ਗੋਬਿੰਦ ਸਾਗਰ ਝੀਲ ਹਾਦਸਾ: ਹਰਿਦੁਆਰ ਭੇਜੇ ਸੱਤ ਮ੍ਰਿਤਕਾਂ ਦੇ ਫੁੱਲ Gobind Sagar Lake Accident

0
302
Gobind Sagar Lake Accident

Gobind Sagar Lake Accident

ਹਰਿਦੁਆਰ ਭੇਜੇ ਸੱਤ ਮ੍ਰਿਤਕਾਂ ਦੇ ਫੁੱਲ, ਅਨਾਜ ਮੰਡੀ ਵਿੱਚ ਹੋਵੇਗੀ ਸਾਂਝੀ ਅੰਤਿਮ ਅਰਦਾਸ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਗੋਬਿੰਦ ਸਾਗਰ ਝੀਲ ਵਿੱਚ ਡੁੱਬਣ ਵਾਲੇ ਬਨੂੜ ਦੇ ਸੱਤ ਨੌਜਵਾਨਾਂ ਦੇ ਅੱਜ ਸ਼ਮਸ਼ਾਨਘਾਟ ਵਿੱਚ ਫੁੱਲ ਚੁਗੇ ਗਏ। ਅੱਜ ਵੀ ਲੋਕ ਵੱਡੀ ਗਿਣਤੀ ਵਿੱਚ ਮ੍ਰਿਤਕਾਂ ਦੇ ਘਰਾਂ ਵਿੱਚ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਸਨ।

Gobind Sagar Lake Accident

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜਪੁਰਾ ਚਰਨਜੀਤ ਸਿੰਘ ਬਰਾੜ ਵੀ ਮੌਕੇ ’ਤੇ ਪੁੱਜੇ। ਵਾਰਡ ਦੇ ਕੌਂਸਲਰ ਭਜਨ ਲਾਲ ਨੰਦਾ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਸੱਤ ਨੌਜਵਾਨਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਹਰਿਦੁਆਰ ਲੈ ਗਏ ਹਨ। Gobind Sagar Lake Accident

ਐਡਵੋਕੇਟ ਬਿਕਰਮਜੀਤ ਪਾਸੀ ਵਲੋਂ ਮੱਦਦ

Gobind Sagar Lake Accident

ਹਲਕਾ ਰਾਜਪੁਰਾ MLA ਦੇ ਕੋ-ਆਰਡੀਨੇਟਰ ਐਡਵੋਕੇਟ ਬਿਕਰਮਜੀਤ ਪਾਸੀ ਨੇ 11 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਹੈ। ਜਦੋਂ ਕਿ ਨਾਭਾ ਦੇ ਡੇਰਾ ਮੁਖੀ ਨੇ ਲਾਲ ਚੰਦ ਨੂੰ ਇਲਾਜ ਲਈ 31 ਹਜ਼ਾਰ ਦੀ ਰਾਸ਼ੀ ਭੇਟ ਕੀਤੀ ਹੈ।

ਜ਼ਿਕਰਯੋਗ ਹੈ ਕਿ ਬਨੂੜ ਦੀ ਮੀਰਾ ਸ਼ਾਹ ਕਾਲੋਨੀ ਦੇ ਵਸਨੀਕ 11 ਨੌਜਵਾਨ ਬਾਬਾ ਬਾਲਕ ਨਾਥ ਮੰਦਰ ਦੇ ਦਰਸ਼ਨਾਂ ਲਈ ਮੋਟਰਸਾਈਕਲਾਂ ‘ਤੇ ਘਰੋਂ ਨਿਕਲੇ ਸਨ। ਊਨਾ ‘ਚ ਬਾਬਾ ਗਰੀਬ ਦਾਸ ਮੰਦਰ ਨੇੜੇ ਗੋਬਿੰਦ ਸਾਗਰ ਝੀਲ ‘ਚ ਡੁੱਬਣ ਨਾਲ 7 ਨੌਜਵਾਨਾਂ ਦੀ ਮੌਤ ਹੋ ਗਈ। Gobind Sagar Lake Accident

ਅਨਾਜ ਮੰਡੀ ‘ਚ ਪਾਏ ਜਾਣਗੇ ਭੋਗ

Gobind Sagar Lake Accident

ਐਡਵੋਕੇਟ ਬਿਕਰਮਜੀਤ ਪਾਸੀ ਨੇ ਦੱਸਿਆ ਕਿ ਸੱਤ ਮ੍ਰਿਤਕਾਂ ਨੂੰ ਸਾਂਝੇ ਤੌਰ ਭੋਗ ਸਮਾਗ਼ਮ ਕੀਤਾ ਜਾਵੇਗਾ। ਬਨੂੜ ਦੀ ਅਨਾਜ ਮੰਡੀ ਵਿੱਚ 13 ਤਰੀਕ ਨੂੰ 12 ਵਜੇ ਅੰਤਿਮ ਅਰਦਾਸ ਕੀਤੀ ਜਾਵੇਗੀ। ਲੋਕ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਨਗੇ। Gobind Sagar Lake Accident

Also Read :ਗੋਬਿੰਦ ਸਾਗਰ ਝੀਲ ਹਾਦਸਾ:ਬਨੂੜ ‘ਚ ਇਕੱਠੇ ਸੱਤ ਲਾਸ਼ਾਂ ਅਗਨ ਭੇਟ Gobind Sagar Lake Accident

Also Read :ਜੈਨ ਸਥਾਨਕ ਬਨੂੜ ਵਿੱਚ ਧਾਰਮਿਕ ਸਮਾਗਮ ਦਾ ਆਯੋਜਨ SS Jain Sabha Banur

Connect With Us : Twitter Facebook

 

SHARE