ਇੰਡੀਆ ਨਿਊਜ਼, ਚੰਡੀਗੜ੍ਹ (Opposition attacks Mann’s tweet): ਪੰਜਾਬ ਸੀਐਮ ਭਗਵੰਤ ਮਾਨ ਨੂੰ ਇਕ ਵਾਰ ਫਿਰ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਘੇਰਨਾ ਸ਼ੁਰੂ ਕੀਤਾ ਹੈ | ਇਸ ਵਾਰ ਵਿਰੋਧੀ ਧਿਰਾਂ ਨੇ ਮਾਨ ਦੇ ਉਸ ਟਵੀਟ ਤੇ ਨਿਸ਼ਾਨਾ ਸਾਧਿਆ ਹੈ ਜਿਸ ਵਿੱਚ ਮਾਨ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਹਰਿਆਣਾ ਦੀ ਤਰਜ ਤੇ ਪੰਜਾਬ ਨੂੰ ਵੀ ਵਿਧਾਨ ਸਭ ਅਤੇ ਹਾਈਕੋਰਟ ਲਈ ਅਲੱਗ ਤੋਂ ਜਮੀਨ ਮੁਹਇਆ ਕਰਵਾਏ| ਇਸ ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਾਂਗਰਸ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੁੱਖਮੰਤਰੀ ਪੰਜਾਬ ਦਾ ਨੁਕਸਾਨ ਕਰਵਾ ਰਹੇ ਨੇ |
ਮੁੱਖਮੰਤਰੀ ਦੀ ਮੰਗ ਬੇਤੁਕੀ
ਵੜਿੰਗ ਨੇ ਕਿਹਾ ਕਿ ਭਗਵੰਤ ਮਾਨ ਨਹੀਂ ਜਾਣਦੇ ਇਕ ਇਸ ਤਰਾਂ ਦੀ ਮੰਗ ਕਰਕੇ ਉਹ ਚੰਡੀਗੜ੍ਹ ਤੇ ਪੰਜਾਬ ਦੇ ਦਾਵੇ ਨੂੰ ਕਮਜ਼ੋਰ ਕਰ ਰਹੇ ਹਨ| ਵਿਧਾਨਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮਾਨ ਨੂੰ ਪੁੱਛਿਆ ਕਿ ਵਿਧਾਨਸਭਾ ਦਾ ਮੌਜੂਦਾ ਭਵਨ ਅਤੇ ਹਾਈਕੋਰਟ ਚੰਡੀਗੜ੍ਹ ਵਿੱਚ ਹੈ ਅਤੇ ਇਹ ਪੰਜਾਬ ਦਾ ਹਿੱਸਾ ਹੈ | ਉਨ੍ਹਾ ਕਿਹਾ ਕਿ ਹਰਿਆਣਾ ਦਾ ਚੰਡੀਗੜ੍ਹ ਤੇ ਕੋਈ ਹੱਕ ਨਹੀਂ ਹੈ ਇਸ ਲਈ ਉਨ੍ਹਾਂ ਦਾ ਚੰਡੀਗੜ੍ਹ ਤੋਂ ਬਾਹਰ ਹਾਈਕੋਰਟ ਅਤੇ ਵਿਧਾਨਸਭਾ ਲਈ ਥਾਂ ਮੰਗਣਾ ਲਾਜਮੀ ਹੈ, ਪਰ ਪੰਜਾਬ ਸੀਐਮ ਦੀ ਅਜਿਹੀ ਮੰਗ ਸਮਝ ਤੋਂ ਬਾਹਰ ਹੈ|
ਚੰਡੀਗੜ੍ਹ ਤੇ ਪੰਜਾਬ ਦਾ ਹੱਕ : ਅਕਾਲੀ ਦਲ
ਮਾਨ ਦੇ ਟਵੀਟ ਤੇ ਸ਼ਿਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੈ| ਇਹ ਪੂਰੀ ਤਰਾਂ ਪੰਜਾਬ ਨੂੰ ਮਿਲਣਾ ਚਾਹੀਦਾ ਹੈ | ਅਕਾਲੀ ਦਲ ਸ਼ੁਰੂ ਤੋਂ ਹੀ ਇਹ ਮੰਗ ਕਰਦਾ ਆ ਰਿਹਾ ਹੈ| ਪੰਜਾਬ ਦੇ ਮੌਜੂਦਾ ਮੁੱਖਮੰਤਰੀ ਪਤਾ ਨਹੀਂ ਅਜਿਹੇ ਬਿਆਨ ਕਿਊ ਦੇ ਰਹੇ ਹਨ|
ਇਹ ਹੈ ਮਾਨ ਦਾ ਉਹ ਟਵੀਟ ਜਿਸ ਤੇ ਹੋ ਰਿਹਾ ਹੰਗਾਮਾ
ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਹਰਿਆਣਾ ਦੀ ਤਰਜ਼ ਤੇ ਸਾਡੇ ਪੰਜਾਬ ਲਈ ਵੀ ਆਪਣੀ ਵਿਧਾਨ ਸਭਾ ਬਣਾਉਣ ਲਈ ਚੰਡੀਗੜ੍ਹ ਵਿੱਚ ਜ਼ਮੀਨ ਅਲਾਟ ਕੀਤੀ ਜਾਵੇ..ਲੰਮੇ ਸਮੇਂ ਤੋਂ ਮੰਗ ਹੈ ਕਿ ਪੰਜਾਬ -ਹਰਿਆਣਾ ਹਾਈਕੋਰਟ ਨੂੰ ਵੱਖ-ਵੱਖ ਕੀਤਾ ਜਾਵੇ ..ਇਸਦੇ ਲਈ ਵੀ ਕਿਰਪਾ ਕਰਕੇ ਕੇਂਦਰ ਸਰਕਾਰ ਚੰਡੀਗੜ੍ਹ ਵਿੱਚ ਜ਼ਮੀਨ ਮੁਹੱਈਆ ਕਰਵਾਏ ..
— Bhagwant Mann (@BhagwantMann) July 9, 2022
ਇਹ ਵੀ ਪੜੋ : ਵਿਧਾਇਕ ਚੁੱਕਣਗੇ ਖਿਡਾਰੀਆਂ ਦਾ ਖਰਚਾ