ਪਿੰਡਾਂ ਵਿੱਚ ਸਵੈ-ਨਿਰਭਰ ਢਾਂਚੇ ਬਾਰੇ ਕੌਮੀ ਪੱਧਰ ਦੀ ਵਰਕਸ਼ਾਪ

0
201
National Level Workshop, localization of Sustainable Development Goals (SDGs) in the villages, 'Self-sufficient Infrastructure in Villages'
National Level Workshop, localization of Sustainable Development Goals (SDGs) in the villages, 'Self-sufficient Infrastructure in Villages'
  • ਪੰਜਾਬ ਸੂਬਾ 22-23 ਅਗਸਤ ਨੂੰ ਸਥਾਈ ਵਿਕਾਸ ਦੇ ਟੀਚਿਆਂ ਦੇ ਸਥਾਨੀਕਰਨ ਸਬੰਧੀ ਵਰਕਸ਼ਾਪ
  • ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵੱਲੋਂ ਸਬੰਧਤ ਵਿਭਾਗਾਂ ਨੂੰ ਜ਼ਰੂਰੀ ਨਿਰਦੇਸ਼ ਜਾਰੀ

ਚੰਡੀਗੜ, PUNJAB NEWS : ਕੇਂਦਰੀ ਪੰਚਾਇਤੀ ਰਾਜ ਮੰਤਰਾਲੇ ਵੱਲੋਂ ਸਥਾਈ ਵਿਕਾਸ ਦੇ ਟੀਚਿਆਂ ਦੇ ਸਥਾਨੀਕਰਨ ਦੇ ਸਬੰਧੀ ਵੱਖ-ਵੱਖ ਸੂਬਿਆਂ ਨੂੰ ਦਿੱਤੇ 9 ਥੀਮਜ਼ ’ਤੇ ਕਰਵਾਈਆਂ ਜਾਣ ਵਾਲੀਆਂ ਕੌਮੀ ਵਰਕਸ਼ਾਪਾਂ ਵਿੱਚੋਂ ਪੰਜਾਬ ਸੂਬਾ ਪਹਿਲੀ ਵਰਕਸ਼ਾਪ 22 ਤੇ 23 ਅਗਸਤ ਨੂੰ ਕਰਵਾ ਰਿਹਾ ਹੈ। ਇਸ ਵਰਕਸ਼ਾਪ ਦਾ ਵਿਸ਼ਾ ‘ਪਿੰਡਾਂ ਵਿੱਚ ਸਵੈ-ਨਿਰਭਰ ਢਾਂਚਾ’ ਹੋਵੇਗਾ ਜਿਸ ਦਾ ਭਾਵ ਪਿੰਡਾਂ ਦੇ ਵਸਨੀਕਾਂ ਲੋੜੀਂਦੇ ਸਹੂਲਤਾਂ ਆਪਣੇ ਹੀ ਪਿੰਡ ਵਿੱਚ ਹਾਸਲ ਕਰ ਸਕਣ।

 

ਇਹ ਜਾਣਕਾਰੀ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਸਥਿਤ ਕਮੇਟੀ ਰੂਮ ਵਿਖੇ ਵਰਕਸ਼ਾਪ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸੱਦੀ ਮੀਟਿੰਗ ਦੀ ਪ੍ਰਧਾਨਗੀ ਉਪਰੰਤ ਦਿੱਤੀ। ਪੰਜਾਬ ਦੇ ਮੁੱਖ ਮੰਤਰੀ ਤੇ ਕੇਂਦਰੀ ਪੰਚਾਇਤੀ ਰਾਜ ਮੰਤਰੀ ਉਚੇਚੇ ਤੌਰ ਉਤੇ ਇਸ ਵਰਕਸ਼ਾਪ ਵਿੱਚ ਸ਼ਾਮਲ ਹੋਣਗੇ।

 

 

ਪੰਜਾਬ ਸੂਬਾ ਪਹਿਲੀ ਵਰਕਸ਼ਾਪ 22 ਤੇ 23 ਅਗਸਤ ਨੂੰ ਕਰਵਾ ਰਿਹਾ: ਵਿਸ਼ਾ ‘ਪਿੰਡਾਂ ਵਿੱਚ ਸਵੈ-ਨਿਰਭਰ ਢਾਂਚਾ’

 

National Level Workshop, localization of Sustainable Development Goals (SDGs) in the villages, 'Self-sufficient Infrastructure in Villages'
National Level Workshop, localization of Sustainable Development Goals (SDGs) in the villages, ‘Self-sufficient Infrastructure in Villages’

