਈ ਹੈ ਅਤੇ ਨਾਲ ਹੀ ਸਰਕਾਰ ਦਾ ਧਿਆਨ ਵੀ ਆਪਣੇ ਵੱਲ ਖਿੱਚ ਰਹੀ ਹੈ। ਕੁਦਰਤੀ (ਨੈਚੂਰਲ) ਖੇਤੀ, ਖੇਤੀਬਾੜੀ ਵਿਗਿਆਨ ਲਈ ਘੱਟ ਤੋਂ ਘੱਟ ਗੜਬੜੀ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ, ਖੇਤ ਦੇ ਚਾਰੇ ਪਾਸੇ ਕੁਦਰਤੀ ਜੈਵ ਵਿਭਿੰਨਤਾ ਦੇ ਸੰਤੁਲਨ ਨੂੰ ਕਾਇਮ ਰੱਖਦੇ ਹੋਏ, ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ, ਖੇਤੀਬਾੜੀ ਦਾ ਅਭਿਆਸ ਕਰ ਰਹੀ ਹੈ।
ਇਤਿਹਾਸਕ ਰੂਪ ਨਾਲ ਅਸੀਂ ਮਨੁੱਖਾਂ ਨੇ ਨੋਮੇਡਿਕ ਹੰਟਿੰਗ ਫੂਡ ਗੈਦਰਰ ਲਾਇਫਸਟਾਇਲ ਤੋਂ ਸੈਕੰਡਰੀ ਫੂਡ ਪ੍ਰੋਡਿਊਸਰ ਦਾ ਸਫਰ ਤੈਅ ਕਰਨ ਦੇ ਦੌਰਾਨ ਵਿਭਿੰਨ ਪ੍ਰਕਾਰ ਦੇ ਖੇਤੀਬਾੜੀ ਉਤਪਾਦਾਂ ਦਾ ਉਤਪਾਦਨ ਕੀਤਾ ਅਤੇ ਖੇਤੀ ਉਤਪਾਦਕਤਾ ਨੂੰ ਵਧਾਉਣ ਲਈ ਆਪਣੇ ਆਲੇ-ਦੁਆਲੇ ਦੀ ਸਾਰੀ ਕੁਦਰਤੀ ਸਮੱਗਰੀਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ।
1800 ਵਿੱਚ ਲਗਭਗ 1 ਬਿਲੀਅਨ ਆਬਾਦੀ, 1930 ਤੱਕ 2 ਬਿਲੀਅਨ ਦੇ ਅੰਕੜੇ ਤੱਕ ਪਹੁੰਚ ਗਈ ਅਤੇ 2020 ਤੱਕ ਇਹ ਜਨਸੰਖਿਆ ਵਧ ਕੇ 8 ਬਿਲੀਅਨ ਨੂੰ ਪਾਰ ਕਰ ਗਈ। ਜਿਸ ਕਾਰਨ ਉੱਚ ਖੇਤੀ ਉਤਪਾਦਨ ਦੀ ਮੰਗ ਤੇਜ਼ੀ ਨਾਲ ਵਧਣ ਲੱਗੀ। ਉਥੇ ਰਸਾਇਣਕ ਖੇਤੀ ਦੀ ਸ਼ੁਰੂਆਤ 20ਵੀਂ ਸਦੀ ਦੇ ਸ਼ੁਰੂ ਵਿੱਚ ਉਦਯੋਗਿਕ ਕ੍ਰਾਂਤੀ ਦੇ ਹੀ ਨਾਲ ਸ਼ੁਰੂ ਹੋਈ।
ਵੱਧ ਝਾੜ ਲੈਣ ਦੀ ਕੋਸ਼ਿਸ਼ ਜਾਰੀ
