NGT Ordered To Submit The Report
ਦੂਸ਼ਿਤ ਪਾਣੀ ਦੇ ਕਾਰਨਾਂ ਅਤੇ ਹੱਲ ਦੀ ਰਿਪੋਰਟ ਦੋ ਮਹੀਨਿਆਂ ਵਿੱਚ ਦੇਵੇ ਸਰਕਾਰ: NGT
* HC ਦੀ ਵਕੀਲ ਸੁਨੈਨਾ ਨੇ ਖਰਾਬ ਪਾਣੀ ਦੇ ਮੁੱਦੇ ‘ਤੇ ਕੀਤਾ ਸੀ ਕੇਸ ਫਾਇਲ
* ਮਾਮਲੇ ਦੀ ਜਾਂਚ ਲਈ ਸਾਂਝੀ ਕਮੇਟੀ ਬਣਾਉਣ ਦੇ ਹੁਕਮ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਨੈਸ਼ਨਲ ਗ੍ਰੀਨ ਟ੍ਰਿਬਿਊਨਲ(NGT) ਨੇ ਘਰਾਂ ਨੂੰ ਸਪਲਾਈ ਹੋ ਰਹੇ ਦੂਸ਼ਿਤ ਪਾਣੀ ਦੇ ਮਾਮਲੇ ਵਿੱਚ ਸੂਬਾ ਸਰਕਾਰ ਪ੍ਰਤਿ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਇਸ ਮਾਮਲੇ ਦਾ ਨੋਟਿਸ ਲੈਂਦਿਆਂ ਐਨਜੀਟੀ ਨੇ ਸੂਬਾ ਸਰਕਾਰ ਨੂੰ ਸਮਾਂ ਸੀਮਾ ਤੈਅ ਕਰਦੇ ਹੋਏ ਦੂਸ਼ਿਤ ਜਲ ਸਪਲਾਈ ਦੇ ਕਾਰਨ ਅਤੇ ਹੱਲ ਲਈ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।
ਪੰਜਾਬ ਹਰਿਆਣਾ ਹਾਈਕੋਰਟ ਦੀ ਵਕੀਲ ਸੁਨੈਨਾ ਬਨੂੜ ਨੇ ਲੋਕਾਂ ਦੇ ਘਰਾਂ ਵਿੱਚ ਸਪਲਾਈ ਹੋ ਰਹੇ ਦੂਸ਼ਿਤ ਪਾਣੀ ਨੂੰ ਲੈ ਕੇ ਲੋਕਾਂ ਦੀ ਸਿਹਤ ਦੇ ਮੁੱਦੇ ‘ਤੇ ਐਨਜੀਟੀ ਵਿੱਚ ਕੇਸ ਦਾਇਰ ਕੀਤਾ ਸੀ। ਮਾਮਲੇ ਦੀ ਸੁਣਵਾਈ ਕਰਦਿਆਂ ਐਨਜੀਟੀ ਨੇ ਸੂਬਾ ਸਰਕਾਰ ਨੂੰ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਦਕਿ ਮਾਮਲੇ ਦੀ ਸੁਣਵਾਈ 8 ਅਕਤੂਬਰ ਨੂੰ ਮੁੜ ਹੋਵੇਗੀ। NGT Ordered To Submit The Report
ਜ਼ੀਰਕਪੁਰ-ਰਾਜਪੁਰਾ ਬੈਲਟ ਵਿੱਚ ਦੂਸ਼ਿਤ ਪਾਣੀ
ਜਾਣਕਾਰੀ ਦਿੰਦਿਆਂ ਐਡਵੋਕੇਟ ਸੁਨੈਨਾ ਬਨੂੜ ਨੇ ਦੱਸਿਆ ਕਿ ਮੀਡੀਆ ਰਿਪੋਰਟਾਂ ਦੇ ਆਧਾਰ ‘ਤੇ ਪਾਣੀ ਦੇ ਪ੍ਰਦੂਸ਼ਣ ਨਾਲ ਸਬੰਧਤ ਮਾਮਲਾ ‘ਤੇ National Green Tribunal (ਐਨਜੀਟੀ) ਵਿੱਚ ਕੇਸ ਦਾਇਰ ਕੀਤਾ ਸੀ। ਜ਼ੀਰਕਪੁਰ ਤੋਂ ਰਾਜਪੁਰਾ ਤੱਕ ਕਰੀਬ 30 ਕਿਲੋਮੀਟਰ ਦੀ ਪੱਟੀ ਵਿੱਚ ਘਰਾਂ ਨੂੰ ਸਪਲਾਈ ਹੋ ਰਹੇ ਮਾੜੇ ਪਾਣੀ ਕਾਰਨ ਪ੍ਰਭਾਵਿਤ ਹੋ ਰਹੀ ਹੈ।
