ਦੇਸ਼ ਵਿੱਚ ਕੋਵਿਡ ਦੇ 16,047 ਨਵੇਂ ਮਾਮਲੇ ਆਏ ਸਾਹਮਣੇ

0
223
Corona Virus in India Live Update
Corona Virus in India Live Update

ਇੰਡੀਆ ਨਿਊਜ਼, Corona Virus in India Live Update : ਅੱਜ ਇੱਕ ਵਾਰ ਫਿਰ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਵਧੇ ਹਨ। ਕੁੱਲ ਮਿਲਾ ਕੇ, ਹਰ ਰੋਜ਼ ਕੋਰੋਨਾ ਮਾਮਲਿਆਂ ਵਿੱਚ ਉਤਰਾਅ-ਚੜ੍ਹਾਅ ਆ ਰਿਹਾ ਹੈ। ਜਿੱਥੇ ਕੱਲ੍ਹ ਦੇਸ਼ ਵਿੱਚ 12751 ਮਾਮਲੇ ਸਨ, ਅੱਜ ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਅਨੁਸਾਰ ਕੋਵਿਡ ਦੇ 16,047 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੀ ਰਿਪੋਰਟ ਦੇ ਅਨੁਸਾਰ, ਹੁਣ ਦੇਸ਼ ਵਿੱਚ ਕੋਰੋਨਾ ਦੇ ਐਕਟਿਵ ਕੇਸ 1,28,261 ਤੱਕ ਪਹੁੰਚ ਗਏ ਹਨ। ਇਸ ਦੇ ਨਾਲ ਹੀ ਸੰਕਰਮਣ ਦੀ ਦਰ 4.94% ਤੱਕ ਪਹੁੰਚ ਗਈ ਹੈ।

54 ਲੋਕਾਂ ਦੀ ਕੋਰੋਨਾ ਵਾਇਰਸ ਕਾਰਣ ਮੌਤ

ਇਸ ਦੇ ਨਾਲ ਹੀ, ਕੱਲ੍ਹ ਨਾਲੋਂ ਵੱਧ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ। ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 54 ਲੋਕ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ। ਮਰਨ ਵਾਲਿਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ 526826 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪ੍ਰਿਅੰਕਾ ਗਾਂਧੀ ਫਿਰ ਹੋਈ ਕਰੋਨਾ ਸੰਕਰਮਿਤ

ਦੂਜੇ ਪਾਸੇ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਫਿਰ ਤੋਂ ਕੋਵਿਡ ਦੀ ਲਪੇਟ ‘ਚ ਆ ਗਈ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵਿੱਟਰ ਪਲੇਟਫਾਰਮ ‘ਤੇ ਦਿੱਤੀ ਹੈ। ਉਸ ਨੇ ਦੱਸਿਆ ਕਿ ਉਸ ਦੀ ਕਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਉਹ ਫਿਲਹਾਲ ਆਈਸੋਲੇਸ਼ਨ ਵਿੱਚ ਹੈ। ਧਿਆਨ ਰਹੇ ਕਿ ਪ੍ਰਿਅੰਕਾ ਗਾਂਧੀ ਇਸ ਤੋਂ ਪਹਿਲਾਂ ਵੀ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੀ ਹੈ।

ਪੰਜਾਬ ਵਿੱਚ ਕੋਰੋਨਾ ਨਾਲ 7 ਲੋਕਾਂ ਦੀ ਮੌਤ

ਪੰਜਾਬ ਵਿੱਚ ਕੋਰੋਨਾ ਹੁਣ ਖ਼ਤਰਨਾਖ ਨਹੀਂ ਬਲਕਿ ਜਾਨਲੇਵਾ ਹੋ ਗਿਆ ਹੈ l ਇਹ ਗੱਲ ਸਰਕਾਰ ਦੇ ਆਂਕੜੇ ਦੱਸ ਰਹੇ ਹਨ l ਸਰਕਾਰੀ ਆਂਕੜਿਆਂ ਅਨੁਸਾਰ ਪਿੱਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ ਕੋਰੋਨਾ ਨਾਲ 7 ਲੋਕਾਂ ਦੀ ਮੌਤ ਹੋਈ ਹੈ l ਇਨ੍ਹਾਂ ਵਿੱਚੋਂ ਬਰਨਾਲਾ, ਜਲੰਧਰ, ਲੁਧਿਆਣਾ, ਰੋਪੜ, ਸੰਗਰੂਰ ਵਿੱਚ 1-1 ਅਤੇ ਐਸਏਐਸ ਨਗਰ (ਮੋਹਾਲੀ) ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ l ਇਸ ਦੇ ਨਾਲ ਹੀ ਸੂਬੇ ਵਿੱਚ 406 ਨਵੇਂ ਕੇਸ ਆਏ ਹਨ l ਇਸ ਦੌਰਾਨ ਸੂਬੇ ਵਿੱਚ ਸਿਰਫ 11681 ਟੈਸਟ ਹੀ ਕੀਤੇ ਗਏ l ਦੂਜੇ ਪਾਸੇ ਚਿੰਤਾ ਦੀ ਗੱਲ ਇਹ ਹੈ ਕਿ 97 ਮਰੀਜਾਂ ਨੂੰ ਆਕਸੀਜਨ ਦੀ ਸਪੋਟ ਦਿੱਤੀ ਜਾ ਰਹੀ ਹੈ l