ਇਕ ਪਠਾਰ ਜਾਂ ਸਮਤਲ ਜ਼ਮੀਨ ਦੇ ਬਾਵਜੂਦ, ਵੱਧ ਝਾੜ ਪ੍ਰਾਪਤ ਕਰਨ ਦੀ ਲਾਲਸਾ ਵਿੱਚ ਕਿਸਾਨਾਂ ਨੇ ਫੂਡ ਚੇਨ ਨੂੰ ਪ੍ਰਦੂਸ਼ਿਤ ਕਰਨ ਵਾਲੇ ਖਾਦਾਂ ਅਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਸ਼ੁਰੂ ਕਰ ਦਿੱਤੀ। ਇਸ ਨੇ ਮਿੱਟੀ, ਪਾਣੀ ਅਤੇ ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੇ ਨਾਜ਼ੁਕ ਵਾਤਾਵਰਣ ਸੰਤੁਲਨ ਨੂੰ ਹੋਰ ਵਿਗਾੜ ਦਿੱਤਾ। ਇਨ੍ਹਾਂ ਕੀਟਨਾਸ਼ਕ ਸਪਰੇਆਂ ਨੇ ਲਾਭਦਾਇਕ ਜੀਵਾਂ ਜਿਵੇਂ ਕਿ ਮਧੂ- ਮੱਖੀਆਂ, ਪੋਲੀਨੇਟਰਸ ਆਦਿ ਦੀ ਕੁਦਰਤੀ ਜੈਵ ਵਿਭਿੰਨਤਾ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਹੈ। ਹੋਰ ਪ੍ਰਣਾਲੀਆਂ ਵਾਂਗ, ਦੁਰਉਪਯੋਗ ਨੇ ਖੇਤੀਬਾੜੀ ਨੂੰ ਵੀ ਨੁਕਸਾਨ ਪਹੁੰਚਾਇਆ ਹੈ, ਖਾਸ ਕਰਕੇ ਮਿੱਟੀ ਦੇ ਸੂਖਮ ਜੀਵਾਂ ਦੀ ਸਿਹਤ ਉੱਤੇ ਸਭ ਤੋਂ ਵੱਧ ਪ੍ਰਭਾਵ ਦੇਖਣ ਨੂੰ ਮਿਲਿਆ ਹੈ।
ਵਨ-ਸਟ੍ਰਾ ਰੈਵੂਲਿਊਸ਼ਨ
ਮਾਸਾਨੋਬੂ ਫੁਕੂਓਕਾ ਦੁਆਰਾ ਵਨ-ਸਟ੍ਰਾ ਰੈਵੂਲਿਊਸ਼ਨ ਨੇ ਘੱਟੋ-ਘੱਟ ਮਨੁੱਖੀ ਦਖਲਅੰਦਾਜ਼ੀ ਨਾਲ ਕੁਦਰਤੀ ਖੇਤੀ ਉੱਤੇ ਜ਼ੋਰ ਦਿੱਤਾ ਅਤੇ ਕੁਦਰਤੀ ਪ੍ਰਕਿਰਿਆਵਾਂ ਰਾਹੀਂ ਫਸਲਾਂ ਦੇ ਉਤਪਾਦਨ ਨੂੰ ਵੱਧ ਤੋਂ ਵੱਧ ਕਰਨ ਵਿੱਚ ਮਦਦ ਕੀਤੀ। ਹਾਲਾਂਕਿ ਇਹ ਖੇਤੀ ਲਈ ਕਿਸੇ ਕਿਸਮ ਦਾ ਤਿਆਗ ਨਹੀਂ ਹੈ, ਸਗੋਂ ਸਾਲ ਦਰ ਸਾਲ ਵੱਧ ਰਹੇ ਮਨੁੱਖੀ ਦਖਲ ਨੂੰ ਘੱਟ ਕਰਕੇ ਵਾਪਸ ਕੁਦਰਤ ਵੱਲ ਲੈ ਜਾਣ ਦੀ ਇਕ ਪ੍ਰਕਿਰਿਆ ਹੈ।
ਸਵਦੇਸ਼ੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਯੋਜਨਾਵਾਂ
