ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਨੇ ਸਰਹੱਦੀ ਜ਼ਿਲਿਆਂ ਵਿੱਚ ਰਾਤ ਨੂੰ 10 ਘੰਟੇ ਲੰਮਾ ਸਾਂਝਾ ਤਲਾਸ਼ੀ ਅਭਿਆਨ ਚਲਾਇਆ

0
176
Deployment of more than 2500 police personnel in seven border districts, Installed more than 100 checkpoints, Night dominance/checking during joint operations
Deployment of more than 2500 police personnel in seven border districts, Installed more than 100 checkpoints, Night dominance/checking during joint operations
  • ਸੱਤ ਸਰਹੱਦੀ ਜ਼ਿਲਿਆਂ ਵਿੱਚ 2500 ਤੋਂ ਵੱਧ ਪੁਲਿਸ ਕਰਮੀਆਂ ਦੀ ਤਾਇਨਾਤੀ ਨਾਲ ਲਗਾਏ 100 ਤੋਂ ਵੱਧ ਨਾਕੇ
  • ਅਭਿਆਨ ਦਾ ਮੁੱਖ ਉਦੇਸ਼ ਸੂਬੇ ਦੇ ਸਰਹੱਦੀ ਖੇਤਰ ਵਿੱਚ ਹੋੋ ਰਹੀਆਂ ਡਰੋਨ ਕਾਰਵਾਈਆਂ ਨੂੰ ਠੱਲ ਪਾਉਣਾ
  • ਡੀ.ਜੀ.ਪੀ. ਗੌਰਵ ਯਾਦਵ ਨੇ ਵਧ ਰਹੇ ਸੁਰੱਖਿਆ ਖ਼ਤਰੇ ਨੂੰ ਰੋਕਣ ਲਈ ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਨੂੰ ਆਪਸੀ ਤਾਲਮੇੇਲ ਵਧਾਉਣ ਦੀ ਕੀਤੀ ਅਪੀਲ

ਚੰਡੀਗੜ/ਅੰਮ੍ਰਿਤਸਰ,PUNJAB NEWS: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸਾਂ ‘ਤੇ ਸੂਬੇ ਦੇ ਸਰਹੱਦੀ ਜਿਲਿਆਂ ਵਿੱਚ ਸੁਰੱਖਿਆ ਨੂੰ ਹੋਰ ਮਜਬੂਤ ਕਰਨ ਲਈ, ਪੰਜਾਬ ਪੁਲਿਸ ਨੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਦੇ ਨਾਲ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਸਾਂਝੇ ਆਪ੍ਰੇਸ਼ਨ ਦੌਰਾਨ ਨਾਈਟ ਡਾਮੀਨੇਸ਼ਨ/ਚੈਕਿੰਗ ਕੀਤੀ ਅਤੇ ਉਸ ਤੋਂ ਬਾਅਦ ਸਰਹੱਦੀ ਪਿੰਡਾਂ ਵਿੱਚ ਤਲਾਸ਼ੀ ਅਤੇ ਘੇਰਾਬੰਦੀ ਦੀ ਮੁਹਿੰਮ ਚਲਾਈ ਗਈ।

ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ.) ਗੌਰਵ ਯਾਦਵ ਨੇ ਦੱਸਿਆ ਕਿ ਪਠਾਨਕੋਟ, ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ-ਦਿਹਾਤੀ, ਤਰਨਤਾਰਨ, ਫਿਰੋਜਪੁਰ ਅਤੇ ਫਾਜਿਲਕਾ ਸਮੇਤ ਪੰਜਾਬ ਦੇ ਸਾਰੇ ਸੱਤ ਸਰਹੱਦੀ ਜ਼ਿਲਿਆਂ ਵਿੱਚ ਅੱਧੀ ਰਾਤ ਨੂੰ ਲਗਭਗ 10 ਘੰਟੇ ਲੰਮਾ ਤਲਾਸ਼ੀ ਅਭਿਆਨ ਚਲਾਇਆ ਗਿਆ।

ਪੰਜਾਬ ਦੇ ਸਾਰੇ ਸੱਤ ਸਰਹੱਦੀ ਜ਼ਿਲਿਆਂ ਵਿੱਚ ਅੱਧੀ ਰਾਤ ਨੂੰ ਲਗਭਗ 10 ਘੰਟੇ ਲੰਮਾ ਤਲਾਸ਼ੀ ਅਭਿਆਨ ਚਲਾਇਆ

