ਇੰਡੀਆ ਨਿਊਜ਼, ਮਹਾਰਾਸ਼ਟਰ ਨਿਊਜ਼ : ਇਨਕਮ ਟੈਕਸ ਵਿਭਾਗ (ਆਈਟੀ) ਨੇ ਮਹਾਰਾਸ਼ਟਰ ਦੇ ਜਾਲਨਾ ਵਿੱਚ ਇੱਕ ਕਾਰੋਬਾਰੀ ਦੇ ਅਹਾਤੇ ‘ਤੇ ਛਾਪਾ ਮਾਰਿਆ, ਜਿਸ ਵਿੱਚ ਲਗਭਗ 390 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਜ਼ਬਤ ਕੀਤੀ ਗਈ। ਦੱਸਿਆ ਗਿਆ ਹੈ ਕਿ ਇਸ ਛਾਪੇਮਾਰੀ ਵਿਚ 58 ਕਰੋੜ ਰੁਪਏ ਨਕਦ, 32 ਕਿਲੋ ਸੋਨੇ ਦੇ ਗਹਿਣੇ, 16 ਕਰੋੜ ਦੇ ਹੀਰੇ ਅਤੇ ਮੋਤੀ ਮਿਲੇ ਹਨ।
ਦੱਸ ਦਈਏ ਕਿ ਆਮਦਨ ਕਰ ਵਿਭਾਗ ਨੇ ਇਕ ਹਫਤੇ ਤੋਂ ਇੱਥੇ ਇਕ ਕਾਰੋਬਾਰੀ ਅਤੇ ਲੈਂਡ ਡਿਵੈਲਪਰ ਦੀ ਫੈਕਟਰੀ, ਘਰ ਅਤੇ ਦਫਤਰਾਂ ‘ਤੇ ਕਾਰਵਾਈ ਕੀਤੀ ਸੀ। ਜਿਸ ਦੌਰਾਨ ਆਮਦਨ ਕਰ ਵਿਭਾਗ ਦੇ 260 ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹੋਏ।
ਇਹ ਤਲਾਸ਼ੀ ਮੁਹਿੰਮ ਇੱਕੋ ਸਮੇਂ ਪੰਜ ਵੱਖ-ਵੱਖ ਟੀਮਾਂ ਵੱਲੋਂ ਚਲਾਈ ਗਈ। ਪਤਾ ਲੱਗਾ ਹੈ ਕਿ ਉਕਤ ਕਾਰੋਬਾਰੀ ਸਟੀਲ, ਕੱਪੜਾ ਅਤੇ ਰੀਅਲ ਅਸਟੇਟ ਦਾ ਵਪਾਰੀ ਹੈ ਅਤੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਉਕਤ ਕਾਰੋਬਾਰੀ ਵੱਲੋਂ ਕਾਫੀ ਟੈਕਸ ਚੋਰੀ ਕੀਤੀ ਗਈ ਹੈ।
ਜਲਾਣਾ ਤੋਂ 10 ਕਿਲੋਮੀਟਰ ਦੂਰ ਇਕ ਵਪਾਰੀ ਦੇ ਫਾਰਮ ਹਾਊਸ ‘ਤੇ ਆਮਦਨ ਕਰ ਵਿਭਾਗ ਦੀ ਟੀਮ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਇਕ ਬੈੱਡ ਦੇ ਅੰਦਰੋਂ ਅਤੇ ਅਲਮਾਰੀਆਂ ‘ਚ ਰੱਖੇ ਬੈਗਾਂ ‘ਚੋਂ ਨੋਟਾਂ ਦੇ ਕਈ ਬੰਡਲ ਮਿਲੇ ਹਨ। ਨੋਟਾਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਇਨ੍ਹਾਂ ਨੂੰ ਗਿਣਨ ਲਈ 10 ਤੋਂ 12 ਮਸ਼ੀਨਾਂ ਲਗਾਈਆਂ ਗਈਆਂ ਸਨ। ਪਤਾ ਲੱਗਾ ਹੈ ਕਿ ਨੋਟਾਂ ਦੇ ਬੰਡਲ 35 ਕੱਪੜਿਆਂ ਦੇ ਥੈਲਿਆਂ ਵਿੱਚ ਰੱਖੇ ਹੋਏ ਸਨ।
ਇਹ ਵੀ ਪੜ੍ਹੋ: ਆਰਮੀ ਕੈੰਪ ਤੇ ਅੱਤਵਾਦੀ ਹਮਲਾ, 3 ਜਵਾਨ ਸ਼ਹੀਦ
ਇਹ ਵੀ ਪੜ੍ਹੋ: ਪੁਲਵਾਮਾ ‘ਚ 25-30 ਕਿਲੋ IED ਬਰਾਮਦ
ਸਾਡੇ ਨਾਲ ਜੁੜੋ : Twitter Facebook youtube