ਭਾਰਤ ਸਰਕਾਰ ਨੇ ਭਾਰਤੀ ਕੁਦਰਤੀ ਖੇਤੀ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ ਵੀ ਸ਼ੁਰੂ ਕੀਤੀ ਹੈ।
ਯਕੀਨਨ, ਮਨੁੱਖੀ ਅਤੇ ਜਾਨਵਰਾਂ ਦੀ ਸਿਹਤ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸਰੋਤਾਂ ਦੀ ਸੰਭਾਲ ਸਭ ਤੋਂ ਮਹੱਤਵਪੂਰਨ ਹੈ। ਇਸ ਲਈ ਕੁਝ ਮਿੱਡ-ਕੋਰਸ ਸੁਧਾਰਾਂ ਨਾਲ ਮੌਜੂਦਾ ਸਥਿਰ ਖੇਤੀ ਪ੍ਰਣਾਲੀਆਂ ਨੂੰ ਟਿਕਾਊ ਬਣਾਉਣਾ ਆਸਾਨ ਹੋ ਸਕਦਾ ਹੈ। ਇਨ੍ਹਾਂ ਵਿੱਚ ਖਾਦਾਂ ਅਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਵਿੱਚ ਕਮੀ, ਫਸਲਾਂ ਦੇ ਉਤਪਾਦਨ ਨੂੰ ਵਧਾਉਣ ਲਈ ਵਿਕਲਪਕ ਗ੍ਰੀਨ ਇਨਪੁੱਟਸ ਨੂੰ ਉਤਸ਼ਾਹਿਤ ਕਰਨਾ, ਐਗਰੋ-ਈਕੋਲੋਜੀਕਲ ਖੇਤੀਬਾੜੀ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਆਦਿ ਸ਼ਾਮਲ ਹਨ।
2048 ਤੱਕ ਲਗਭਗ 332 ਮਿਲੀਅਨ ਟਨ ਅਨਾਜ ਦੀ ਲੋੜ ਹੋਵੇਗੀ
ਲੈਂਸੇਟ ਵਿੱਚ 2020 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿਚ ਅੰਦਾਜ਼ਾ ਲਗਾਇਆ ਹੈ ਕਿ 2048 ਤੱਕ ਭਾਰਤ ਦੀ ਆਬਾਦੀ 1.6 ਬਿਲੀਅਨ ਹੋ ਜਾਵੇਗੀ, ਜਿਸ ਲਈ ਲਗਭਗ 332 ਮਿਲੀਅਨ ਟਨ ਅਨਾਜ ਦੀ ਲੋੜ ਹੋਵੇਗੀ। ਨੇਚਰ 2021 ਦੇ ਇੱਕ ਮੈਟਾ-ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਹੰਗਰ ਰਿਸਕ ਵਿੱਚ ਵਾਧਾ ਹੋਣ ਕਾਰਨ ਵਿਸ਼ਵਵਿਆਪੀ ਭੋਜਨ ਦੀ ਮੰਗ ਵਿੱਚ 35-56% ਦਾ ਵਾਧਾ ਹੋਇਆ ਹੈ।
