Respect For Students

0
173
Respect For Students

Respect For Students

ਜਿਲ੍ਹੇ ਵਿੱਚੋਂ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਆਰਥੀਆਂ ਦਾ ਸਨਮਾਨ

* ਰੰਗਾਰੰਗ ਪ੍ਰੋਗਰਾਮ ਵਿੱਚ ਦੇਸ਼ ਭਗਤੀ ਦੇ ਗੀਤ ਤੇ ਨਾਟਕ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੂਟਾ ਸਿੰਘ ਵਾਲਾ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਮਾਰੋਹ ਵਿੱਚ ਬਾਰ੍ਹਵੀਂ ਸ਼੍ਰੇਣੀ ਵੋਕੇਸ਼ਨਲ ਸਟਰੀਮ ਵਿੱਚ ਜਿਲ੍ਹੇ ਵਿੱਚੋਂ ਪਹਿਲੀ ਪੋੋਜੀਸ਼ਨ ਪ੍ਰਾਪਤ ਕਰਨ ਵਾਲੀ ਵੋਕੇਸ਼ਨਲ ਕੰਪਿਊਟਰ ਸਾਇੰਸ ਦੀ ਵਿਦਆਰਥਨ ਅਮਨਜੋਤ ਕੌਰ ਪੁੱਤਰੀ ਜਗਤਾਰ ਸਿੰਘ (97.2%) ਪਿੰਡ ਧਰਮਗੜ੍ਹ ਅਤੇ ਸਾਇੰਸ ਨਾਨ ਮੈਡੀਕਲ ਦੀ ਵਿਦਆਰਥਨ ਦਿਲਪ੍ਰੀਤ ਕੌਰ ਪੁੱਤਰੀ ਗੁਰਲਾਲ ਸਿੰਘ (97%) ਪਿੰਡ ਨੰਦਗੜ੍ਹ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। Respect For Students

75 ਵਿਦਆਰਥੀਆਂ ਦਾ ਸਨਮਾਨ

ਪ੍ਰਿੰਸੀਪਲ ਜਯੋਤੀ ਚਾਵਲਾ ਦੀ ਅਗਵਾਈ ਦੇ ਵਿੱਚ ਸਕੂਲ ਵਿੱਚ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਸੈਸ਼ਨ 2021-22 ਦੌਰਾਨ ਛੇਵੀਂ ਤੋਂ ਬਾਰ੍ਹਵੀਂ ਸ਼੍ਰੇਣੀ ਤੱਕ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਅਤੇ ਹੋਰ ਗਤੀਵਿਧੀਆਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ 75 ਵਿਿਦਆਰਥੀਆਂ ਦਾ ਸਨਮਾਨ ਕੀਤਾ ਗਿਆ।

ਸਕੂਲ ਦੀ ਨੁਹਾਰ ਬਦਲਣ ਵਾਲੇ ਨਿਸ਼ਕਾਮ ਸੇਵਾ ਸੁਸਾਇਟੀ ਦੇ ਸਰਪ੍ਰਸਤ ਪਾਲ ਸਿੰਘ ਬੈਦਵਾਨ ਅਤੇ ਹਰਚੰਦ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜੋਗਿੰਦਰ ਸਿੰਘ,ਸਰਪੰਚ ਭੁਪਿੰਦਰ ਸਿੰਘ ਅਤੇ ਇਲਾਕੇ ਦੇ ਪਤਵੰਤੇ ਸੱਜਣ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਰਜੀਤ ਸਿੰਘ ਲੈਕਚਰਾਰ ਬਾਇਓਲਾਜ਼ੀ,ਹਰਪ੍ਰੀਤ ਸਿੰਘ ਧਰਮਗੜ੍ਹ ਵੋਕੇਸ਼ਨਲ ਮਾਸਟਰ ਵੱਲੋਂ ਨਿਭਾਈ ਗਈ। Respect For Students

90% ਜਾਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਸਨਮਾਨੇ

ਬਾਰ੍ਹਵੀਂ ਸ਼੍ਰੇਣੀ ਦੇ ਵਿੱਚੋਂ 90% ਜਾਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਆਰਟਸ, ਸਾਇੰਸ, ਕਾਮਰਸ, ਵੋਕੇਸ਼ਨਲ ਕੰਪਿਊਟਰ ਸਾਇੰਸ ਦੇ 28 ਵਿਿਦਆਰਥੀਆਂ ਦਾ ਵੀ ਖਾਸ ਸਨਮਾਨ ਕੀਤਾ ਗਿਆ।

