- ਪਿੱਛਲੇ 24 ਘੰਟਿਆਂ ਵਿੱਚ 4881 ਟੈਸਟ, 212 ਮਰੀਜ ਕੋਰੋਨਾ ਪੋਜਟਿਵ
ਇੰਡੀਆ ਨਿਊਜ਼, Covid-19 Update cases Punjab : ਪੰਜਾਬ ਵਿੱਚ ਕੋਰੋਨਾ ਵਾਇਰਸ ਹੁਣ ਲਗਾਤਾਰ ਖਤਰਨਾਖ ਹੁੰਦਾ ਜਾ ਰਿਹਾ ਹੈ | ਇਸ ਗੱਲ ਦੀ ਗਵਾਹੀ ਸੇਹਤ ਵਿਭਾਗ ਵਲੋਂ ਜਾਰੀ ਕੀਤੇ ਗਏ ਆਂਕੜੇ ਦੇ ਰਹੇ ਹਨ | ਪਿੱਛਲੇ 24 ਘੰਟਿਆਂ ਵਿੱਚ ਸੇਹਤ ਵਿਭਾਗ ਵਲੋਂ ਸਿਰਫ 4881 ਟੈਸਟ ਕੀਤੇ ਗਏ ਫਿਰ ਵੀ 212 ਮਰੀਜ ਕੋਰੋਨਾ ਪੋਜਟਿਵ ਆਏ| ਇਕ ਗੱਲ ਸਾਫ ਹੈ ਕਿ ਜੇਕਰ ਸੂਬੇ ਵਿੱਚ ਕੋਰੋਨਾ ਦੇ ਟੈਸਟ ਵਧਾਏ ਜਾਣ ਤਾਂ ਮਰੀਜਾਂ ਦੀ ਗਿਣਤੀ ਕਿਦੇ ਵੱਧ ਹੋਵੇ |
ਪੰਜਾਬ ਵਿੱਚ ਪਿੱਛਲੇ ਕੁੱਝ ਦਿਨਾਂ ਤੋਂ ਕੋਰੋਨਾ ਸੰਕ੍ਰਮਿਤ ਕੇਸ ਦੀ ਗਿਣਤੀ 200 ਤੋਂ ਵੱਧ ਆ ਰਹੀ ਹੈ l ਸੇਹਤ ਵਿਭਾਗ ਵਲੋਂ ਜਾਰੀ ਕੀਤੇ ਆਂਕੜਿਆਂ ਦੀ ਗੱਲ ਕਰੀਏ ਤਾਂ ਸੋਮਵਾਰ ਨੂੰ 249 ਕੋਰੋਨਾ ਕੇਸ ਸਾਮਣੇ ਆਏ ਹਨ l ਇਤਵਾਰ ਨੂੰ ਪੋਜਟਿਵ ਕੇਸ ਦੀ ਗਿਣਤੀ 267 ਸੀl ਪਿੱਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਕੋਰੋਨਾ ਨਾਲ ਇਸ ਦੇ ਨਾਲ ਹੀ ਸੂਬੇ ਵਿੱਚ ਕੋਰੋਨਾ ਨਾਲ ਦੋ ਮਰੀਜ ਦੀ ਮੌਤ ਹੋਈ| ਇਨ੍ਹਾਂ ਵਿੱਚੋਂ ਇੱਕ ਬਠਿੰਡਾ ਅਤੇ ਇੱਕ ਮਰੀਜ ਮਲੇਰਕੋਟਲੇ ਦਾ ਸੀ l 212 ਕੇਸਾਂ ਨਾਲ, ਰਾਜ ਵਿੱਚ ਸੰਕਰਮਣ ਦੇ ਸਰਗਰਮ ਕੇਸ 1664 ਹੋ ਗਏ ਹਨ।
ਸਭ ਤੋਂ ਵੱਧ ਸੰਕਰਮਿਤ ਐਸਏਐਸ ਨਗਰ (ਮੋਹਾਲੀ) ਵਿੱਚ ਮਿਲੇ
ਪਿਛਲੇ 24 ਘੰਟਿਆਂ ਦੌਰਾਨ ਐਸਏਐਸ ਨਗਰ (ਮੋਹਾਲੀ) ਵਿੱਚ ਸਬ ਤੋਂ ਜਿਆਦਾ ਕੋਰੋਨਾ ਦੇ ਕੇਸ ਮਿਲੇ l ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਐਸਏਐਸ ਨਗਰ (ਮੋਹਾਲੀ) ਵਿੱਚ 56 ਲੋਕ ਕਰੋਨਾ ਸੰਕਰਮਿਤ ਪਾਏ ਗਏ ਹਨ ।ਦੂਜੇ ਨੰਬਰ ਤੇ ਜਲੰਧਰ ਵਿੱਚ 51 ਕੋਰੋਨਾ ਪੋਜਟਿਵ ਪਾਏ ਗਏ| ਲੁਧਿਆਣਾ ਵਿੱਚ 26 ਕੋਰੋਨਾ ਪੋਜਿਟਿਵ ਮਰੀਜ ਮਿਲੇ। ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਸੂਬੇ ਭਰ ਵਿੱਚ ਕੁੱਲ 11748 ਕੋਰੋਨਾ ਟੈਸਟ ਕੀਤੇ ਗਏ ਹਨ।
164 ਲੋਕ ਕੋਰੋਨਾ ਨੂੰ ਹਰਾ ਕੇ ਸੁਰੱਖਿਅਤ ਘਰ ਪਰਤੇ
ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਦੌਰਾਨ ਸੂਬੇ ਵਿੱਚ 164 ਲੋਕ ਕੋਰੋਨਾ ਨੂੰ ਮਾਤ ਦੇ ਕੇ ਸੁਰੱਖਿਅਤ ਘਰ ਪਰਤ ਚੁੱਕੇ ਹਨ। ਲੁਧਿਆਣਾ ਵਿੱਚ 41 ਅਤੇ ਐਸਏਐਸ ਨਗਰ (ਮੁਹਾਲੀ) ਵਿੱਚ 22 ਲੋਕ ਕੋਰੋਨਾ ਨੂੰ ਮਾਤ ਦਿੰਦੇ ਹੋਏ ਘਰ ਪਰਤੇ ਹਨ।
ਇਹ ਵੀ ਪੜ੍ਹੋ: ਭਾਰਤ ਨੇ 200 ਕਰੋੜ ਟੀਕਾਕਰਨ ਦਾ ਟੀਚਾ ਹਾਸਲ ਕੀਤਾ
ਸਾਡੇ ਨਾਲ ਜੁੜੋ : Twitter Facebook youtube