ਨਰਮਾ ਵਿਗਿਆਨੀ ਡਾ. ਲਖਵਿੰਦਰ ਸਿੰਘ ਰੰਧਾਵਾ ਦਾ ਉਦੈਪੁਰ ਵਿਖੇ ਸਨਮਾਨ 

0
546
Dr. Lakhwinder Singh Randhawa Honoring
Dr. Lakhwinder Singh Randhawa Honoring

ਇੰਡੀਆ ਨਿਊਜ਼, Ludhiana (Dr. Lakhwinder Singh Randhawa Honoring) : ਨਰਮਾ ਖੋਜ ਵਿੱਚ ਸ਼ਾਨਦਾਰ ਸੇਵਾਵਾਂ ਲਈ ਡਾ. ਲਖਵਿੰਦਰ ਸਿੰਘ ਰੰਧਾਵਾ ਨੂੰ ਮਹਾਂਰਾਣਾ ਪ੍ਰਤਾਪ ਐਗਰੀਕਲਚਰਲ ਯੂੀਵਰਸਿਟੀ ਉਦੈਪੁਰ (ਰਾਜ ਸਥਾਨ) ਵਿਖੇ ਨਰਮਾ ਖੋਜ ਵਿੱਚ ਵਡੇਰੀਆਂ ਸੇਵਾਵਾਂ ਲਈ ਜੀਵਨ ਭਰ ਸੇਵਾ ਪੁਰਸਕਾਰ ਮਿਲਿਆ ਹੈ। ਇਹ ਕਾਨਫਰੰਸ ਮਹਾਂਰਾਣਾ ਪ੍ਰਤਾਪ ਖੇਤੀਬਾੜੀ ਤੇ ਤਕਨਾਲੋਜੀ ਯੂਨੀਵਰਸਿਟੀ ਵੱਲੋਂ ਨਰਮਾ ਖੋਜ ਤੇ ਵਿਕਾਸ ਅਸੋਸੀਏਸ਼ਨ ਵੱਲੋਂ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਸਹਿਯੋਗ ਨਾਲ ਕਰਵਾਈ ਗਈ ਹੈ। ਇਹ ਕਾਨਫਰੰਸ 10 ਅਗਸਤ ਤੀਕ ਚੱਲੇਗੀ।

ਲੰਮੇ ਸਮੇਂ ਤੋਂ ਖੇਤੀਬਾੜੀ ਖੋਜ ਨਾਲ ਜੁੜੇ ਹਨ ਡਾ. ਰੰਧਾਵਾ

ਡਾ. ਰੰਧਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚੋਂ ਐੱਮਐੱਸਸੀ ਪਲਾਂਟ ਬਰੀਡਿੰਗ ਤੇ ਪੀ ਐੱਚ ਡੀ ਕਰਕੇ ਵੀਹ ਸਾਲ ਨਰਮਾ ਖੋਜ ਵਿੱਚ ਸੇਵਾਵਾਂ ਕਰਨ ਉਪਰੰਤ ਪਹਿਲਾਂ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਨਰਮਾ ਖੋਜ ਕੇਂਦਰ ਸਿਰਸਾ ਦੇ ਡਾਇਰੈਕਟਰ ਵਜੋਂ ਨਿਯੁਕਤ ਹੋਏ। ਡਾਃ ਲਖਵਿੰਦਰ ਸਿੰਘ ਰੰਧਾਵਾ ਇਸ ਉਪਰੰਤ ਅਮਰੀਕਾ ਚਲੇ ਗਏ ਜਿੱਥੇ ਉਹ ਇੰਟਰਨੈਸ਼ਨਲ ਖੋਜ ਸੰਸਥਾਵਾਂ ਵਿੱਚ ਡਾਇਰੈਕਟਰ ਖੋਜ ਵਜੋਂ ਕਾਰਜਸ਼ੀਲ ਰਹੇ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਾਲਾ ਅਫਗਾਨਾ ਨੇੜੇ ਪਿੰਡ ਅਲੀਵਾਲ ਜੱਟਾਂ ਦੇ ਜੰਮਪਲ ਹਨ ਅਤੇ ਵਿਸ਼ਵ ਪਛਾਣ ਪ੍ਰਾਪਤ ਵਿਗਿਆਨੀ ਹਨ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੀ ਸਖ਼ਤੀ, ਦਹਿਸ਼ਤ ‘ਚ ਨਸ਼ਾ ਤਸਕਰ

ਇਹ ਵੀ ਪੜ੍ਹੋ:  ਬਿਜਲੀ ਸੋਧ ਬਿੱਲ ਰਾਜਾਂ ਦੇ ਅਧਿਕਾਰਾਂ ‘ਤੇ ਹਮਲਾ: ਭਗਵੰਤ ਮਾਨ

ਸਾਡੇ ਨਾਲ ਜੁੜੋ : Twitter Facebook youtube

SHARE