ਇੰਡੀਆ ਨਿਊਜ਼, ਮੋਗਾਦਿਸ਼ੂ, ਸੋਮਾਲੀਆ (Bomb blast in Somalia kills 19): ਸੋਮਾਲੀਆ ਵਿੱਚ ਅੱਜ ਸਵੇਰੇ 2 ਵੱਡੇ ਬੰਬ ਧਮਾਕੇ ਹੋਏ। ਇਸ ਹਮਲੇ ‘ਚ 19 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 25 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਮਰਨ ਵਾਲਿਆਂ ਵਿੱਚ ਜ਼ਿਲ੍ਹਾ ਕਮਿਸ਼ਨਰ ਅਬਦਿਲਾਹੀ ਅਲੀ ਵਾਫੋ ਵੀ ਸ਼ਾਮਲ ਸੀ। ਜਾਣਕਾਰੀ ਮੁਤਾਬਕ ਦੋਵੇਂ ਧਮਾਕੇ ਲੋਅਰ ਸ਼ਬੇਲੇ ਇਲਾਕੇ ‘ਚ ਹੋਏ।
ਪਹਿਲੀ ਘਟਨਾ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਤੋਂ ਕਰੀਬ 100 ਕਿਲੋਮੀਟਰ ਦੱਖਣ ਵਿੱਚ ਮਾਰਕਾ ਸ਼ਹਿਰ ਵਿੱਚ ਵਾਪਰੀ। ਇੱਥੇ ਇੱਕ ਹਮਲਾਵਰ ਨੇ ਖੁਦ ਨੂੰ ਬੰਬ ਨਾਲ ਉਡਾ ਲਿਆ। ਗਵਾਹਾਂ ਦਾ ਕਹਿਣਾ ਹੈ ਕਿ ਇੱਕ ਆਤਮਘਾਤੀ ਹਮਲਾਵਰ ਨੇ ਦੱਖਣੀ ਸੋਮਾਲੀਆ ਵਿੱਚ ਇੱਕ ਸਰਕਾਰੀ ਇਮਾਰਤ ਦੇ ਪ੍ਰਵੇਸ਼ ਦੁਆਰ ‘ਤੇ ਆਪਣੇ ਆਪ ਨੂੰ ਉਡਾ ਲਿਆ, ਜਿਸ ਵਿੱਚ ਘੱਟੋ-ਘੱਟ 13 ਲੋਕ ਮਾਰੇ ਗਏ। ਦੂਜੀ ਘਟਨਾ ਅਫਗੋਏ ਸ਼ਹਿਰ ਵਿੱਚ ਵਾਪਰੀ। ਇੱਥੇ 2 ਹਮਲੇ ਹੋਏ। ਇਸ ‘ਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ 18 ਹੋਰ ਜ਼ਖਮੀ ਹੋ ਗਏ।
ਭੀੜ ਵਾਲੇ ਬਾਜ਼ਾਰ ਵਿੱਚ 2 ਧਮਾਕੇ
ਦੂਜਾ ਹਮਲਾ ਅਫਗੋਏ ਸ਼ਹਿਰ ਦੇ ਇੱਕ ਸਥਾਨਕ ਬਾਜ਼ਾਰ ਵਿੱਚ ਹੋਇਆ। ਇੱਥੇ 2 ਧਮਾਕੇ ਹੋਏ, ਜਿਸ ਵਿੱਚ 6 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਮਰਨ ਵਾਲਿਆਂ ਵਿੱਚ ਦੋ ਜਵਾਨ ਵੀ ਸ਼ਾਮਲ ਹਨ। ਘਟਨਾ ਸਥਾਨ ‘ਤੇ ਮੌਜੂਦ ਅਫਗੋਏ ਜ਼ਿਲਾ ਪ੍ਰਸ਼ਾਸਨ ਦੇ ਸਾਬਕਾ ਬੁਲਾਰੇ ਅਬਦੁਕਾਦਿਰ ਇਡੋਲ ਨੇ ਕਿਹਾ ਕਿ ਬਾਜ਼ਾਰ ‘ਚ ਦੋ ਰਿਮੋਟ ਕੰਟਰੋਲਡ ਬਾਰੂਦੀ ਸੁਰੰਗਾਂ ‘ਚ ਧਮਾਕਾ ਹੋਇਆ। ਕੁਝ ਮਿੰਟਾਂ ਬਾਅਦ ਦੂਜਾ ਧਮਾਕਾ ਹੋਇਆ। ਇਸ ਦੌਰਾਨ ਬਚਾਅ ਕਾਰਜਾਂ ‘ਚ ਲੱਗੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਰਿਮੋਟ ਕੰਟਰੋਲ ਹਮਲੇ
ਜਾਣਕਾਰੀ ਮੁਤਾਬਕ ਅਫਗੋਏ ਦੀ ਪਸ਼ੂ ਮੰਡੀ ‘ਚ ਰਿਮੋਟ ਕੰਟਰੋਲ ਰਾਹੀਂ ਦੋ ਹਮਲੇ ਕੀਤੇ ਗਏ। ਇਸ ਬਾਜ਼ਾਰ ਵਿੱਚ ਅਕਸਰ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਹਨ। ਬੁੱਧਵਾਰ ਨੂੰ ਇੱਥੇ ਵੱਡੀ ਮਾਤਰਾ ਵਿੱਚ ਜਾਨਵਰਾਂ ਦੀ ਨਿਲਾਮੀ ਹੁੰਦੀ ਹੈ। ਹਮਲਾਵਰਾਂ ਨੇ ਇਸ ਦਾ ਫਾਇਦਾ ਉਠਾਉਂਦੇ ਹੋਏ ਵੱਧ ਤੋਂ ਵੱਧ ਲੋਕਾਂ ਨੂੰ ਨਿਸ਼ਾਨਾ ਬਣਾਇਆ।
ਇਹ ਵੀ ਪੜ੍ਹੋ: 2024 ਤਕ ਰੂਸ ਛੱਡ ਦੇਵੇਗਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ
ਇਹ ਵੀ ਪੜ੍ਹੋ: ਪ੍ਰਦਰਸ਼ਨਕਾਰੀਆਂ ਦਾ ਬਗਦਾਦ ਵਿੱਚ ਸੰਸਦ ਭਵਨ ਉੱਤੇ ਕਬਜ਼ਾ
ਇਹ ਵੀ ਪੜ੍ਹੋ: ਮੰਕੀਪੌਕਸ ਨੂੰ ਲੈ ਕੇ ਸੇਹਤ ਮੰਤਰਾਲੇ ਦੀ ਗਾਈਡਲਾਈਨ
ਸਾਡੇ ਨਾਲ ਜੁੜੋ : Twitter Facebook youtube