ਮੋਹਾਲੀ, ਲੁਧਿਆਣਾ, ਜਲੰਧਰ ਵਿੱਚ ਕੋਰੋਨਾ ਦੇ ਕੇਸ ਬੇਕਾਬੂ ਹੁੰਦੇ ਦਿੱਖ ਰਹੇ ਹਨ l ਕੋਰੋਨਾ ਲਗਾਤਾਰ ਖ਼ਤਰਨਾਖ ਹੁੰਦਾ ਜਾ ਰਿਹਾ ਹੈ ਪਰ ਅਜੇ ਵੀ ਸਰਕਾਰ ਨੇ ਕੋਈ ਪਾਬੰਦੀ ਨਹੀਂ ਲਗਾਈ ਹੈ l 406 ਨਵੇਂ ਮਰੀਜ ਆਉਣ ਦੇ ਨਾਲ ਐਕਟਿਵ ਮਰੀਜਾਂ ਦੀ ਗਿਣਤੀ 2841 ਹੋ ਗਈ ਹੈ l ਪੰਜਾਬ ਵਿੱਚ ਕੋਰੋਨਾ ਨਾਲ ਹੁਣ ਤੱਕ 20405 ਲੋਕਾਂ ਦੀ ਮੌਤ ਹੋ ਚੁੱਕੀ ਹੈl

ਐਸਏਐਸ ਨਗਰ (ਮੋਹਾਲੀ) ਵਿੱਚ ਮਿਲੇ ਸਭ ਤੋਂ ਵੱਧ ਸੰਕਰਮਿਤ

ਪਿਛਲੇ 24 ਘੰਟਿਆਂ ਦੌਰਾਨ ਐਸਏਐਸ ਨਗਰ (ਮੋਹਾਲੀ) ਵਿੱਚ ਸਬ ਤੋਂ ਜਿਆਦਾ ਕੋਰੋਨਾ ਦੇ ਕੇਸ ਮਿਲੇ l ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਐਸਏਐਸ ਨਗਰ (ਮੋਹਾਲੀ) ਵਿੱਚ 90 ਲੋਕ ਕਰੋਨਾ ਸੰਕਰਮਿਤ ਪਾਏ ਗਏ ਹਨ । ਇਸ ਤੋਂ ਇਲਾਵਾ ਜਲੰਧਰ ਵਿੱਚ 24 ਅਤੇ ਲੁਧਿਆਣਾ ਵਿੱਚ 514 ਲੋਕ ਕੋਰੋਨਾ ਸੰਕ੍ਰਮਿਤ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਸੂਬੇ ਭਰ ਵਿੱਚ ਕੁੱਲ 11681 ਕੋਰੋਨਾ ਟੈਸਟ ਕੀਤੇ ਗਏ ਹਨ।

ਇਹ ਵੀ ਪੜ੍ਹੋ: ਐੱਨਆਈਏ ਨੇ ਭੋਪਾਲ ਤੋਂ ਜਮਾਤ-ਉਲ-ਮੁਜਾਹਿਦੀਨ ਦੇ ਦੋ ਸ਼ੱਕੀ ਮੇਂਬਰ ਹਿਰਾਸਤ ਵਿੱਚ ਲਏ

ਇਹ ਵੀ ਪੜ੍ਹੋ:  ਪੁਲਵਾਮਾ ‘ਚ 25-30 ਕਿਲੋ IED ਬਰਾਮਦ

ਸਾਡੇ ਨਾਲ ਜੁੜੋ :  Twitter Facebook youtube

SHARE