ਬੋਰਡ ਕਲਾਸਾਂ ਦੇ ਸਨਾਨਿਤ ਕੀਤੇ ਗਏ ਵਿਦਆਰਥੀ ਬਾਰ੍ਹਵੀਂ ਵੋਕੇਸ਼ਨਲ ਕੰਪਿਊਟਰ ਸਾਇੰਸ ਵਿੱਚੋਂ ਅਮਨਜੌਤ ਕੌਰ,ਗੁਰਲੀਨ ਕੌਰ,ਜਸਪ੍ਰੀਤ ਕੌਰ,ਸਾਇੰਸ ਸਟਰੀਮ ਦਿਲਪ੍ਰੀਤ ਕੌਰ,ਹਰਸ਼ਪ੍ਰੀਤ ਕੌਰ,ਰਣਦੀਪ ਸਿੰਘ,ਆਰਸ ਗਰੁੱਪ ਵਿੱਚੋਂ ਜਸਪ੍ਰੀਤ ਕੌਰ,ਪ੍ਰਨੀਤ ਕੌਰ,ਖੁਸ਼ਪ੍ਰੀਤ ਕੌਰ,ਦਸਵੀਂ ਸ਼੍ਰੇਣੀ ਵਿੱਚੋਂ ਰਮਨਦੀਪ ਸਿੰਘ, ਸਿਮਰਨ ਕੌਰ,ਰਮਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। Respect For Students

ਦੇਸ਼ ਭਗਤੀ ਦੇ ਨਾਟਕ ਅਤੇ ਗੀਤ ਪੇਸ਼

ਸਕੂਲ ਦੇ ਮੈਡਮ ਰਣਜੀਤ ਕੌਰ ਅਤੇ ਅਨੀਤਾ ਵੱਲੋਂ ਤਿਆਰ ਕਰਵਾਏ ਵਿਸ਼ੇਸ਼ ਦੇਸ਼ ਭਗਤੀ ਦੇ ਨਾਟਕ ਅਤੇ ਗੀਤ ਪੇਸ਼ ਕੀਤੇ ਗਏ।ਰੰਗਾਰੰਗ ਪ੍ਰੋਗਰਾਮ ਦੇ ਵਿੱਚ ਗਾਇਕੀ ਦੇ ਖੇਤਰ ਵਿੱਚ ਜਾਣ ਵਾਲੇ ਸਕੂਲ ਦੇ ਪੁਰਾਣੇ ਵਿਦਆਰਥੀ ਗੁਰਚੈਨ ਅਤੇ ਸੁਖਚੈਨ ਵੱਲੋਂ ਗੀਤ ਗਾ ਕੇ ਆਪਣੀ ਹਾਜ਼ਰੀ ਲਗਵਾਈ ਗਈ।

ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰਿੰਸੀਪਲ ਜਯੋਤੀ ਚਾਵਲਾ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਇਸ ਸਮੇਂ ਲੈਕਚਰਾਰ ਪਰਮਜੀਤ ਕੌਰ,ਅਮਰਜੀਤ ਕੌਰ,ਹਰਮਿੰਦਰ ਕੌਰ,ਪ੍ਰਸ਼ੋਤਮ ਸਿੰਘ,ਮਾਨ ਸਿੰਘ,ਗੁਰਬੀਰ ਸਿੰਘ,ਵਰਿੰਦਰ ਕੁਮਾਰ,ਤਰੁਣ ਰਿਸ਼ੀ ਰਾਜ,ਪਰਵਿੰਦਰ ਸਿੰਘ ਪੂਜਾ ਚੌਧਰੀ,ਗੁਰਦੀਪ ਕੌਰ,ਸੰਜਨਾ ਰਾਣੀ,ਪੂਜਾ ਬਜਾਜ,ਮੈਡਮ ਕੰਵਲਪ੍ਰੀਤ ਕੌਰ,ਰੇਨੂੰ ਬਾਲਾ,ਨਰਿੰਦਰ ਕੌਰ ਰਾਜਵਿੰਦਰ ਕੌਰ, ਲਵਪ੍ਰੀਤ ਕੌਰ, ਡਾ.ਵਨਿਕਾ ਸਮੇਤ ਸਮੂਹ ਸਟਾਫ ਹਾਜਰ ਸੀ। Respect For Students

Also Read :ਬਨੂੜ-ਰਾਜਪੁਰਾ ਰੋਡ ‘ਤੇ ਗਟਕੇ ਨਾਲ ਲੋਡ ਟਿੱਪਰ ਹੋਇਆ ਚੋਰੀ Tipper Theft In Banur Road

Also Read :ਚੰਗੀ ਸੋਚ: ਇਲਾਕੇ ਦੀ ਖੁਸ਼ਹਾਲੀ ਅਤੇ ਸ਼ਾਂਤੀ ਲਈ ਟਰੱਕ ਯੂਨੀਅਨ ਵਲੋਂ ਅਰਦਾਸ Prayer For Prosperity And Peace

Connect With Us : Twitter Facebook

 

SHARE