Anmol Rattan Sidhu
A.G ਦਾ ਅਸਤੀਫਾ ਸੂਬਾ ਸਰਕਾਰ ਦੀ ਨਾਕਾਮੀ ਦੀ ਨਿਸ਼ਾਨੀ: ਡਾ: ਭੁਪਿੰਦਰ ਸਿੰਘ
* ਅਕਾਲੀ ਸਰਕਾਰ ਦੀ ਨਕਲ ਕਰ ਰਹੀ ਆਮ ਆਦਮੀ ਪਾਰਟੀ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਪੰਜਾਬ ਸਰਕਾਰ ਵੱਲੋਂ ਨਿਯੁਕਤ ਐਡਵੋਕੇਟ ਜਨਰਲ (A.G) ਅਨਮੋਲ ਰਤਨ ਸਿੱਧੂ (Dr.Anmol Rattan Sidhu) ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੀ ਇਸ ਕਾਰਵਾਈ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਡਾ: ਭੁਪਿੰਦਰ ਸਿੰਘ (Dr.Bhupinder Singh Manouli Surat) ਮਨੌਲੀ ਸੂਰਤ ਨੇ ਸਰਕਾਰ ਦੀ ਕਾਰਜਸ਼ੈਲੀ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਆਮ ਆਦਮੀ ‘ਤੇ ਆਧਾਰਤ ਪੰਜਾਬ ਸਰਕਾਰ ਪ੍ਰਸ਼ਾਸਨਿਕ ਤੌਰ ‘ਤੇ ਫੇਲ੍ਹ ਸਾਬਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਜਲੰਧਰ ਅਤੇ ਲੁਧਿਆਣਾ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰਵੱਈਆ ਸਰਕਾਰ ਦੀ ਨਾਕਾਮੀ ਦਾ ਪ੍ਰਤੀਕ ਹੈ। Anmol Rattan Sidhu
ਛੁੱਟੀ,ਬਦਲੀ ਅਤੇ ਅਸਤੀਫਾ
ਅਕਾਲੀ ਦਲ ਦੇ ਆਗੂ ਡਾ. ਭੁਪਿੰਦਰ ਨੇ ਦੱਸਿਆ ਕਿ ਚਾਰ ਮਹੀਨਿਆਂ ਦੇ ਦੌਰਾਨ ਤਿੰਨ ਸੰਤਭ ਢੇਰੀ ਹੋ ਗਏ ਹਨ। ਪੰਜਾਬ ਦੇ ਡੀਜੀਪੀ ਪਹਿਲਾਂ ਹੀ ਛੁੱਟੀ ‘ਤੇ ਚਲੇ ਗਏ ਹਨ। ਮੁੱਖ ਮੰਤਰੀ ਨੇ ਮੁੱਖ ਸਕੱਤਰ ਬਦਲ ਦਿਤਾ ਹੈ ਜਦਕਿ ਐਡਵੋਕੇਟ ਜਨਰਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਜ ਸਰਕਾਰ ਛੁੱਟੀ,ਬਦਲੀ ਅਤੇ ਅਸਤੀਫਾ ਤੱਕ ਸੀਮਤ ਰਹਿ ਗਈ ਹੈ।
Dr.Bhupinder Singh ਨੇ ਆਮ ਆਦਮੀ ਕਲੀਨਿਕ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਕਾਲੀ ਦਲ ਸਰਕਾਰ ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟ ਦੀ ਨਕਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਸ਼ਾਸਨ ਦੌਰਾਨ ਲੋਕਾਂ ਦੀ ਸਹੂਲਤ ਲਈ ਸੁਵਿਧਾ ਕੇਂਦਰ ਬਣਾਏ ਸਨ। ਹੁਣ ਮੌਜੂਦਾ ਸਰਕਾਰ ਇਨ੍ਹਾਂ ਸੁਵਿਧਾ ਕੇਂਦਰਾਂ ਨੂੰ ਘੇਰ ਰਹੀ ਹੈ। ਪਰ ਜਨਤਾ ਸੱਚ ਜਾਣਦੀ ਹੈ। Anmol Rattan Sidhu
ਸੂਬੇ ਦੇ ਹਾਲਾਤ ਚਿੰਤਾਜਨਕ
ਅਕਾਲੀ ਆਗੂ ਡਾ.ਭੁਪਿੰਦਰ ਨੇ ਕਿਹਾ ਕਿ CM Bhagwant Maan ਦਾ ਦਿੱਲੀ ਦੇ ਸੀਐਮ ਨਾਲ ਮੇਲ-ਮਿਲਾਪ ਚੱਲ ਰਿਹਾ ਹੈ। ਜਦਕਿ ਸੂਬੇ ਦੀ ਸਥਿਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਅਮਨ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਲੁੱਟਾਂ-ਖੋਹਾਂ, ਕਤਲਾਂ ਦਾ ਸਿਲਸਿਲਾ ਚੱਲ ਰਿਹਾ ਹੈ। ਪਰ ਦੂਜੇ ਪਾਸੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ। Anmol Rattan Sidhu
Also Read :ਬੇਬੀ ਕਾਨਵੇਂਟ ਸਕੂਲ ਦੀ 10ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ Baby Convent School
Also Read :ਚੌਂਕ ਵਿੱਚ ਜਮ੍ਹਾਂ ਪਾਣੀ ਨੂੰ ਟਰੈਕਟਰ ਰਾਹੀਂ ਕੱਢਿਆ Fallen Wall In The Rain
Also Read :ਹਾਈਵੇਅ ’ਤੇ ਪਾਣੀ ਦੀ ਨਿਕਾਸੀ ਮੌਕੇ ’ਤੇ ਡੀਸੀ ਖ਼ੁਦ ਪੁੱਜੇ Drainage On The Highway
Connect With Us : Twitter Facebook