ਮੁੱਖ ਸਕੱਤਰ ਨੇ ਕੌਮੀ ਪੱਧਰ ਦੀ ਵਰਕਸ਼ਾਪ ਨੂੰ ਸਫਲ ਬਣਾਉਣ ਲਈ ਸਬੰਧਤ ਵਿਭਾਗਾਂ ਨੂੰ ਜ਼ਰੂਰੀ ਨਿਰਦੇਸ਼ਾਂ ਦਿੰਦਿਆਂ ਹਰ ਵਿਭਾਗ ਵਿੱਚ ਇਕ ਨੋਡਲ ਅਫਸਰ ਨਾਮਜ਼ਦ ਕਰਨ ਲਈ ਆਖਿਆ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਬਿਹਤਰ ਬੁਨਿਆਦੀ ਢਾਂਚਾ ਸਥਾਪਤ ਕਰਨ ਦੀ ਵਚਨਬੱਧਤਾ ਤਹਿਤ ਇਹ ਵਰਕਸ਼ਾਪ ਬਹੁਤ ਸਹਾਈ ਸਿੱਧ ਹੋਵੇਗੀ ਜਿਸ ਵਿੱਚ ਦੇਸ਼ ਦੇ ਸਾਰੇ ਸੂਬਿਆਂ ਦੀਆਂ ਪੰਚਾਇਤੀ ਰਾਜ ਸੰਸਥਾਵਾਂ ਦੇ 1500 ਦੇ ਕਰੀਬ ਨੁਮਾਇਦੇ ਸ਼ਾਮਲ ਹੋਣਗੇ।

 

ਹਰ ਵਿਭਾਗ ਵਿੱਚ ਇਕ ਨੋਡਲ ਅਫਸਰ ਨਾਮਜ਼ਦ ਕਰਨ ਲਈ ਆਖਿਆ

 

ਇਨਾਂ ਵਿੱਚੋਂ 500 ਨੁਮਾਇੰਦੇ ਦੂਜੇ ਸੂਬਿਆਂ ਅਤੇ ਪੰਜਾਬ ਦੀਆਂ ਅਗਾਂਹਵਧੂ ਪੰਚਾਇਤਾਂ ਦੇ 1000 ਮੈਂਬਰ ਹਿੱਸਾ ਲੈਣਗੇ। ਆਪਸੀ ਵਿਚਾਰ ਵਟਾਂਦਰੇ ਨਾਲ ਇਕ-ਦੂਜੇ ਪਿੰਡਾਂ ਵਿੱਚ ਹੋਏ ਕੰਮਾਂ ਦੇ ਤਜ਼ਰਬੇ ਸਾਂਝੇ ਕਰਨਗੇ। ਪੰਜਾਬ ਦੇ ਮਾਡਲ ਪਿੰਡਾਂ ਵਿੱਚ ਸਥਾਪਤ ਢਾਂਚੇ ਦੀ ਵਰਕਸ਼ਾਪ ਦੌਰਾਨ ਜਾਣਕਾਰੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸਥਾਈ ਵਿਕਾਸ ਅਧੀਨ ਪਿੰਡਾਂ ਦੇ ਬੁਨਿਆਦੀ ਢਾਂਚੇ ਦੇ ਨਾਲ ਸੰਪੂਰਨ ਵਿਕਾਸ ਕਰਨਾ ਹੈ ਜਿਸ ਵਿੱਚ ਵਾਤਾਵਰਣ, ਸਮਾਜਿਕ ਪੱਖ ਵੀ ਸ਼ਾਮਲ ਹਨ। ਉਨਾਂ ਕਿਹਾ ਕਿ ਟਿਕਾਊ ਵਿਕਾਸ ਦੇ ਟੀਚਿਆਂ ਤਹਿਤ ਦਿੱਤੇ 9 ਥੀਮਜ਼ ਦਾ ਮਕਸਦ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਨੂੰ ਸਮੇਂ ਦਾ ਹਾਣੀ ਬਣਾਉਣਾ ਹੈ।

 

ਵਰਕਸ਼ਾਪ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸੱਦੀ ਮੀਟਿੰਗ

 

