ਲੇਖਕ ਵਾਤਾਵਰਣ ਲਈ ਹੋਰ ਸਮਰਪਿਤ ਹੋਣ: ਸੀਚੇਵਾਲ

0
201
22nd Anniversary of Kali Bay Cleanliness Campaign
22nd Anniversary of Kali Bay Cleanliness Campaign

ਦਿਨੇਸ਼ ਮੌਦਗਿਲ, Ludhiana News (22nd Anniversary of Kali Bay Cleanliness Campaign) : ਵਾਤਾਵਰਣ ਸੰਭਾਲ ਵਿੱਚ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਪਾਰਲੀਮੈਂਟ ਨੇ ਕਾਲ਼ੀ ਬੇਈਂ ਸਫ਼ਾਈ ਤੇ ਸੰਭਾਲ ਮੁਹਿੰਮ ਦੀ 22ਵੀਂ ਵਰ੍ਹੇਗੰਢ ਮੌਕੇ ਕਰਵਾਏ ਕਵੀ ਦਰਬਾਰ ਉਪਰੰਤ ਪੰਜਾਬੀ ਕਵੀ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਦਸਤਾਰ ਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।

ਇਸ ਮੌਕੇ ਸੀਚੇਵਾਲ ਨੇ ਲਿਖਾਰੀਆਂ, ਬੁੱਧੀਜੀਵੀਆਂ ਅਤੇ ਸੱਭਿਆਚਾਰਕ ਕਾਮਿਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਵਾਤਾਵਰਣ ਸੰਭਾਲ, ਸਮਾਜਿਕ ਤਾਣਾ ਬਾਣਾ ਸਹੀ ਰੱਖਣ ਤੇ ਲੋਕ ਹੱਕ ਚੇਤਨਾ ਲਈ ਸਮਰਪਿਤ ਲਿਖਤਾਂ ਲਿਖਣ ਤਾਂ ਜੋ ਆਦ਼ਾਦੀ ਦੇ ਸਹੀ ਅਰਥ ਸਮਝ ਆ ਸਕਣ ਤੇ ਸਮਾਜਿਕ ਵਿਕਾਸ ਸਾਵਾਂ ਹੋਵੇ।

ਪੌਣ ਪਾਣੀ ਤੇ ਧਰਤੀ ਨੂੰ ਸਵੱਛ ਕਰਨ ਦੀ ਲੋੜ

ਉਨ੍ਹਾਂ ਕਿਹਾ ਕਿ ਵਿਗਿਆਨ ਨੇ ਜਿੱਥੇ ਸਾਨੂੰ ਬਹੁਤ ਕੁਝ ਦਿੱਤਾ ਹੈ, ਉਸ ਨਾਲੋਂ ਕਿਤੇ ਵੱਧ ਖੋਹਿਆ ਹੈ। ਪੌਣ ਪਾਣੀ ਤੇ ਪਲੀਤ ਧਰਤੀ ਨੂੰ ਗੁਰੂ ਨਾਨਕ ਆਸ਼ੇ ਅਨੁਸਾਰ ਸਵੱਛ ਕਰਨ ਦੀ ਲੋੜ ਹੈ। ਇਸ ਮੌਕੇ ਕਰਵਾਏ ਕਵੀ ਦਰਬਾਰ ਵਿੱਚ ਸ਼ਾਮਿਲ ਪੰਜਾਬੀ ਕਵੀਆਂ ਤੇ ਲਿਖਾਰੀਆਂ ਤ੍ਰੈਲੋਚਨ ਲੋਚੀ, ਮੁਖਤਾਰ ਸਿੰਘ ਚੰਦੀ, ਡਾ. ਆਸਾ ਸਿੰਘ ਘੁੰਮਣ ਸੰਚਾਲਕ ਸਿਰਜਣਾ ਕੇਂਦਰ ਕਪੂਰਥਲਾ, ਡਾ. ਸਵਰਾਜ ਸਿੰਘ , ਮਨਜਿੰਦਰ ਧਨੋਆ, ਬਲਬੀਰ ਸ਼ੇਰਪੁਰੀ, ਸੰਤ ਸੰਧੂ, ਡਾ. ਰਾਮ ਮੂਰਤੀ, ਬਹਾਦਰ ਸਿੰਘ ਸੰਧੂ, ਮੋਤਾ ਸਿੰਘ ਸਰਾਏ, ਕੁਲਵਿੰਦਰ ਸਿੰਘ ਸਰਾਏ, ਕਰਮਜੀਤ ਸਿੰਘ ਗਰੇਵਾਲ ਨੂੰ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਸਨਮਾਨਿਤ ਕੀਤਾ। ਬਾਦ ਵਿੱਚ ਇਨ੍ਹਾਂ ਲੇਖਕਾਂ ਨੇ ਕਾਲ਼ੀ ਬੇਈਂ ਕੰਢੇ ਯਾਦਗਾਰੀ ਬੂਟੇ ਵੀ ਲਗਾਏ।

