ਭਗਵੰਤ ਮਾਨ ਸਰਕਾਰ ਵਲੋਂ ਸੂਬੇ ਭਰ ਦੀਆਂ ਮੰਡੀਆਂ ਵਿਚ ਸੋਲਰ ਪਾਵਰ ਪਲਾਂਟ ਲਾਏ ਜਾਣਗੇ: ਕੁਲਦੀਪ ਧਾਲੀਵਾਲ

0
180
Solar power plants in all markets, Agriculture and Rural Development Minister Kuldeep Singh Dhaliwal, Net Metering Roof Top Solar Power Plant
Solar power plants in all markets, Agriculture and Rural Development Minister Kuldeep Singh Dhaliwal, Net Metering Roof Top Solar Power Plant
  • ਮੰਡੀ ਬੋਰਡ ਅਧੀਨ ਆਂਉਦੀਆਂ ਲਿੰਕ ਸੜਕਾਂ ਨੂੰ 18 ਫੁੱਟ ਚੌੜਾ ਕੀਤਾ ਜਾਵੇਗਾ
  • ਪਿੰਡਾਂ ਦੀਆਂ ਮੰਡੀਆਂ ਵਿਚ ਵੀ ਸ਼ੈਡ ਪਾਏ ਜਾਣਗੇ

ਚੰਡੀਗੜ੍ਹ, PUNJAB NEWS: ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਸੂਬੇ ਭਰ ਵਿਚ ਸਾਫ ਸੁਥਰੀ ਅਤੇ ਕਿਫਾਈਤੀ ਬਿਜਲੀ ਮੁਹੱਈਆ ਕਰਵਾਉਣ ਲਈ ਪੰਜਾਬ ਮੰਡੀ ਬੋਰਡ ਅਧੀਨ ਆਂਉਦੀਆਂ ਸਾਰੀਆਂ ਮੰਡੀਆਂ ਵਿਚ ਸੋਲਰ ਪਾਵਰ ਪਲਾਂਟ ਲਾਏ ਜਾਣ ਦੀ ਤਜ਼ਵੀਜ਼ ਨੂੰ ਜਲਦ ਅਮਲੀ ਜਾਮਾ ਪਹਿਨਾਇਆ ਜਾਵੇਗਾ।

 

 

ਅੱਜ ਇੱਥੇ ਮੰਡੀ ਬੋਰਡ ਦੇ ਮੁੱਖ ਦਫਤਰ ਵਿਖੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਦੇਸ਼ ਦਿੱਤੇ ਕਿ ਸਾਰੀਆਂ ਦਾਨਾ ਅਤੇ ਸਬਜ਼ੀ ਮੰਡੀਆਂ ਵਿਚ ਸੋਲਰ ਪਾਵਰ ਪਲਾਂਟ ਲਾਉਣ ਲਈ ਜਲਦ ਕਾਰਵਾਈ ਅਰੰਭੀ ਜਾਵੇ।

 

ਇਸ ਮੌਕੇ ਹਾਜ਼ਰ ਅੀਧਕਾਰੀਆਂ ਨੇ ਦੱਸਿਆਂ ਕਿ ਚਾਰ ਮੰਡੀਆਂ ਵਿਚ ਨੈਟ ਮੀਟਰਇੰਗ ਰੂਫ ਟਾਪ ਸੋਲਰ ਪਾਵਰ ਪਲਾਂਟ ਲਾਉਣ ਦਾ ਪਾਇਲਟ ਪ੍ਰੋਜੈਕਟ ਚੱਲ ਰਿਹਾ, ਇਸ ਤਰਜ ‘ਤੇ 23 ਮੰਡੀਆਂ ਵਿਚ ਅਜਿਹੇ ਸੋਲਰ ਪਾਵਰ ਪਲਾਂਟ 23 ਮੰਡੀਆਂ ਵਿਚਵ ਲਾਏ ਜਾਣਗੇ।

 

ਨੈਟ ਮੰਟਰਇੰਗ ਸੋਲਰ ਪਾਵਰ ਪਲਾਂਟ ਲਾਉਣ ਲਈ ਸਾਰੀਆਂ ਦਾਨਾ ਅਤੇ ਸਬਜ਼ੀ ਮੰਡੀਆਂ ਦੀ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਜਾਵੇ

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਨੈਟ ਮੰਟਰਇੰਗ ਸੋਲਰ ਪਾਵਰ ਪਲਾਂਟ ਲਾਉਣ ਲਈ ਸਾਰੀਆਂ ਦਾਨਾ ਅਤੇ ਸਬਜ਼ੀ ਮੰਡੀਆਂ ਦੀ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਜਾਵੇ ਤਾਂ ਜੋ ਲੋਕਾਂ ਨੁੰ ਸਸਤੀ ਅਤੇ ਸਾਫ ਸੁਥਰੀ ਬਿਜ਼ਲੀ ਮੁਹੱਈਆਂ ਕਰਵਾਈ ਜਾ ਸਕੇ।ਇਸ ਦੇ ਨਾਲ ਹੀ ਮੰਤਰੀ ਨੇ ਪਿੰਡਾਂ ਦੀਆਂ ਦੀਆਂ ਦਾਨਾ ਮੰਡੀਆਂ ਵਿਚ ਸ਼ੈਡ ਪਾਏ ਜਾਣ ਬਾਰੇ ਵੀ ਹਦਾਇਤਾਂ ਜਾਰੀ ਕੀਤੀਆਂ।ਉਨਾਂ ਨਾਲ ਹੀ ਕਿਹਾ ਕਿ ਅਜਿਹੇ ਸ਼ੈਡ ਪਾਏ ਜਾਣ ਜਿੰਨਾਂ ‘ਤੇ ਅਸਾਨੀ ਨਾਲ ਸੋਲਰ ਪੈਨਲ ਲਾਏ ਜਾ ਸਕਣ।