ਜੰਜੂਆ ਨੇ ਦੱਸਿਆ ਕਿ ਪੰਜਾਬ ਲਈ ਇਹ ਮਾਣ ਵਾਲੀ ਵਾਲੀ ਗੱਲ ਹੈ ਕਿ ਪਿੰਡਾਂ ਨਾਲ ਜੁੜੇ ਵਿਸ਼ੇ ਸਬੰਧੀ ਪੰਜਾਬ ਸਥਾਈ ਵਿਕਾਸ ਦੇ ਟੀਚਿਆਂ ਨਾਲ ਜੁੜੀ ਕੌਮੀ ਪੱਧਰ ਦੀ ਵਰਕਸ਼ਾਪ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਪੰਜਾਬ ਪਹਿਲਾ ਸੂਬਾ ਹੈ ਜਿਹੜਾ 9 ਥੀਮਜ਼ ਵਿੱਚੋਂ ਪਹਿਲੀ ਵਰਕਸ਼ਾਪ ਕਰਵਾ ਰਿਹਾ ਹੈ। ਉਨਾਂ ਦੱਸਿਆ ਕਿ ਪਹਿਲੇ ਦਿਨ ਪੰਜਾਬ ਸੂਬੇ ਵਿੱਚ ਦੀਆਂ ਪੰਚਾਇਤਾਂ ਸਬੰਧੀ ਸੈਸ਼ਨ ਹੋਣਗੇ ਜਦੋਂ ਕਿ ਦੂਜੇ ਦਿਨ ਦੇ ਸੈਸ਼ਨਾਂ ਵਿੱਚ ਹੋਰਨਾਂ ਸੂਬਿਆਂ ਦੀਆਂ ਪੰਚਾਇਤਾਂ ਸ਼ਾਮਲ ਹੋਣਗੀਆਂ।

 

National Level Workshop, localization of Sustainable Development Goals (SDGs) in the villages, 'Self-sufficient Infrastructure in Villages'
National Level Workshop, localization of Sustainable Development Goals (SDGs) in the villages, ‘Self-sufficient Infrastructure in Villages’

ਇਸ ਵਰਕਸ਼ਾਪ ਦਾ ਪ੍ਰਬੰਧਨ ਕਰ ਰਹੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਨੇ ਵਰਕਸ਼ਾਪ ਸਬੰਧੀ ਕੀਤੀਆਂ ਤਿਆਰੀਆਂ, ਪ੍ਰਬੰਧਾਂ ਅਤੇ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਮਹਿਮਾਨਾਂ ਦੇ ਠਹਿਰਨ, ਆਉਣ-ਜਾਣ ਦੇ ਕੀਤੇ ਇੰਤਜ਼ਾਮ ਬਾਰੇ ਜਾਣਕਾਰੀ ਦਿੱਤੀ।

 

 

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਵਿਕਾਸ ਸਰਵਜੀਤ ਸਿੰਘ, ਪ੍ਰਮੁੱਖ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਡੀ.ਕੇ.ਤਿਵਾੜੀ, ਪ੍ਰਮੁੱਖ ਸਕੱਤਰ ਯੋਜਨਾ ਵਿਕਾਸ ਪ੍ਰਤਾਪ, ਡਾਇਰੈਕਟਰ ਪ੍ਰਸ਼ਾਸਕੀ ਸੁਧਾਰ ਗਿਰਿਸ਼ ਦਿਆਲਨ, ਸੰਯੁਕਤ ਕਮਿਸ਼ਨਰ ਵਿਕਾਸ ਅਮਿਤ ਕੁਮਾਰ, ਸਟੇਟ ਟਰਾਂਸਪੋਰਟ ਕਮਿਸ਼ਨਰ ਵਿਮਲ ਕੁਮਾਰ ਸੇਤੀਆ, ਵਿਸ਼ੇਸ਼ ਸਕੱਤਰ ਸਿਹਤ ਭੁਪਿੰਦਰ ਸਿੰਘ, ਡਿਪਟੀ ਕਮਿਸ਼ਨਰ ਮੁਹਾਲੀ ਅਮਿਤ ਤਲਵਾੜ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ ਸੰਦੀਪ ਸਿੰਘ ਹਾਜ਼ਰ ਸਨ।

 

 

ਇਹ ਵੀ ਪੜ੍ਹੋ: ਲਾਲ ਚੌਕ ‘ਤੇ ਹੁਣ ਤਿਰੰਗਾ ਲਹਿਰਾ ਰਿਹਾ ਹੈ: ਕਾਰਤਿਕ ਸ਼ਰਮਾ

ਇਹ ਵੀ ਪੜ੍ਹੋ: ਐੱਨਆਈਏ ਨੇ ਭੋਪਾਲ ਤੋਂ ਜਮਾਤ-ਉਲ-ਮੁਜਾਹਿਦੀਨ ਦੇ ਦੋ ਸ਼ੱਕੀ ਮੇਂਬਰ ਹਿਰਾਸਤ ਵਿੱਚ ਲਏ

ਇਹ ਵੀ ਪੜ੍ਹੋ: ਪੁਲਵਾਮਾ ‘ਚ 25-30 ਕਿਲੋ IED ਬਰਾਮਦ

ਸਾਡੇ ਨਾਲ ਜੁੜੋ :  Twitter Facebook youtube

SHARE