ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਪਾਕਿਸਤਾਨ ਭੇਜਣਾ ਚਾਹੁੰਦਾ ਸੀ ਗੋਲਡੀ ਬਰਾੜ

0
214
Encounter of Moosewala's killers
Encounter of Moosewala's killers

ਇੰਡੀਆ ਨਿਊਜ਼, ਅੰਮ੍ਰਿਤਸਰ (Encounter of Moosewala’s killers): ਬੀਤੇ ਕਲ ਅੰਮ੍ਰਿਤਸਰ ਦੇ ਪਿੰਡ ਭਕਨਾ ਵਿੱਖੇ ਹੋਏ ਐਨਕਾਊਂਟਰ ਵਿੱਚ ਸਿੱਧੂ ਮੂਸੇਵਾਲਾ ਦੇ ਕਾਤਿਲਾਂ ਨੂੰ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਢੇਰ ਕਰ ਦਿੱਤਾ | ਜਿਸ ਥਾਂ ਤੇ ਐਨਕਾਊਂਟਰ ਹੋਇਆ ਹੋ ਅਟਾਰੀ ਬੋਰਡਰ ਤੋਂ ਸਿਰਫ 10 ਕਿਲੋਮੀਟਰ ਦੂਰ ਸੀ | ਪੁਲਿਸ ਨੂੰ ਇੰਪੁੱਟ ਮਿਲਿਆ ਸੀ ਕਿ ਮੂਸੇਵਾਲਾ ਦੇ ਕਾਤਲ ਜਗਦੀਪ ਸਿੰਘ ਰੂਪ ਅਤੇ ਮਨਪ੍ਰੀਤ ਮੰਨੂ ਬੋਰਡਰ ਪਾਰ ਕਰ ਕੇ ਪਾਕਿਸਤਾਨ ਭੱਜਣ ਦੀ ਤਿਆਰੀ ਵਿੱਚ ਹਨ | ਇਸ ਤੋਂ ਬਾਅਦ ਪੁਲਿਸ ਨੇ ਘੇਰਾ ਪਾ ਕੇ ਮਾਰ ਸੁਟਿਆ |

ਪਾਕਿਸਤਾਨ ‘ਚ ਬੈਠਾ ਅੱਤਵਾਦੀ ਰਿੰਦਾ ਕਰ ਰਿਹਾ ਸੀ ਮਦਦ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦੋਵੇਂ ਕਾਤਲਾਂ ਨੇ ਦੇਸ਼ ਵਿਚੋਂ ਭੱਜਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੇ | ਇਸ ਤੋਂ ਬਾਅਦ ਗੋਲਡੀ ਬਰਾੜ ਦੇ ਕਹਿਣ ਤੇ ਪਾਕਿਸਤਾਨ ‘ਚ ਬੈਠਾ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੋਵਾਂ ਨੂੰ ਬੋਰਡਰ ਪਾਰ ਪਾਕਿਸਤਾਨ ਲਿਜਾਣ ਦੀ ਕੋਸ਼ਿਸ਼ ਵਿਚ ਸੀ | ਰਿੰਦਾ ਆਪਣੇ ਸਲੀਪਰ ਸੈੱਲ ਰਾਹੀਂ ਦੋਵਾਂ ਨੂੰ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਪਾਕਿਸਤਾਨ ‘ਚ ਦਾਖਲ ਹੋਣ ‘ਚ ਮਦਦ ਕਰ ਰਿਹਾ ਸੀ। ਇਸ ਤੋਂ ਪਹਿਲਾਂ ਦੋਵੇਂ ਬੋਰਡਰ ਪਾਰ ਕਰਦੇ ਪੁਲਿਸ ਨੇ ਐਨਕਾਊਂਟਰ ਵਿੱਚ ਢੇਰ ਕਰ ਦਿੱਤੇ |

ਜਾਅਲੀ ਪਾਸਪੋਰਟ ਬਣਵਾਉਣ ਦੀ ਕੋਸ਼ਿਸ਼ ਕੀਤੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਗੈਂਗਸਟਰਾਂ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਨੇ ਪੁਲਿਸ ਤੋਂ ਬਚਨ ਲਈ ਵਿਦੇਸ਼ ਭੱਜਣ ਦੀ ਕੋਸ਼ਿਸ਼ ਕੀਤੀ | ਇਸ ਲਈ ਦੋਵਾਂ ਨੇ ਜਾਅਲੀ ਪਾਸਪੋਰਟ ਬਣਵਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੀ ਸਖ਼ਤੀ ਕਾਰਨ ਪਾਸਪੋਰਟ ਨਹੀਂ ਬਣ ਸਕੇ | ਇਸ ਤੋਂ ਬਾਅਦ ਦੋਵਾਂ ਨੇ ਗੋਲਡੀ ਬਰਾੜ ਦੇ ਕਹਿਣ ਤੇ ਬੋਰਡਰ ਪਾਰ ਕਰ ਕੇ ਪਾਕਿਸਤਾਨ ਜਾਵਣ ਦੀ ਤਿਆਰੀ ਕੀਤੀ |

ਇਹ ਵੀ ਪੜ੍ਹੋ:  ਮੰਦਰ ਦੇ ਬਾਹਰ ਖਾਲਿਸਤਾਨ ਪੱਖੀ ਪੋਸਟਰ ਲਗਾਉਣ ਵਾਲੇ ਦੋ ਕਾਬੂ

ਇਹ ਵੀ ਪੜ੍ਹੋ:  ਸੂਬੇ ਵਿੱਚ ਨਵੀਂ ਖੇਡ ਨੀਤੀ ਬਣੇਗੀ : ਮੀਤ ਹੇਅਰ

ਸਾਡੇ ਨਾਲ ਜੁੜੋ : Twitter Facebook youtube

SHARE