ਦੂਜੇ ਪਾਸੇ, ਆਈਸੀਏਐਰ-ਐਨਏਏਆਰਐਮ (ICAR-NAARM) ਨੇ ਦੱਸਿਆ ਕਿ ਕੁਦਰਤੀ ਖੇਤੀ ਨੇ ਉਪਜ ਵਿੱਚ ਉਪਲਬਧ ਪੌਸ਼ਟਿਕ ਤੱਤਾਂ ਨੂੰ ਘੱਟ ਕਰਨ ਦੇ ਨਾਲ ਹੀ ਮਿੱਟੀ ਦੇ ਸੂਖਮ ਜੀਵਾਂ, ਬਾਜਰੇ ਨੂੰ ਛੱਡ ਕੇ ਪੈਦਾਵਾਰ ਵਿਚ ਕਮੀ ਅਤੇ ਮੰਡੀਕਰਨ ਲਈ ਸੰਸਥਾਗਤ ਪ੍ਰਬੰਧਾਂ ਉਤੇ ਜ਼ੋਰ ਦਿੱਤਾ ਹੈ। ਹਾਲਾਂਕਿ, ਵੱਖ-ਵੱਖ ਖੇਤੀ-ਜਲਵਾਯੂ, ਮਿੱਟੀ ਪ੍ਰਣਾਲੀਆਂ ਅਤੇ ਫਸਲਾਂ ਦੀਆਂ ਕਿਸਮਾਂ ਦੇ ਤਹਿਤ, ਜਿੰਨੇ ਕਿਸਾਨ ਪਿਛਲੇ 15 ਸਾਲਾਂ ਤੋਂ ਇਸ ਦਾ ਅਭਿਆਸ ਕਰ ਰਹੇ ਹਨ, ਉਨ੍ਹਾਂ ਨੂੰ ਇਸ ਗਤੀਸ਼ੀਲਤਾ ਨੂੰ ਸਮਝਣ ਲਈ ਇੱਕ ਯੋਜਨਾਬੱਧ ਲੰਬੇ ਸਮੇਂ ਦੇ ਵਿਗਿਆਨਕ ਅਧਿਐਨ ਦੀ ਲੋੜ ਹੈ ਜਿਸ ਨੂੰ ਬਾਇਓਜੀ ਏਸ਼ੀਆ 2022 ਵਿੱਚ ਵੀ ਸਮਰਥਨ ਦਿੱਤਾ ਗਿਆ ਸੀ।
ਇਸ ਵਿਚ ਇਹ ਵੀ ਮਹਿਸੂਸ ਕੀਤਾ ਗਿਆ ਕਿ ਇੱਕ ਲਚਕਦਾਰ ਖੇਤੀਯੋਗ ਜ਼ਮੀਨੀ ਦ੍ਰਿਸ਼ ਦੇ ਤਹਿਤ, ਲੋੜੀਂਦੇ ਬਾਹਰੀ ਇਨਪੁੱਟ ਦੀ ਵਰਤੋਂ ਕਰਨ ਦੇ ਬਾਵਜੂਦ ਵੀ ਜੈਵਿਕ ਖੇਤੀ ਵਿਚ ਲਗਭਗ 20% ਘੱਟ ਪੈਦਾਵਾਰ ਹੁੰਦੀ ਹੈ। ਵਰਤਮਾਨ ਵਿੱਚ ਬਹੁਤ ਸਾਰੀਆਂ ਫਸਲਾਂ ਵਿੱਚ ਉਤਪਾਦਕਤਾ ਦੇ ਹੇਠਲੇ ਪੱਧਰ ਉੱਤੇ, ਭਾਵੇਂ 4-5 ਸਾਲਾਂ ਬਾਅਦ ਪੈਦਾਵਾਰ ਠੀਕ ਹੋਣ ਦੀ ਉਮੀਦ ਹੋਵੇ ਪਰ ਕਿਸਾਨ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਘੱਟ ਪੈਦਾਵਾਰ ਦੀ ਭਰਪਾਈ ਨੂੰ ਪੂਰਾ ਕਰਨਾ ਹੈ।
ਇਸ ਤੋਂ ਇਲਾਵਾ ਸਥਾਈ ਆਧਾਰ ਉਤੇ ਯਕੀਨੀ ਪ੍ਰੀਮੀਅਮ ਮੁੱਲ ਵੀ ਇੱਕ ਬਹਿਸ ਦਾ ਮੁੱਦਾ ਹੈ। ਇਸ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਵੇ ਤਾਂ ਜੈਵਿਕ ਖੇਤੀ ਵਿੱਚ ਸ਼ਾਮਲ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਹੇਠਾਂ ਦਿੱਤੇ ਮੁੱਦਿਆਂ ਉਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ:
