ਦਿਨੇਸ਼ ਮੌਦਗਿਲ, Ludhiana News (Silver Medalist in Commonwealth Games) : ਲੁਧਿਆਣਾ ਦੇ ਵਿਕਾਸ ਠਾਕੁਰ ਨੇ ਬਰਮਿੰਘਮ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਵੇਟ ਲਿਫਟਿੰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਅਤੇ ਇਹ ਤਗ਼ਮਾ ਜਿੱਤਣ ਮਗਰੋਂ ਉਹ ਆਪਣੇ ਘਰ ਲੁਧਿਆਣਾ ਪਰਤ ਆਇਆ। ਵਿਕਾਸ ਦੇ ਪਰਿਵਾਰਕ ਮੈਂਬਰਾਂ, ਪ੍ਰਸ਼ੰਸਕਾਂ ਅਤੇ ਦੋਸਤਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਵਿਕਾਸ ਦੇ ਪ੍ਰਸ਼ੰਸਕਾਂ ਨੇ ਇਸ ਖੁਸ਼ੀ ਵਿੱਚ ਦੋਰਾਹਾ ਤੋਂ ਜਲੰਧਰ ਬਾਈਪਾਸ ਤੱਕ ਰੋਡ ਸ਼ੋਅ ਕੱਢਿਆ ਅਤੇ ਭੰਗੜੇ ਪਾ ਕੇ ਖਿਡਾਰੀ ਦਾ ਸਵਾਗਤ ਕੀਤਾ। ਇਸ ਹਲਕੇ ਦੇ ਵਿਧਾਇਕ ਮਦਨ ਲਾਲ ਬੱਗਾ ਨੇ ਵਿਸ਼ੇਸ਼ ਤੌਰ ’ਤੇ ਵਿਕਾਸ ਠਾਕੁਰ ਦਾ ਸਵਾਗਤ ਕੀਤਾ। ਵਿਕਾਸ ਦੇ ਘਰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗ ਗਈ। ਵਿਕਾਸ ਨੇ ਇਸ ਤੋਂ ਪਹਿਲਾਂ 2014 ਵਿੱਚ ਚਾਂਦੀ ਅਤੇ 2018 ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਮਾਂ ਆਸ਼ਾ ਠਾਕੁਰ ਦੇ ਗਲੇ ‘ਚ ਮੈਡਲ ਪਾ ਕੇ ਜਨਮਦਿਨ ਦਾ ਤੋਹਫਾ ਦਿੱਤਾ
ਵਿਕਾਸ ਨੇ ਆਪਣੀ ਮਾਂ ਆਸ਼ਾ ਠਾਕੁਰ ਦੇ ਗਲੇ ‘ਚ ਮੈਡਲ ਪਾ ਕੇ ਉਨ੍ਹਾਂ ਨੂੰ ਜਨਮਦਿਨ ਦਾ ਤੋਹਫਾ ਦਿੱਤਾ, ਜਦਕਿ ਵਿਕਾਸ ਦੀ ਭੈਣ ਅਭਿਲਾਸ਼ਾ ਨੇ ਕਿਹਾ ਕਿ ਮੇਰੇ ਭਰਾ ਨੇ ਮੈਨੂੰ ਰੱਖੜੀ ਦਾ ਇਹ ਸਭ ਤੋਂ ਵੱਡਾ ਤੋਹਫਾ ਦਿੱਤਾ ਹੈ। ਵਿਕਾਸ ਨੇ ਆਪਣੀ ਮਾਂ ਨਾਲ ਵਾਅਦਾ ਕੀਤਾ ਸੀ ਕਿ ਮੇਰਾ ਫਾਈਨਲ ਮੈਚ ਉਸ ਦੇ ਜਨਮ ਦਿਨ ‘ਤੇ ਹੈ ਅਤੇ ਉਸੇ ਦਿਨ ਮੈਂ ਇਹ ਮੈਡਲ ਜਿੱਤ ਕੇ ਆਪਣੀ ਮਾਂ ਨੂੰ ਤੋਹਫਾ ਦੇਵਾਂਗਾ।
ਵਿਕਾਸ ਨੇ ਕਿਹਾ ਕਿ ਜਦੋਂ ਮੈਂ ਮੈਡਲ ਜਿੱਤਿਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਸੀ, ਜਿਸ ਕਾਰਨ ਉਨ੍ਹਾਂ ਅਤੇ ਹੋਰ ਖਿਡਾਰੀਆਂ ਦਾ ਉਤਸ਼ਾਹ ਬਹੁਤ ਹੈ।
ਇਹ ਵੀ ਪੜ੍ਹੋ: ਦਿੱਲੀ ਤੇ ਆਤੰਕੀ ਹਮਲੇ ਦਾ ਖਤਰਾ
ਸਾਡੇ ਨਾਲ ਜੁੜੋ : Twitter Facebook youtube