ਇੰਡੀਆ ਨਿਊਜ਼, Sports News: ਕਾਮਨਵੈਲਥ ਗੇਮਸ ਵਿੱਚ ਭਾਰਤ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਰਿਹਾ ਹੈ, ਖ਼ਾਸ ਤੋਰ ਤੇ ਵੇਟਲਿਫਟਿੰਗ ਵਿੱਚ, ਜਿੱਥੇ ਐਤਵਾਰ ਨੂੰ ਹੀ ਭਾਰਤ ਦੇ 20 ਸਾਲ ਨੌਜਵਾਨ ਅਚਿੰਤਾ ਨੇ ਇਕ ਸੋਨੇ ਦਾ ਮੈਡਲ ਆਪਣੇ ਨਾਂ ਕੀਤਾ ਸੀ , ਇਸੇ ਪ੍ਰਕਾਰ ਭਾਰਤ ਦੀ ਇਕ ਹੋਰ ਧੀ ਹਰਜਿੰਦਰ ਕੌਰ ਨੇ ਵੇਟ ਲਿਫ਼ਟਿੰਗ ‘ਚ ਬ੍ਰੌਂਜ਼ ਮੈਡਲ ਜਿੱਤਿਆ ਹੈ ।
71 ਕਿਲੋ ਵਰਗ ‘ਚ ਤੀਜੀ ਥਾਂ ਹਾਸਲ ਕੀਤੀ
ਉਨ੍ਹਾਂ ਨੇ 71 ਕਿਲੋ ਵਰਗ ‘ਚ ਤੀਜੀ ਥਾਂ ਹਾਸਲ ਕੀਤੀ ਹੈ। ਹਰਜਿੰਦਰ ਕੌਰ (Harjinder Kaur) ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ 9ਵਾਂ ਤਮਗਾ ਦਿਵਾਇਆ। ਮਹਿਲਾ ਵੇਟਲਿਫਟਰ ਨੇ 71 ਕਿਲੋ ਭਾਰ ਵਰਗ ਵਿੱਚ 212 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਨੇ ਸਨੈਚ ਵਿੱਚ 93 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 119 ਕਿਲੋ ਭਾਰ ਚੁੱਕਿਆ।
ਭਾਰਤ ਦੇ ਨਾਂ ਹੁਣ ਤੱਕ 9 ਮੈਡਲ
ਭਾਰਤ ਦੇ ਨਾਂ ਹੁਣ ਤੱਕ 9 ਤਮਗ ਲੱਗ ਚੁੱਕੇ ਹਨ। ਕਲੀਨ ਐਂਡ ਜਰਕ ਵਿੱਚ ਉਸਦਾ ਸਰਵੋਤਮ 121 ਕਿਲੋਗ੍ਰਾਮ ਹੈ। ਵੇਟਲਿਫਟਿੰਗ ਵਿੱਚ ਇਹ 7ਵਾਂ ਤਮਗਾ ਹੈ। ਇਸ ਤੋਂ ਇਲਾਵਾ ਜੂਡੋ ਵਿੱਚ 2 ਮੈਡਲ ਪ੍ਰਾਪਤ ਕੀਤੇ ਹਨ। ਭਾਰਤ ਨੇ ਹੁਣ ਤੱਕ 3 ਸੋਨ, 3 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤੇ ਹਨ। ਇਸ ਤੋਂ ਇਲਾਵਾ ਲਾਅਨ ਬਾਲ ਅਤੇ ਬੈਡਮਿੰਟਨ ਵਿੱਚ ਭਾਰਤ ਦੇ 2 ਮੈਡਲ ਪੱਕੇ ਹੋ ਗਏ ਹਨ।
ਹਾਲਾਂਕਿ ਸਨੈਚ ਵਿੱਚ ਹਰਜਿੰਦਰ ਕੌਰ ਪਹਿਲਾ 90 ਕਿਲੋ ਭਾਰ ਨਹੀਂ ਚੁੱਕ ਸਕੀ। ਉਸਨੇ ਦੂਜੀ ਕੋਸ਼ਿਸ਼ ਵਿੱਚ 90 ਕਿਲੋ ਅਤੇ ਤੀਜੀ ਕੋਸ਼ਿਸ਼ ਵਿੱਚ 93 ਕਿਲੋ ਭਾਰ ਚੁੱਕਿਆ। ਹਾਲਾਂਕਿ ਉਸ ਨੇ ਕਲੀਨ ਐਂਡ ਜਰਕ ‘ਚ ਕੋਈ ਗਲਤੀ ਨਹੀਂ ਕੀਤੀ। ਉਸਨੇ ਪਹਿਲੀ ਕੋਸ਼ਿਸ਼ ਵਿੱਚ 113 ਕਿਲੋ, ਦੂਜੀ ਕੋਸ਼ਿਸ਼ ਵਿੱਚ 116 ਅਤੇ ਆਖਰੀ ਕੋਸ਼ਿਸ਼ ਵਿੱਚ 119 ਕਿਲੋ ਭਾਰ ਚੁੱਕਿਆ। ਇੰਗਲੈਂਡ ਦੀ ਸਾਰਾਹ ਡੇਵਿਸ ਨੇ ਸੋਨ ਤਗਮਾ ਅਤੇ ਕੈਨੇਡਾ ਦੀ ਅਲੈਕਸਿਸ ਐਸਵਰਥ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ।
ਐਤਵਾਰ ਨੂੰ ਹੀ 20 ਸਾਲਾ ਅਚਿੰਤਾ ਨੇ ਜੂਨੀਅਰ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ 73 ਕਿਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। 2019 ਕਾਮਨਵੈਲਥ ਵੇਟਲਿਫਟਿੰਗ ਚੈਂਪੀਅਨਸ਼ਿਪ ਅਤੇ 2021 ਤਾਸ਼ਕੰਦ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ 73 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨ ਤਮਗਾ ਜਿੱਤਿਆ।
ਇਹ ਵੀ ਪੜ੍ਹੋ: ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਟੀ-20 ਸੀਰੀਜ਼ ਦਾ ਤੀਜਾ ਮੈਚ
ਇਹ ਵੀ ਪੜ੍ਹੋ: ਅਚਿੰਤਾ ਸ਼ਿਉਲੀ ਨੇ ਵੇਟਲਿਫਟਿੰਗ ‘ਚ ਸੋਨ ਤਮਗਾ ਜਿੱਤ, ਰਾਸ਼ਟਰਮੰਡਲ ਖੇਡਾਂ ‘ਚ ਬਣਾਇਆ ਨਵਾਂ ਰਿਕਾਰਡ
ਇਹ ਵੀ ਪੜ੍ਹੋ: Garena Free Fire Max Redeem Code Today 2 August 2022
ਸਾਡੇ ਨਾਲ ਜੁੜੋ : Twitter Facebook youtube