ਪੰਜਾਬ ਸਰਕਾਰ ਹਰ ਇਕ ਵਾਅਦਾ ਪੂਰਾ ਕਰੇਗੀ- ਗੁਰਪ੍ਰੀਤ ਸਿੰਘ ਧਮੋਲੀ Punjab Government

0
203
Punjab Government

Punjab Government

ਪੰਜਾਬ ਸਰਕਾਰ ਹਰ ਇਕ ਵਾਅਦਾ ਪੂਰਾ ਕਰੇਗੀ- ਗੁਰਪ੍ਰੀਤ ਸਿੰਘ ਧਮੋਲੀ

* ਛੇ ਸੌ ਯੂਨਿਟ ਹਰ ਬਿਲ ਤੇ ਮੁਆਫ ਕਰਨ ਨਾਲ ਪੰਜਾਬ ਦੇ ਪੰਜਾਹ ਲੱਖ ਤੋਂ ਜ਼ਿਆਦਾ ਪਰਿਵਾਰਾਂ ਲਾਭ
* 789 ਕਿਸਾਨਾਂ ਦੇ ਪਰਿਵਾਰਾਂ ਨੂੰ 39.55 ਕਰੋੜ ਰੁਪਏ ਦੀ ਵਿੱਤੀ ਮਦਦ ਮੁਹੱਇਆ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ ਧਮੋਲੀ ਦੇ ਗੁਰਦੁਆਰਾ ਸਿੰਘ ਸਭਾ ਰੋਡ ਸਥਿਤ ਦਫਤਰ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਇਕ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਧਮੋਲੀ ਜੁਆਇੰਟ ਸਕੱਤਰ ਆਮ ਆਦਮੀ ਪੰਜਾਬ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਇਕ ਇਕ ਵਾਅਦੇ ਪੂਰੇ ਕਰ ਰਹੀ ਹੈ। Punjab Government 

39.55 ਕਰੋੜ ਰੁਪਏ ਦੀ ਵਿੱਤੀ ਮਦਦ

ਬਿਜਲੀ ਦੇ ਬਿੱਲ ਛੇ ਸੌ ਯੂਨਿਟ ਹਰ ਬਿਲ ਤੇ ਮੁਆਫ ਕਰਨ ਨਾਲ ਪੰਜਾਬ ਦੇ ਪੰਜਾਹ ਲੱਖ ਤੋਂ ਜ਼ਿਆਦਾ ਪਰਿਵਾਰਾਂ ਦਾ ਬਿਲ ਜ਼ੀਰੋ ਆਵੇਗਾ। ਅੱਜ ਪੰਜਾਬ ਦੇ ਅੰਦੋਲਨ ਦੌਰਾਨ ਸ਼ਹੀਦ ਹੋਏ 789 ਕਿਸਾਨਾਂ ਦੇ ਪਰਿਵਾਰਾਂ ਨੂੰ 39.55 ਕਰੋੜ ਰੁਪਏ ਦੀ ਵਿੱਤੀ ਮਦਦ ਮੁਹੱਇਆ ਕਰਨ ਦਾ ਕੰਮ ਮੁਕੰਮਲ ਕਰ ਲਿਆ ਹੈ।

ਪੰਜਾਬ ਦੇ ਕਿਸਾਨਾਂ ਨੇ ਸਤੰਬਰ 2020 ਵਿਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਸੀ ਅਤੇ ਕਰੋਨਾ ਮਹਾਂਮਾਰੀ ਦਾ ਦੌਰ ਸਿਖ਼ਰ ਤੇ ਸੀ। ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਾਨ ਸਰਕਾਰ ਨੇ ਸਹਾਇਤਾ ਦੇ ਕੇ ਆਪਣਾ ਵਾਅਦਾ ਪੂਰਾ ਕੀਤਾ ਹੈ। Punjab Government 

ਸੀਨੀਅਰ ਆਗੂ ਸਨ ਹਾਜ਼ਰ

ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ,ਦਿਨੇਸ਼ ਮਹਿਤਾ ਬਲਾਕ ਪ੍ਰਧਾਨ,ਬੰਤ ਸਿੰਘ,ਦੀਪਕ ਸੂਦ,ਕੈਪਟਨ ਸ਼ੇਰ ਸਿੰਘ,ਨੀਰਜ ਭਾਂਬਰੀ,ਗੁਰਮੀਤ ਸਿੰਘ ਉਪਲਹੇੜੀ,ਅਮਰਜੀਤ ਸਿੰਘ, ਦਵਿੰਦਰ ਸਿੰਘ ਅਮਨਦੀਪ ਕਲੋਨੀ,ਕੀਰਤ ਸਿੰਘ ਸੇਹਰਾ,ਗੁਰਮੇਲ ਸਿੰਘ ਭਤੇੜੀ ਅਤੇ ਹੋਰ ਕਈ ਸੀਨੀਅਰ ਆਗੂ ਹਾਜ਼ਰ ਸਨ। Punjab Government 

Also Read :ਸੜਕ ‘ਤੇ ਖੁੱਲ੍ਹਾ ਪਿਆ ਸੀ ਸੀਵਰੇਜ, ਕੌਂਸਲ ਨੇ ਰੱਖਿਆ ਨਵਾਂ ਢੱਕਣ Open Sewers

Also Read :ਐੱਨਜੀਟੀ:ਘੱਗਰ ਦਰਿਆ ਦੇ ਦੂਸ਼ਿਤ ਪਾਣੀ ਵਿੱਚ ਧੋਤੀਆਂ ਜਾ ਰਹੀਆਂ ਸਬਜ਼ੀਆਂ National Green Tribunal

Also Read :ਜੈਨ ਸਥਾਨਕ ਬਨੂੜ ਵਿੱਚ ਧਾਰਮਿਕ ਸਮਾਗਮ ਦਾ ਆਯੋਜਨ SS Jain Sabha Banur

Connect With Us : Twitter Facebook

 

SHARE