ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਆਮ ਆਦਮੀ ਕਲੀਨਿਕ ਭਾਗਸਰ ਵਿਖੇ ਅੱਖਾਂ ਦੀ ਜਾਂਚ ਕਰਨਗੇ

0
176
Aam Aadmi Clinic, Eye examination of patients, Social Security, Women and Child Development Minister Dr. Baljit Kaur
Aam Aadmi Clinic, Eye examination of patients, Social Security, Women and Child Development Minister Dr. Baljit Kaur
  • ਕਲੀਨਿਕ ਵਿਖੇ ਲਗਾਇਆ ਜਾਵੇਗਾ ਅੱਖਾਂ ਦੀ ਜਾਂਚ ਲਈ ਪਹਿਲਾ ਕੈਂਪ
ਚੰਡੀਗੜ, PUNJAB NEWS: ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ 20 ਅਗਸਤ ਸ਼ਨਿਚਰਵਾਰ ਨੂੰ ਪਿੰਡ ਭਾਗਸਰ (ਮੁਕਤਸਰ ਸਾਹਿਬ) ਦੇ ਆਮ ਆਦਮੀ ਕਲੀਨਿਕ ਵਿਖੇ ਲਗਾਏ ਜਾ ਰਹੇ ਕੈਂਪ ਵਿੱਚ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਨਗੇ।

 

ਦੱਸਣਯੋਗ ਹੈ ਕਿ ਮੰਤਰੀ  ਖੁਦ ਅੱਖਾਂ ਦੇ ਮਾਹਿਰ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਮਾਲਵਾ ਖੇਤਰ ਦੇ ਲੋਕਾਂ ਦਾ ਆਪਰੇਸ਼ਨ, ਜਾਂਚ ਅਤੇ ਇਲਾਜ ਕਰ ਰਹੇ ਹਨ।

ਇਹ ਸੰਦੇਸ਼ ਲੋੜਵੰਦਾਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਅੱਖਾਂ ਦੇ ਮੁਫਤ ਕੈਂਪ ਦਾ ਲਾਭ ਉਠਾ ਸਕਣ

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਕੈਂਪ ਪੰਜਾਬ ਸਰਕਾਰ ਵੱਲੋਂ “ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ ’’ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਕੈਂਪ ਦੌਰਾਨ ਅੱਖਾਂ ਦੀ ਜਾਂਚ ਕਰਵਾਉਣ ਲਈ ਆਉਣ ਵਾਲੇ ਸਾਰੇ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਮੰਤਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਇਹ ਸੰਦੇਸ਼ ਲੋੜਵੰਦਾਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਅੱਖਾਂ ਦੇ ਮੁਫਤ ਕੈਂਪ ਦਾ ਲਾਭ ਉਠਾ ਸਕਣ।

 

ਜ਼ਿਕਰਯੋਗ ਹੈ ਕਿ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਡਾ. ਬਲਜੀਤ ਕੌਰ ਲੰਮਾਂ ਸਮਾਂ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਖਾਂ ਦੇ ਮਾਹਰ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਹੁਣ, ਮੰਤਰੀ ਬਣਨ ਪਿੱਛੋਂ ਵੀ ਉਹ ਪੂਰੇ ਸਮਰਪਣ ਨਾਲ ਬਤੌਰ ਡਾਕਟਰ ਲੋਕਾਂ ਦੀ ਸੇਵਾ ਕਰ ਰਹੇ ਹਨ।
SHARE