- ਫੂਡ ਸਪਲਾਈ ਚੇਨ ਵਿੱਚ ਵਿਘਨ ਤੋਂ ਬਚਣ ਲਈ ਸਪੋਟਿੰਗ ਡਾਟਾ ਨਾਲ ਫਸਲਾਂ, ਉਨ੍ਹਾਂ ਦੀਆਂ ਕਿਸਮਾਂ ਅਤੇ ਫਸਲ ਪਾਲਣ ਦੇ ਨਾਲ-ਨਾਲ ਆਧੁਨਿਕ ਉਤਪਾਦਨ ਪ੍ਰਣਾਲੀਆਂ ਲਈ ਰਵਾਇਤੀ ਖੇਤੀ ਅਭਿਆਸਾਂ ਦਾ ਹਵਾਲਾ ਲੈਣਾ
- ਕੁਦਰਤੀ ਖੇਤੀ ਪ੍ਰਣਾਲੀਆਂ ਦੇ ਨਾਲ ਮੌਜੂਦਾ ਖੇਤੀ ਪ੍ਰਣਾਲੀਆਂ ਦੇ ਤਹਿਤ, ਪ੍ਰਤੀ ਵਿਅਕਤੀ ਅਨਾਜ ਦੀ ਉਪਲਬਧਤਾ ਦੇ ਦ੍ਰਿਸ਼ ਦੀ ਭਵਿੱਖਬਾਣੀ ਕਰਨਾ ਅਤੇ ਤਬਦੀਲੀ ਸ਼ੁਰੂ ਹੋਣ ਤੋਂ ਪਹਿਲਾਂ ਮਜ਼ਬੂਤ ਮਾਡਲਿੰਗ ਟੂਲ ਦੀ ਵਰਤੋਂ ਕਰਕੇ, ਕੁਦਰਤੀ ਖੇਤੀ ਦੇ ਨਤੀਜਿਆਂ ਨੂੰ ਪ੍ਰਾਪਤ ਕਰਨ ਲਈ ਅਨੁਮਾਨਿਤ ਸਮਾਂ-ਸੀਮਾਵਾਂ ਦਾ ਨਿਰਧਾਰਨ
- ਕੁਦਰਤੀ ਖੇਤੀ ਲਈ ਐਸਓਪੀ (SOP) ਵਿਕਸਤ ਕਰਨਾ ਤਾਂ ਕਿ ਸਾਰੇ ਐਗਰੋ-ਇਕੋਲਾਜਿਜ ਸਿਸਟਮ ਵਿਚ ਇਕਸੁਰਤਾ ਸਥਾਪਿਤ ਕੀਤੀ ਦਾ ਸਕੇ, ਜਿਸ ਨਾਲ ਪ੍ਰਜਣਨ ਸਮਰਥਾ, ਟ੍ਰੇਸਬਿਲਟੀ ਅਤੇ ਸਕਿਓਰਿਟੀ ਯਕੀਨੀ ਬਣਾਈ ਜਾ ਸਕੇ।
- ਸੁਰੱਖਿਅਤ ਅਤੇ ਪੌਸ਼ਟਿਕ ਉਤਪਾਦਾਂ ਦੀ ਤੁਲਨਾ ਵਿਚ ਟਿਕਾਊ ਖੇਤੀ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਹਾਈਬ੍ਰਿਡ ਮਾਡਲਾਂ ਨੂੰ ਵਿਕਸਤ ਕਰਨ ਦੀਆਂ ਸੰਭਾਵਨਾਵਾਂ ਉੱਤੇ ਜ਼ੋਰ ਦੇਣਾ
- ਖੇਤੀਬਾੜੀ ਵਿੱਚ ਪਸ਼ੂਆਂ ਦੇ ਹਿੱਸੇ ਵਜੋਂ ਭਾਰੀ ਮਾਤਰਾ ਵਿਚ ਜੈਵਿਕ ਖਾਦਾਂ ਅਤੇ ਗੁਣਵੱਤਾ ਵਾਲੇ ਜੈਵਿਕ ਇਨਪੁਟਸ ਪੂਰਾ ਕਰਨ ਲਈ ਇੱਕ ਰੋਡ ਮੈਪ ਤਿਆਰ ਕਰਨਾ
