ਦਿਨੇਸ਼ ਮੌਦਗਿਲ, Ludhiana News (BJP Leader targeted AAP MLA’s): ਭਾਜਪਾ ਪੰਜਾਬ ਦੇ ਮੁਖ ਸੂਬਾਈ ਬੁਲਾਰੇ ਅਨਿਲ ਸਰੀਨ ਨੇ ਕਿਹਾ ਕਿ ‘ਆਪ’ ਦੇ ਲੁਧਿਆਣਾ ਵਿਧਾਇਕ ਆਪੋ-ਆਪਣੇ ਹਲਕਿਆਂ ‘ਚ ‘ਪ੍ਰਧਾਨ ਮੰਤਰੀ ਉੱਜਵਲਾ ਯੋਜਨਾ’ ਦਾ ਲਾਭ ਜਨਤਾ ਤੱਕ ਪਹੁੰਚਾਉਣ ਲਈ ਕੈਂਪ ਲਾ ਰਹੇ ਹਨ l ਜਿਨ੍ਹਾਂ ਦੇ ਪਿੱਛੇ ਸਿਰਫ਼ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਤਸਵੀਰ ਵਾਲੇ ਬੈਨਰ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਕੀਮ ਕੇਂਦਰ ਸਰਕਾਰ ਦੀ ਹੈ ਅਤੇ ਇਸ ‘ਤੇ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲਗਾਈ ਜਾਣੀ ਚਾਹੀਦੀ ਸੀ, ਨਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਦੀ।
ਉਨ੍ਹਾਂ ਪੰਜਾਬ ਸਰਕਾਰ ਦੇ ‘ਆਪ’ ਵਿਧਾਇਕਾਂ ਨੂੰ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ‘ਚ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਕੀ ਭੂਮਿਕਾ ਹੈ? ਉਨ੍ਹਾਂ ਕਿਹਾ ਕਿ ‘ਆਪ’ ਦੇ ਵਿਧਾਇਕ ਆਪਣੀ ਘਟੀਆ ਰਾਜਨੀਤੀ ਤਹਿਤ ਕੇਂਦਰ ਦੀ ਮੋਦੀ ਸਰਕਾਰ ਵਲੋਂ ਚਲਾਈ ਜਾ ਰਹੀ ਉਪਰੋਕਤ ਸਕੀਮ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।
‘ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 1 ਮਈ 2016 ਨੂੰ ਸ਼ੁਰੂ ਹੋਈ
ਅਨਿਲ ਸਰੀਨ ਨੇ ‘ਪ੍ਰਧਾਨ ਮੰਤਰੀ ਉੱਜਵਲਾ ਯੋਜਨਾ’ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਯੋਜਨਾ ਦੀ ਸ਼ੁਰੂਆਤ 1 ਮਈ 2016 ਨੂੰ ਕੀਤੀ ਸੀ। ਇਸ ਯੋਜਨਾ ਦੇ ਤਹਿਤ ਮਾਰਚ 2020 ਤੱਕ ਪਛੜੇ ਪਰਿਵਾਰਾਂ ਨੂੰ 8 ਕਰੋੜ ਐਲਪੀਜੀ ਕੁਨੈਕਸ਼ਨ ਜਾਰੀ ਕਰਨ ਦਾ ਟੀਚਾ ਰੱਖਿਆ ਗਿਆ ਸੀ। ਪ੍ਰਧਾਨ ਮੰਤਰੀ ਨੇ 7 ਸਤੰਬਰ 2019 ਨੂੰ ਔਰੰਗਾਬਾਦ, ਮਹਾਰਾਸ਼ਟਰ ਵਿੱਚ 8 ਕਰੋੜ LPG ਕੁਨੈਕਸ਼ਨ ਸੌਂਪੇ।
ਅਨਿਲ ਸਰੀਨ ਨੇ ਕਿਹਾ ਕਿ ਮੋਦੀ ਸਰਕਾਰ ਦਾ ਟੀਚਾ ਹੈ, ਬਾਲਣ, ਕੋਲਾ, ਗੋਹੇ ਦੀਆਂ ਪਾਥੀਆਂ ਆਦਿ ਵਰਗੇ ਰਵਾਇਤੀ ਰਸੋਈ ਬਾਲਣ ਦੀ ਵਰਤੋਂ ਕਰਕੇ ਪੇਂਡੂ ਔਰਤਾਂ ਦੀ ਸਿਹਤ ਦੇ ਨਾਲ-ਨਾਲ ਵਾਤਾਵਰਣ ‘ਤੇ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਨੂੰ ਕਿਸੇ ਵੀ ਕੀਮਤ ‘ਤੇ ਘੱਟ ਕਰਨਾ ਹੈ। ਇਸ ਮੌਕੇ ਤੇ ਭਾਜਪਾ ਦੇ ਜਿਲਾ ਸਚਿਵ ਨਵਲ ਜੈਨ,ਪ੍ਰੈਸ ਸਚਿਵ ਡਾ. ਸਤੀਸ਼ ਕੁਮਾਰ,ਸੋਸ਼ਲ ਮੀਡੀਆ ਸਹ ਸਯੋਂਜਕ ਹਰਸ ਸਰੀਨ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਡਾ. ਇੰਦਰਬੀਰ ਸਿੰਘ ਨਿੱਝਰ ਨੇ 61 ਜੂਨੀਅਰ ਨਕਸ਼ਾ-ਨਵੀਸਾਂ ਨੂੰ ਨਿਯੁਕਤੀ-ਪੱਤਰ ਸੌਂਪੇ
ਸਾਡੇ ਨਾਲ ਜੁੜੋ : Twitter Facebook youtube