ਸੰਸਾਰ ਨੂੰ ਇੱਕ ਦਿਨ ਗੁਰੁ ਨਾਨਕ ਦੇ ਫਲਸਫੇ ਅਨੁਸਾਰ ਹੀ ਚੱਲਣਾ ਪਵੇਗਾ

ਗੁਰੂ ਨਾਨਕ ਦੇਵ ਜੀ ਦੀ ਦੀ ਕਾਲ਼ੀ ਵੇਈਂ ਕੰਢੇ ਸ਼ਬਦ-ਏ-ਨਾਦ ਜੱਥੇ ਵਿੱਚ ਸ਼ਾਮਿਲ ਰਬਾਬੀਆਂ ਭਾਈ ਰਣਜੋਧ ਸਿੰਘ,ਨਵਜੋਧ ਸਿੰਘ ਤੇ ਸਿਮਰਨਜੀਤ ਸਿੰਘ ਨੇ ਤੰਤੀ ਸਾਜ਼ਾਂ ਨਾਲ ਸ਼ਬਦ ਗਾਇਨ ਕਰਕੇ ਪੁਰਤਨ ਸਮੇਂ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ। ਸਮਾਗਮ ਦੀ ਸ਼ੁਰੂਆਤ ਵਿੱਚ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਸੀਚੇਵਾਲ ਦੇ ਬੱਚਿਆਂ ਨੇ ਕੀਰਤਨ ਕੀਤਾ। ਇਸ ਤੋਂ ਪਹਿਲਾਂ ਅਮਰੀਕਾ ਤੋਂ ਆਏ ਚਿੰਤਕ ਡਾ. ਸਵਰਾਜ ਸਿੰਘ ਨੇ ਕਿਹਾ ਕਿ ਯੂਕਰੇਨ ਤੇ ਰੂਸ ਵਿੱਚ ਜੋ ਜੰਗ ਚੱਲ ਰਹੀ ਹੈ ਇਸ ਦੇ ਖਾਤਮੇ ਤੋਂ ਬਾਅਦ ਇਹ ਸੰਸਾਰ ਬਹੁ-ਧਰੁਵੀ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੰਸਾਰ ਨੂੰ ਇੱਕ ਦਿਨ ਗੁਰੁ ਨਾਨਕ ਦੇ ਫਲਸਫੇ ਅਨੁਸਾਰ ਹੀ ਚੱਲਣਾ ਪਵੇਗਾ।

ਇਹ ਵੀ ਪੜ੍ਹੋ:  ਇਕਜੁੱਟ ਹੋ ਕੇ ਵਾਤਾਵਰਣ ਦੀ ਸੰਭਾਲ ਕਰਨੀ ਚਾਹੀਦੀ ਹੈ : ਮੁੱਖ ਮੰਤਰੀ

ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਜ਼ਿਲ੍ਹਿਆਂ ਦੇ ਵਿਕਾਸ ਦੀ ਜ਼ਿੰਮੇਵਾਰੀ ਮੰਤਰੀਆਂ ਨੂੰ ਸੌਂਪੀ

ਸਾਡੇ ਨਾਲ ਜੁੜੋ : Twitter Facebook youtube

SHARE