1 Punjab Remount Veterinary Squadron ਨੇ ਕੀਤਾ ਪ੍ਰਭਾਵਸ਼ਾਲੀ ਘੁੜਸਵਾਰ ਪ੍ਰਦਰਸ਼ਨ

0
286
1 Punjab Remount Veterinary Squadron

1 Punjab Remount Veterinary Squadron

ਦਿਨੇਸ਼ ਮੌਦਗਿਲਲੁਧਿਆਣਾ

1 Punjab Remount Veterinary Squadron ਨੇ ਵੈਟਨਰੀ ਯੂਨੀਵਰਸਿਟੀ ਵਿਖੇ ਬਹੁਤ ਪ੍ਰਭਾਵਸ਼ਾਲੀ ਘੁੜਸਵਾਰ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਕਰਨਲ ਐਸ ਕੇ ਭਾਰਦਵਾਜ, ਕਮਾਂਡਿੰਗ ਅਫ਼ਸਰ ਦੀ ਨਿਗਰਾਨੀ ਵਿਚ ਕਰਵਾਇਆ ਗਿਆ। ਇਹ ਪ੍ਰਦਰਸ਼ਨ 243ਵੇਂ ਰੀਮਾਉਂਟ ਵੈਟਨਰੀ ਕੋਰ (ਆਰਵੀਸੀ) ਦਿਵਸ ਦੇ ਉਦਘਾਟਨੀ ਸਮਾਗਮ ਵਜੋਂ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ’ਤੇ  ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਮਿਲਖ ਅਫ਼ਸਰ ਮੁੱਖ ਮਹਿਮਾਨ ਸਨ।

ਇਸ ਲਈ ਕੀਤਾ ਗਯਾ ਆਯੋਜਨ (1 Punjab Remount Veterinary Squadron)

ਕੋਰੋਨਾ ਦੇ ਕਾਰਣ ਵਿਦਿਆਰਥੀ ਅਤੇ ਕੈਡਿਟ ਲੰਬੇ ਸਮੇਂ ਦੇ ਅੰਤਰਾਲ ਤੋਂ ਬਾਅਦ ਆਏ ਸਨ। ਇਸ ਪ੍ਰਦਰਸ਼ਨ ਦਾ ਆਯੋਜਨ ਕੈਡਿਟਾਂ ਨੂੰ ਆਪਣੇ ਘੁੜਸਵਾਰੀ ਦੇ ਹੁਨਰ ਨੂੰ ਦਿਖਾਉਣ ਅਤੇ ਕਾਲਜ ਆਫ ਵੈਟਨਰੀ ਸਾਇੰਸ ਦੇ ਦੂਜੇ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਕਰਨ ਲਈ ਆਯੋਜਿਤ ਕੀਤਾ ਗਿਆ ਸੀ। ਸਮਾਗਮ ਦੀ ਸ਼ੁਰੂਆਤ ਵਿੱਚ ਕੈਡਿਟ, ਭਾਰਤ, ਐਨਸੀਸੀ ਅਤੇ ਯੂਨੀਵਰਸਿਟੀ ਦੇ ਝੰਡੇ ਲੈ ਕੇ ਮੈਦਾਨ ਵਿੱਚ ਦਾਖਲ ਹੋਏ । ਇਸ ਤੋਂ ਬਾਅਦ ਵੱਖ-ਵੱਖ ਕਿ੍ਰਆਵਾਂ ਜਿਵੇਂ ਕਿ ਸੰਗੀਤ ਨਾਲ ਘੋੜਿਆਂ ਦੀ ਦੌੜ , ਛੇ ਮੁਸ਼ਕਿਲਾਂ ਨੂੰ ਪਾਰ ਕਰਨਾ ਅਤੇ ਕਿੱਲਾ ਪੁੱਟਣਾ ਪ੍ਰਦਰਸ਼ਿਤ ਕੀਤੀਆਂ ਗਈਆਂ ।

ਕਰਨਲ ਐਸਕੇ ਭਾਰਦਵਾਜ ਵੱਲੋਂ ਕੈਡਿਟਾਂ ਦੀ ਪ੍ਰਸੰਸਾ ਕੀਤੀ ਗਈ ਕਿਉਂਕਿ ਕੋਵਿਡ ਕਾਰਣ ਸਿਖਲਾਈ ਗਤੀਵਿਧੀਆਂ ਬੰਦ  ਹੋਣ ਦੇ ਬਾਵਜੂਦ  ਕੈਡਿਟਾਂ ਨੇ ਇੰਨੇ ਥੋੜੇ ਸਮੇਂ ਵਿੱਚ ਘੁੜਸਵਾਰੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ । ਕਰਨਲ ਭਾਰਦਵਾਜ ਨੇ ਜੂਨੀਅਰ ਕਮਿਸ਼ਨ ਅਫਸਰ ਵਾਈਬੀ ਤਿਵਾੜੀ ਅਤੇ ਸਾਬਕਾ ਕੈਡਿਟਾਂ ਜਿਨ੍ਹਾਂ ਨੇ ਕੈਡਿਟਾਂ ਨੂੰ ਸਿਖਲਾਈ ਦਿੱਤੀ ਦੀ ਵੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ : New Variant of corona epidemic Omicron ਨਿਊਯਾਰਕ ਵਿੱਚ ਪੰਜ ਮਾਮਲਿਆਂ ਦੀ ਪੁਸ਼ਟੀ

Connect With Us:-  Twitter Facebook

 

SHARE