- ਤਕਨਾਲੋਜੀ ਦੇ ਸੁਚਾਰੂ ਤਬਾਦਲੇ ਲਈ ਇੱਕ ਮਜਬੂਤ ਐਕਸਟੈਂਸ਼ਨ ਸਿਸਟਮ ਸਥਾਪਤ ਕਰਨ ਲਈ ਸਾਧਨਾਂ ਦੀ ਤਲਾਸ਼ ਕਰਨਾ
- ਪ੍ਰੀਮੀਅਮ ਮੁੱਲ ਦੀ ਸਭ ਤੋਂ ਵੱਧ ਵਕਾਲਤ ਕਰਦੇ ਹੋਏ, ਪਹਿਲਾਂ ਹੀ ਕੁਝ ਉੱਦਮੀ ਮਾਮੂਲੀ ਕੀਮਤਾਂ ਉਤੇ ਜੈਵਿਕ ਉਤਪਾਦਾਂ ਦੀ ਪੇਸ਼ਕਸ਼ ਕਰਦੇ ਹੋਏ ਅੱਗੇ ਵਧ ਰਹੇ ਹਨ। ਅਜਿਹੇ ਮਾਡਲਾਂ ਦਾ ਦਾ ਇਕ ਮਹੱਤਵਪੂਰਨ ਵਿਸ਼ਲੇਸ਼ਣ ਇਸ ਲਈ ਲਾਭਦਾਇਕ ਸਾਬਤ ਹੋਵੇਗਾ
- ਸਾਫ ਤੌਰ ਉਤੇ ਇਸ ਦੇ ਪ੍ਰਭਾਵਾਂ ਨੂੰ ਸਮਝਣ ਲਈ ਲੰਬੇ ਸਮੇਂ ਦੀਆਂ ਅਜ਼ਮਾਇਸ਼ਾਂ ਰਾਹੀਂ ਖੇਤੀਬਾੜੀ ਵਿਗਿਆਨ ਵਿੱਚ ਖਾਸ ਫਸਲਾਂ ਲਈ ਨੈਚੂਰਲ ਫਾਰਮਿੰਗ ਸ਼ੁਰੂ ਕੀਤੀ ਜਾ ਸਕਦੀ ਹੈ। ਇਸੇ ਸਮੇਂ ਵਿਚ ਖੇਤੀ ਉਪਜਾਂ ਦੀ ਅੰਨ੍ਹੇਵਾਹ ਵਰਤੋਂ ਅਤੇ ਦੁਰਵਰਤੋਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਛੋਟੇ ਤੋਂ ਛੋਟੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਨੈਚੂਰਲ ਫਾਰਮਿੰਗ ਜਾਂ ਕੁਦਰਤੀ ਖੇਤੀ ਆਪਣੇ ਆਪ ਵਿੱਚ ਬਹੁਤ ਡੂੰਘੀ ਹੈ, ਜਿਸ ਲਈ ਇੱਕ ਵਿਆਪਕ ਵਿਸਥਾਰ ਨੈਟਵਰਕ ਦੀ ਲੋੜ ਹੈ, ਜਿਸ ਦੀ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਧ ਲੋੜ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਕੱਲ ਕਰਣਗੇ ਦੂਜਾ ਵਿਆਹ
ਇਹ ਵੀ ਪੜ੍ਹੋ : ਮਾਨ ਨੇ 100 ਦਿਨਾਂ ‘ਚ ਸੂਬੇ ‘ਚ ਕੀ ਅਤੇ ਕਿੰਨਾ ਬਦਲਿਆ?
ਸਾਡੇ ਨਾਲ ਜੁੜੋ : TwitterFacebook youtube