ਜ਼ੀਰਕਪੁਰ ਅਤੇ ਰਾਜਪੁਰਾ ਵਿੱਚ ਤਾਂ ਹਾਲਤ ਇਹ ਹੋ ਗਈ ਹੈ ਕਿ ਗੰਦੇ ਪਾਣੀ ਦੀ ਮਾਰ ਹੇਠ ਆਏ ਲੋਕ ਜਾਣ ਗਵਾ ਰਹੇ ਹਨ। ਹਸਪਤਾਲਾਂ ਵਿੱਚ ਸੈਂਕੜੇ ਲੋਕ ਹੈਜ਼ਾ, ਪੀਲੀਆ, ਉਲਟੀਆਂ, ਪੇਟ ਦਰਦ, ਟਾਈਫਾਈਡ, ਦਸਤ ਅਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਰਹੇ ਹਨ।
ਐਡਵੋਕੇਟ ਸੁਨੈਨਾ ਬਨੂੜ ਨੇ ਦੱਸਿਆ ਕਿ ਪ੍ਰਭਾਵਿਤ ਖੇਤਰਾਂ ਵਿੱਚ ਜ਼ੀਰਕਪੁਰ, ਬਨੂੜ ਅਤੇ ਰਾਜਪੁਰਾ ਨਗਰ ਕੌਂਸਲ ਅਤੇ ਦਿਹਾਤੀ ਖੇਤਰਾਂ ਵਿੱਚ ਜਲ ਸਪਲਾਈ ਵਿਭਾਗ ਵੱਲੋਂ ਘਰਾਂ ਨੂੰ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਪਰ ਸਰਕਾਰ ਪਾਣੀ ਦੀ ਮਾੜੀ ਹਾਲਤ ਪ੍ਰਤੀ ਗੰਭੀਰ ਨਹੀਂ ਹੈ। ਜਦੋਂ ਕਿ ਪੀਣ ਵਾਲਾ ਸਾਫ਼ ਪਾਣੀ ਲੋਕਾਂ ਦਾ ਮੌਲਿਕ ਅਧਿਕਾਰ ਹੈ। NGT Ordered To Submit The Report
ਸਾਂਝੀ ਕਮੇਟੀ ਬਣਾਉਣ ਦੇ ਹੁਕਮ ਦਿੱਤੇ
ਪਟੀਸ਼ਨਰ ਐਡਵੋਕੇਟ ਸੁਨੈਨਾ ਨੇ ਦੱਸਿਆ ਕਿ ਐਨਜੀਟੀ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਦੇ ਤਾਲਮੇਲ ਵਿੱਚ ਸਾਂਝੀ ਕਮੇਟੀ ਗਠਿਤ ਕਰਨ ਦੇ ਹੁਕਮ ਦਿੱਤੇ ਹਨ। ਕਮੇਟੀ ਵਿੱਚ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸੀਵਰੇਜ ਬੋਰਡ,ਡੀਸੀ ਪਟਿਆਲਾ,ਡੀਸੀ ਮੁਹਾਲੀ ਨੂੰ ਚਾਰ ਹਫ਼ਤਿਆਂ ਵਿੱਚ ਪਾਣੀ ਦੇ ਸੈਂਪਲਿੰਗ ਸਮੇਤ ਗਰਾਊਂਡ ਰਿਪੋਰਟ ਤਿਆਰ ਕਰਕੇ ਦੋ ਮਹੀਨਿਆਂ ਵਿੱਚ ਖਰਾਬ ਪਾਣੀ ਦੇ ਕਾਰਨ ਅਤੇ ਹੱਲ ਲਈ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। NGT Ordered To Submit The Report
Also Read :ਹਾਈਵੇਅ ’ਤੇ ਪਾਣੀ ਦੀ ਨਿਕਾਸੀ ਮੌਕੇ ’ਤੇ ਡੀਸੀ ਖ਼ੁਦ ਪੁੱਜੇ Drainage On The Highway
Also Read :ਹਾਈਵੇਅ ਦਾ 4.18 ਕਰੋੜ ਦੇ ਰੱਖ-ਰਖਾਅ ਦਾ ਟੈਂਡਰ,ਐਗਰੀਮੈਂਟ ਨਾ ਹੋਣ ਕਾਰਨ ਐਂਬੂਲੈਂਸ ਦੀ ਸਹੂਲਤ ਬੰਦ
Connect With Us : Twitter Facebook