ਸਹਿਕਾਰੀ ਖੇਤੀ ਵਿਕਾਸ ਬੈਂਕ ਦੇ ਕਰਜਿਆਂ ਨੂੰ ਸੇਟਲਮੈਂਟ ਸਕੀਮ ਅਧੀਨ ਲਿਆਂਦਾ ਜਾਵੇ : ਹੁੰਦਲ

0
189
Cooperative Agricultural Development Bank
Cooperative Agricultural Development Bank

ਦਿਨੇਸ਼ ਮੌਦਗਿਲ, Ludhiana News :  ਨਾਬਾਰਡ ਦੇ ਚੀਫ ਜਨਰਲ ਮੈਨੇਜਰ (CGM) ਰਘੁਨਾਥ ਬੀ ਪਿਛਲੇ ਦਿਨੀਂ ਆਪਣੀ ਟੀਮ ਨਾਲ ਜਿਲ੍ਹਾ ਲੁਧਿਆਣਾ ਦੇ ਦੌਰੇ ਦੋਰਾਨ ਵਿਸ਼ੇਸ ਤੋਰ ‘ਤੇ ਪੀਏਡੀਬੀ ਲੁਧਿਆਣਾ ਵਿਖੇ ਪਹੁੰਚੇ। ਜਿਸ ‘ਤੇ ਬੈਂਕ ਦੇ ਚੇਅਰਮੈਨ ਸੁਰਿੰਦਰਪਾਲ ਸਿੰਘ ਹੁੰਦਲ ਹਵਾਸ ਨੇ ਚੀਫ ਜਨਰਲ ਮੈਨੇਜਰ ਨਾਬਾਰਡ ਰਘੂਨਾਥ ਬੀ ਅਤੇ CGM ਨਾਬਾਰਡ ਸ਼ੁਸੀਲ ਕੁਮਾਰ ਨੂੰ ਜੀ ਆਇਆ ਆਖਦਿਆਂ ਬੈਂਕ ਅਤੇ ਕਿਸਾਨਾਂ ਨੁੂੰ ਆ ਰਹੀਆਂ ਦਰਪੇਸ਼ ਮੁਸ਼ੱਕਲਾਂ ਸਬੰਧੀ ਜਾਣੂ ਕਰਵਾਇਆ।

ਜ਼ਿਕਰਯੋਗ ਹੈ ਕਿ ਰਘੂਨਾਥ ਬੀ, CGM ਨਾਬਾਰਡ ਜਿਨ੍ਹਾਂ ਨੂੰ ਵੱਖ ਵੱਖ ਸਟੇਟਾਂ ਵਿੱਚ ਵੱਖ ਵੱਖ ਅਹੁਦਿਆਂ ਤੇ ਕੰਮ ਕਰਨ ਦਾ ਤਜੁਰਬਾ ਰਿਹਾ ਹੈ, ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦੇ ਨਾਲ ਪੇਂਡੂ ਬੁਨਿਆਦੀ ਢਾਂਚੇ ਨੂੰ ਮਜਬੂਤ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਰਿਹਾ ਹੈ।ਇਸ ਤੋ ਇਲਾਵਾ ਕੋਆਪ੍ਰੇਟਿਵ ਬੈਕ ਦਾ ਆਧੁਨਿਕਕਰਨ ਅਤੇ ਕਿਸਾਨਾਂ ਨੂੰ ਫਾਰਮਰ ਉਤਾਪਦਨ ਲਈ ਸੰਗਠਨ ਦੇ ਰੂਪ ਵਿੱਚ ਸੰਗਠਿਤ ਕੀਤਾ ਹੈ l ਯੂਥ ਡਿਵੈਲਪਮੈਂਟ ਵਾਸਤੇ ਲੱਘੂ ਉਦਯੋਗ ਦੀ ਟ੍ਰੇਨਿਗ ਰਾਹੀ ਪ੍ਰੇਰਿਆ ਗਿਆ ਹੈ।

