ਕਰੀਬ ਢਾਈ ਦਹਾਕੇ ਪੁਰਾਣਾ ਕੂੜੇ ਦਾ ਡੰਪ ਚੁੱਕਵਾ ਲਗਾਏ ਜਾ ਰਹੇ ਨੇ ਬੂਟੇ
ਦਿਨੇਸ਼ ਮੌਦਗਿਲ, Ludhiana News (Planting campaign in Habowal) : ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਦੇ ਨਾਲ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਸਥਾਨਕ ਹੈਬੋਵਾਲ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਕਰੀਬ ਢਾਈ ਦਹਾਕੇ ਪੁਰਾਣਾ ਕੂੜੇ ਦਾ ਡੰਪ ਚੁੱਕਵਾ ਕੇ ਇੱਥੇ ਬੂਟੇ ਲਗਾਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਵਿਧਾਇਕ ਬੱਗਾ ਵੱਲੋਂ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਅਗੁਵਾਈ ਵਾਲੀ ਨਿਗਮ ਟੀਮ ਦੇ ਸਹਿਯੋਗ ਨਾਲ ਹੈਬੋਵਾਲ ਚੌਂਕ ਦੇ ਨੇੜੇ, ਭਗਵਾਨ ਮਹਾਂਵੀਰ ਕਾਲਜ ਦੇ ਪਿੱਛੇ ਕਰੀਬ 25 ਸਾਲ ਪੁਰਾਣਾ ਲੱਗਾ ਕੂੜੇ ਦਾ ਡੰਪ ਚੁੱਕਵਾਇਆ ਗਿਆ। ਕਾਲਜ਼ ਦੇ ਵਿਦਿਆਰਥੀਆਂ, ਇਲਾਕਾ ਨਿਵਾਸੀਆਂ ਅਤੇ ਉੱਥੋਂ ਆਉਂਦੇ ਜਾਂਦੇ ਕਰੀਬ 5-6 ਵਾਰਡਾਂ ਦੇ ਰਾਹਗੀਰਾਂ ਵੱਲੋਂ ਵਿਧਾਇਕ ਬੱਗਾ ਅਤੇ ਡਾ. ਅਗਰਵਾਲ ਵੱਲੋਂ ਨੇਪਰੇ ਚਾੜ੍ਹੇ ਇਸ ਕਾਰਜ਼ ਦੀ ਸ਼ਲਾਘਾ ਕਰਦਿਆਂ ਧੰਨਵਾਦ ਵੀ ਕੀਤਾ।
ਇਸ ਮੌਕੇ ਵਿਧਾਇਕ ਬੱਗਾ ਅਤੇ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਸਾਂਝੇ ਤੌਰ ‘ਤੇ ਲੁਧਿਆਣਾ ਵਾਸੀਆਂ ਨੂੰ ਕੁਦਰਤ ਦੀਆਂ ਸਭ ਤੋਂ ਅਨਮੋਲ ਵਸਤਾਂ ਪਾਣੀ, ਹਵਾ ਤੇ ਧਰਤੀ ਦੀ ਸ਼ੁੱਧਤਾ ਅਤੇ ਸਾਂਭ ਸੰਭਾਲ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਕੁਦਰਤੀ ਸਾਧਨ ਸਿਹਤਮੰਦ ਰਹਿਣਗੇ ਤਾਂ ਹੀ ਮਨੁੱਖ ਨਰੋਆ ਅਤੇ ਬਿਮਾਰੀਆਂ ਰਹਿਤ ਜੀਵਨ ਬਸਰ ਕਰ ਸਕਦਾ ਹੈ।
ਇਹ ਰਹੇ ਮੌਜੂਦ
ਇਸ ਮੌਕੇ ਕੌਸਲਰ ਜੈ ਪ੍ਰਕਾਸ਼, ਰੌਕੀ ਭਾਟੀਆ ਤੇ ਅਨਿਲ ਸ਼ਰਮਾ ਤੋਂ ਇਲਾਵਾ ਅਮਨ ਬੱਗਾ ਖੁਰਾਨਾ, ਗੌਰਵ ਬੱਗਾ ਖੁਰਾਨਾ, ਸੁਰਿੰਦਰ ਮਲਹੋਤਰਾ, ਸਤੀਸ਼ ਨਾਰੰਗ, ਗੁਰਵੀਰ ਗੋਲੂ ਬਾਜਵਾ, ਬੌਬੀ ਸ਼ਰਮਾ, ਦਸ਼ਮੇਸ਼ ਸਿੰਘ, ਸਨੀ ਸਪਰਾ, ਰਾਜੀਵ ਸੱਗੜ, ਮਾਨਵ ਸੋਬਿਤ, ਮਨਿੰਦਰ ਬਿੱਲਾ, ਰੋਹਿਤ ਡੰਗ ਤੇ ਪਰਿਵਾਰ, ਗੁਲਸ਼ਨ ਬੁੱਟੀ, ਮਨਿੰਦਰ ਸਿੰਘ ਵਧਾਵਨ ਤੇ ਹੋਰ ਵੀ ਮੌਜੂਦ ਸਨ l
ਇਹ ਵੀ ਪੜੋ : ਮੱਤੇਵਾੜਾ ਜੰਗਲ ਨੂੰ ਬਚਾਉਣ ਦਾ ਵਾਤਾਵਰਨ ਪ੍ਰੇਮੀਆਂ ਨੇ ਮਨਾਇਆ ਜਸ਼ਨ
ਇਹ ਵੀ ਪੜੋ : ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ
ਸਾਡੇ ਨਾਲ ਜੁੜੋ : Twitter Facebook youtube