Deployment of more than 2500 police personnel in seven border districts, Installed more than 100 checkpoints, Night dominance/checking during joint operations
Deployment of more than 2500 police personnel in seven border districts, Installed more than 100 checkpoints, Night dominance/checking during joint operations

ਇਹ ਕਾਰਵਾਈ ਅਜਿਹੇ ਸਮੇਂ ਅਮਲ ਵਿੱਚ ਲਿਆਂਦੀ ਗਈ ਹੈ, ਜਦੋਂ ਪੰਜਾਬ, ਜਿਸਦੀ ਪਾਕਿਸਤਾਨ ਨਾਲ 553 ਕਿਲੋਮੀਟਰ ਦੀ ਅੰਤਰਰਾਸ਼ਟਰੀ ਸਰਹੱਦ ਸਾਂਝੀ ਹੈ,ਵਿੱਚ ਡਰੋਨਾਂ ਅਤੇ ਹੋਰ ਸਾਧਨਾਂ ਰਾਹੀਂ ਨਸ਼ੀਲੇ ਪਦਾਰਥਾਂ (ਹੈਰੋਇਨ), ਹਥਿਆਰ/ਗੋਲੀ ਸਿੱਕਾ, ਵਿਸਫੋਟਕ, ਗ੍ਰਨੇਡ ਆਦਿ ਦੀ ਵੱਡੀ ਖੇਪ ਦੀ ਆਮਦ ਹੋ ਰਹੀ ਹੈ।

ਦੇਸ਼ ਵਿਰੋਧੀ ਅਨਸਰਾਂ ਵੱਲੋਂ ਸਰਹੱਦੀ ਸੂਬੇ ਵਿੱਚ ਸਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ

ਇਥੋਂ ਸਪੱਸ਼ਟ ਹੁੰਦਾ ਹੈ ਕਿ ਦੇਸ਼ ਵਿਰੋਧੀ ਅਨਸਰਾਂ ਵੱਲੋਂ ਸਰਹੱਦੀ ਸੂਬੇ ਵਿੱਚ ਸਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Deployment of more than 2500 police personnel in seven border districts, Installed more than 100 checkpoints, Night dominance/checking during joint operations
Deployment of more than 2500 police personnel in seven border districts, Installed more than 100 checkpoints, Night dominance/checking during joint operations

ਏ.ਡੀ.ਜੀ.ਪੀ. (ਕਾਨੂੰਨ ਤੇ ਵਿਵਸਥਾ) ਡਾ: ਨਰੇਸ਼ ਅਰੋੜਾ ਨੇ ਆਈ.ਜੀ.ਪੀ. ਬਾਰਡਰ ਰੇਂਜ ਮੋਹਨੀਸ਼ ਚਾਵਲਾ ਅਤੇ ਐਸ.ਐਸ.ਪੀ. ਅੰਮਿ੍ਰਤਸਰ ਦਿਹਾਤੀ ਸਵਪਨ ਸ਼ਰਮਾ ਦੇ ਨਾਲ ਅੰਮਿ੍ਰਤਸਰ ਦਿਹਾਤੀ ਦੇ ਵੱਖ-ਵੱਖ ਪਿੰਡਾਂ ਵਿੱਚ ਅਭਿਆਨ ਦੀ ਅਗਵਾਈ ਕੀਤੀ, ਜਦੋਂ ਕਿ ਪੰਜਾਬ ਪੁਲਿਸ ਦੇ ਹੋਰ ਸੱਤ ਸੀਨੀਅਰ ਆਈ.ਜੀ./ਡੀ.ਆਈ.ਜੀ./ਏ.ਆਈ.ਜੀ. ਰੈਂਕ ਦੇ ਅਧਿਕਾਰੀਆਂ ਨੇ ਨਿੱਜੀ ਤੌਰ ‘ਤੇ ਸੱਤ ਸਰਹੱਦੀ ਜ਼ਿਲਿਆਂ ਵਿੱਚ ਆਪਰੇਸ਼ਨ ਦੀ ਨਿਗਰਾਨੀ ਕੀਤੀ ਅਤੇ ਇਨਾਂ ਜਿਲਿਆਂ ਦੇ ਐਸ.ਐਸ.ਪੀਜ਼ ਦੀ ਸੇਧਪੂਰਨ ਅਗਵਾਈ ਕੀਤੀ।

Deployment of more than 2500 police personnel in seven border districts, Installed more than 100 checkpoints, Night dominance/checking during joint operations
Deployment of more than 2500 police personnel in seven border districts, Installed more than 100 checkpoints, Night dominance/checking during joint operations