 

Solar power plants in all markets, Agriculture and Rural Development Minister Kuldeep Singh Dhaliwal, Net Metering Roof Top Solar Power Plant
Solar power plants in all markets, Agriculture and Rural Development Minister Kuldeep Singh Dhaliwal, Net Metering Roof Top Solar Power Plant

 

ਕੁਲਦੀਪ ਧਾਲੀਵਾਲ ਨੇ ਇਸ ਮੌਕੇ ਅਧਿਕਾਰੀਆਂ ਨੁੰ ਕਿਹਾ ਕਿ ਸਬਜ਼ੀ ਮੰਡੀਆਂ ਦੀ ਸਾਫ ਸਫਾਈ ਨਾ ਹੋਣ ਕਾਰਨ ਬਹੁਤ ਗੰਦਗੀ ਫੈਲੀ ਰਹਿੰਦੀ ਹੈ ਜਿਸ ਕਾਰਨ ਆਮ ਲੋਕਾਂ ਅਤੇ ਵਪਾਰੀਆਂ ਨੂੰ ਬਹੁਤ ਦਿੱਕਤ ਆਂਉਦੀ ਹੈ।ਇਸ ਸਬੰਧੀ ਉਨ੍ਹਾਂ ਹਦਾਇਤਾਂ ਜਾਰੀ ਕੀਤੀਆਂ ਕਿ ਸਬਜ਼ੀ ਮੰਡੀਆਂ ਦੀ ਸਫਾਈ ਰੋਜ਼ਾਨਾਂ ਯਕੀਨੀ ਬਣਾਈ ਜਾਵੇ।

 

ਮੰਡੀ ਬੋਰਡ ਅਧੀਨ ਆਂਉਦੀਆਂ ਲਿੰਕ ਸੜਕਾਂ ਨੂੰ 18 ਫੁੱਟ ਚੌੜਾ ਅਤੇ ਮਜ਼ਬੂਤ ਕਰਨ ਲਈ ਵੀ ਕਾਰਵਾਈ ਕਰਨ ਲਈ ਨਿਰਦੇਸ਼

ਖੇਤੀਬਾੜੀ ਮੰਤਰੀ ਨੇ ਮੰਡੀ ਬੋਰਡ ਅਧੀਨ ਆਂਉਦੀਆਂ ਲਿੰਕ ਸੜਕਾਂ ਨੂੰ 18 ਫੁੱਟ ਚੌੜਾ ਅਤੇ ਮਜ਼ਬੂਤ ਕਰਨ ਲਈ ਵੀ ਕਾਰਵਾਈ ਕਰਨ ਲਈ ਨਿਰਦੇਸ਼ ਜਾਰੀ ਕੀਤੇ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਖਰਾਬ ਲਿੰਕ ਸੜਕਾ ਦੀ ਮੁਰੰਮਤ ਤੁਰੰਤ ਕਰਵਾਈ ਜਾਵੇ।

 

ਕੁਲਦੀਪ ਧਾਲੀਵਾਲ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਫੋਕਲ ਪੁਆਇੰਟ ਦੀਆਂ ਖਾਲੀ ਪਈਆਂ ਜ਼ਮੀਨਾਂ ਨੂੰ ਵਰਤੋ ਵਿਚ ਲਿਆਉਣ ਲਈ ਮੰਡੀਬੋਰਡ ਦੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਰਿਪੋਰਟ ਪੇਸ਼ ਕਰਨ ਲਈ ਕਿਹਾ।

 

 

ਇਸ ਮੋਕੇ ਪੰਜਾਬ ਮੰਡੀਬੋਰਡ ਦੇ ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਅਤੇ ਮੰਡੀਬੋਰਡ ਦੇ ਸਕੱਤਰ ਰਵੀ ਭਗਤ ਤੋਂ ਇਲਵਾ ਮੰਡੀਬੋਰਡ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

 

ਇਹ ਵੀ ਪੜ੍ਹੋ: NGT ਨੇ ਨਗਰ ਨਿਗਮ ਲੁਧਿਆਣਾ ਨੂੰ 100 ਕਰੋੜ ਦਾ ਜੁਰਮਾਨਾ ਕੀਤਾ

ਇਹ ਵੀ ਪੜ੍ਹੋ: ਨਿਯਮਾਂ ਤਹਿਤ ਨਿਯੁਕਤ ਕੱਚੇ ਮੁਲਾਜ਼ਮਾਂ ਨੂੰ ਪਹਿਲਾਂ ਪੱਕਾ ਕੀਤਾ ਜਾਵੇਗਾ

ਇਹ ਵੀ ਪੜ੍ਹੋ:  ਲੁਧਿਆਣਾ ‘ਚ 4 ਅਗਸਤ ਤੱਕ 9 ‘ਆਮ ਆਦਮੀ ਕਲੀਨਿਕ’ ਤਿਆਰ ਹੋ ਜਾਣਗੇ : ਕਟਾਰੂਚੱਕ

ਸਾਡੇ ਨਾਲ ਜੁੜੋ : Twitter Facebook youtube

SHARE