ਚੇਅਰਮੈਨ ਹੁੰਦਲ ਹਵਾਸ ਨੇ ਉੱਚ ਅਧਿਕਾਰੀਆਂ ਤੋ ਮੰਗ ਕਰਦਿਆਂ ਕਿਹਾ ਕਿ ਕੇਂਦਰੀ ਬੈਂਕ ਦੀ ਤਰਜ਼ ‘ਤੇ ਪੀਏਡੀਬੀ ਦੇ ਕਰਜਿਆਂ ਨੂੰ ਵੀ ਸੇਟਲਮੈਂਟ ਸਕੀਮ ਅਧੀਨ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਸੇਟਲਮੇੈਂਟ ਸਕੀਮ ਲਾਗੂ ਹੋਣ ਤੇ ਜਿੱਥੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਉਥੇ ਪੀਏਡੀਬੀ ਦੀ ਵਸੂਲੀ ਵਿੱਚ ਵੀ ਵਾਧਾ ਹੋਵੇਗਾ।

ਕਿਸਾਨਾਂ ਨੂੰ ਸਹੁੂਲਤਾਂ ਲੈਣ ਲਈ ਪ੍ਰੇਰਿਤ ਕੀਤਾ

CGM ਨਾਬਾਰਡ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਜਾਣੂ ਕਰਵਾਇਆ ਅਤੇ ਕਿਸਾਨਾਂ ਨੂੰ ਸਹੁੂਲਤਾਂ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਰਦੀਪ ਸਿੰਘ ਮੰਨਸੂਰਾਂ ਕਮੇਟੀ ਮੈਂਬਰ, ਦਵਿੰਦਰ ਕੁਮਾਰ, ਸੰਜੀਵ ਕੁਮਾਰ ਏਜੀਐਮ ਨਾਬਾਰਡ, ਬੀਰਦਵਿੰਦਰ ਸਿੰਘ ਏਜੀਐਮ ਪੀਏਡੀਬੀ ਜਿਲ੍ਹਾ ਲੁਧਿਆਣਾ, ਅੰਜੂ ਬਾਲਾ, ਸਹਾਇਕ ਰਜਿਸਟਰਾਰ ਲੁਧਿਆਣਾ ਪੂਰਬੀ, ਸ਼ਵਿੰਦਰ ਸਿੰਘ ਬਰਾੜ ਮੈਨੇਜਰ ਲੁਧਿਆਣਾ, ਬਲਜਿੰਦਰ ਸਿੰਘ ਮੈਨੇਜਰ ਦੌਰਾਹਾ, ਸੰਜੀਵ ਕੁਮਾਰ ਮੈਨੇਜਰ ਸਮਰਾਲਾ, ਸੁਖਦੀਪ ਸਿੰਘ ਮੈਨੇਜਰ ਖੰਨਾ, ਜਸਪਾਲ ਸਿੰਘ ਮੈਨੇਜਰ ਰਾਏਕੋਟ, ਬੇਅੰਤ ਸਿੰਘ ਮੈਨੇਜਰ ਮਲੌਦ, ਗੁਰਜਿੰਦਰ ਸਿੰਘ ਮੈਨੇਜਰ ਮਾਛੀਵਾੜਾ, ਸੁਰਜੀਤ ਸਿੰਘ ਫੀਲਡ ਅਫਸਰ, ਸੁਰਿੰਦਰ ਗਰਗ ਡਿਪਟੀ ਮੈਨੇਜਰ ਅਤੇ ਸਮੁੂਹ ਸਟਾਫ ਪੀਏਡੀਬੀ ਲੁਧਿਆਣਾ ਮੌਜੂਦ ਸਨ।

ਇਹ ਵੀ ਪੜ੍ਹੋ: ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਕੋਰੋਨਾ ਪਾਜ਼ੀਟਿਵ

ਸਾਡੇ ਨਾਲ ਜੁੜੋ :  Twitter Facebook youtube

SHARE