- ਪੰਜਾਬ ਸਰਕਾਰ ਵੱਲੋਂ ਪ੍ਰਮਾਣ ਪੱਤਰ ਨਾਲ ਸਨਮਾਨਿਤ ਕਰਨ ਲਈ ਗੋਲਡ ਮੈਡਲ, ਸ਼ਾਲ ਅਤੇ ਹਸਤਾਖਰ ਕੀਤਾ ਪ੍ਰਮਾਣ ਪੱਤਰ ਦਿੱਤਾ ਜਾਵੇਗਾ
ਚੰਡੀਗੜ੍ਹ, PUNJAB NEWS: ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕਾਰਜ ਕਰਨ ਵਾਲੀਆਂ 7 ਸ਼ਖਸੀਅਤਾਂ ਨੂੰ ਪੰਜਾਬ ਸਰਕਾਰ ਪ੍ਰਮਾਣ-ਪੱਤਰ 2022 ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ।
ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇੰਨ੍ਹਾਂ ਸ਼ਖਸੀਅਤਾਂ ਨੂੰ ਪੰਜਾਬ ਸਰਕਾਰ ਪ੍ਰਮਾਣ ਪੱਤਰ ਨਾਲ ਸਨਮਾਨਿਤ ਕਰਨ ਲਈ ਗੋਲਡ ਮੈਡਲ, ਸ਼ਾਲ ਅਤੇ ਹਸਤਾਖਰ ਕੀਤਾ ਪ੍ਰਮਾਣ ਪੱਤਰ ਦਿੱਤਾ ਜਾਵੇਗਾ।
ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕਾਰਜ ਕਰਨ ਵਾਲੀਆਂ 7 ਸ਼ਖਸੀਅਤਾਂ
ਸਨਮਾਨਿਤ ਹੋਣ ਵਾਲੀਆਂ ਸ਼ਖਸੀਅਤਾਂ ਵਿੱਚ ਰਮੇਸ਼ ਕੁਮਾਰ ਮੇਹਤਾ ਪੁੱਤਰ ਪ੍ਰਕਾਸ਼ ਚੰਦ ਵਾਸੀ ਕਿਲ੍ਹਾ ਰੋਡ ਬੰਦ ਗਲੀ, ਬਠਿੰਡਾ, ਪ੍ਰਾਣ ਸੱਭਰਵਾਲ ਪੁੱਤਰ ਸਵ. ਭਗਤ ਮੁਨਸ਼ੀ ਰਾਮ ਸੱਭਰਵਾਲ ਵਾਸੀ ਸੇਵਕ ਕਲੋਨੀ ਪਟਿਆਲਾ, ਮਿਸ ਹਰਗੁਨ ਕੌਰ ਪੁੱਤਰੀ ਤੇਜਿੰਦਰ ਸਿੰਘ ਵਾਸੀ ਕੋਟ ਮਾਹਨਾ ਸਿੰਘ ਤਰਨਤਾਰਨ ਰੋਡ, ਅੰਮ੍ਰਿਤਸਰ, ਅਮਰਜੀਤ ਸਿੰਘ ਪੁੱਤਰ ਦੌਲਤ ਸਿੰਘ ਵਾਸੀ ਭਾਦਸੋਂ, ਪਟਿਆਲਾ, ਜਗਜੀਤ ਸਿੰਘ ਦਰਦੀ ਪੁੱਤਰ ਸ. ਹਰਨਾਮ ਸਿੰਘ, ਐਸ.ਐਸ.ਟੀ. ਨਗਰ, ਪਟਿਆਲਾ, ਜੈਸਮੀਨ ਕੌਰ ਪੁੱਤਰੀ ਬਲਵਿੰਦਰ ਸਿੰਘ, ਪਿੰਡ ਸਮੁੰਦੜੀਆਂ, ਰੋਪੜ ਅਤੇ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਸੀਨੀਅਰ ਕੰਸਲਟੈਂਟ ਜਸਮਿੰਦਰ ਪਾਲ ਸਿੰਘ ਸ਼ਾਮਿਲ ਹਨ।