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਸ ਆਪਰੇਸ਼ਨ ਵਿੱਚ ਸਰਹੱਦੀ ਜ਼ਿਲਿਆਂ ਵਿੱਚ ਲਗਭਗ 100 ਥਾਵਾਂ ‘ਤੇ ਰਾਤ ਭਰ ਨਾਕੇ ਲਗਾਏ ਗਏ, ਜਿਸ ਤੋਂ ਬਾਅਦ ਸ਼ੱਕੀ ਘਰਾਂ ਅਤੇ ਪਿੰਡਾਂ ਦੀ ਵਿਸ਼ੇਸ਼ ਤਲਾਸ਼ੀ ਅਤੇ ਘੇਰਾਬੰਦੀ ਕੀਤੀ ਗਈ। ਉਨਾਂ ਕਿਹਾ ਕਿ ਸਬੰਧਤ ਜ਼ਿਲਿਆਂ ਦੇ ਸਾਰੇ ਐਸ.ਐਸ.ਪੀਜ ਨੇ ਇਸ ਅਪਰੇਸ਼ਨ ਲਈ ਵੱਧ ਤੋਂ ਵੱਧ ਮੁਲਾਜ਼ਮ ਲਾਮਬੰਦ ਕੀਤੇ ਸਨ ਅਤੇ ਇਸ ਅਪਰੇਸ਼ਨ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ 60 ਗਜਟਿਡ ਅਫਸਰ ਅਤੇ 2500 ਐਨ.ਜੀ.ਓ/ਈਪੀਓਜ ਸਮੇਤ 28 ਆਰਮਡ ਪੁਲਿਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ।

ਸ਼ੱਕੀ ਘਰਾਂ ਅਤੇ ਪਿੰਡਾਂ ਦੀ ਵਿਸ਼ੇਸ਼ ਤਲਾਸ਼ੀ ਅਤੇ ਘੇਰਾਬੰਦੀ ਕੀਤੀ ਗਈ

Deployment of more than 2500 police personnel in seven border districts, Installed more than 100 checkpoints, Night dominance/checking during joint operations
Deployment of more than 2500 police personnel in seven border districts, Installed more than 100 checkpoints, Night dominance/checking during joint operations

ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਦਰਮਿਆਨ ਪੂਰੇ ਤਾਲਮੇਲ ਅਤੇ ਟੀਮ ਵਰਕ ਦਾ ਸੱਦਾ ਦਿੰਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਹੁਣ ਸਮਾਂ ਹੈ ਕਿ ਸਰਹੱਦ ਪਾਰ ਤੋਂ ਆਉਣ ਵਾਲੇ ਇਸ ਨਵੇਂ ਖਤਰੇ ਨਾਲ ਟਾਕਰਾ ਕਰਨ ਲਈ ਦੋਵੇਂ ਸੁਰੱਖਿਆ ਬਲਾਂ ਨੂੰ ਇੱਕ ਟੀਮ ਵਜੋਂ ਕੰਮ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ: ਵਿਭਾਗੀ ਕੰਮਕਾਜ ਵਿੱਚ ਬੇਨਿਯਾਮੀਆਂ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਣਗੀਆਂ: ਲਾਲ ਚੰਦ ਕਟਾਰੂਚੱਕ

ਇਹ ਵੀ ਪੜ੍ਹੋ: ਹੁਣ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨਾਗਰਿਕਾਂ ਨੂੰ ਵੋਟਰ ਵਜੋਂ ਰਜਿਸਟਰ ਹੋਣ ਲਈ ਇਕ ਸਾਲ ਵਿੱਚ ਮਿਲਣਗੇ ਚਾਰ ਮੌਕੇ

ਇਹ ਵੀ ਪੜ੍ਹੋ: ਅਚਿੰਤਾ ਸ਼ਿਉਲੀ ਨੇ ਵੇਟਲਿਫਟਿੰਗ ‘ਚ ਸੋਨ ਤਮਗਾ ਜਿੱਤ, ਰਾਸ਼ਟਰਮੰਡਲ ਖੇਡਾਂ ‘ਚ ਬਣਾਇਆ ਨਵਾਂ ਰਿਕਾਰਡ

ਇਹ ਵੀ ਪੜ੍ਹੋ: ਹਰਜਿੰਦਰ ਕੌਰ ਨੇ ਪੰਜਾਬ ਦਾ ਨਾਂ ਰੋਸ਼ਨ ਕੀਤਾ

ਸਾਡੇ ਨਾਲ ਜੁੜੋ :  Twitter Facebook youtube

SHARE