Swami Viveka Nand Law College
SVGOI ਦੀ ਪਹਿਲਕਦਮੀ:ਫਾਰਮਾ ਡੀ.ਕੋਰਸ ਅਤੇ ਸਵਾਮੀ ਵਿਵੇਕਾ ਨੰਦ ਲਾਅ ਕਾਲਜ ਦੀ ਸ਼ੁਰੂਆਤ
ਗਰੁੱਪ ਦਾ ਨਾਂ ਸਵਾਮੀ ਵਿਵੇਕਾ ਨੰਦ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਰੱਖਿਆ ਗਿਆ :ਅਸ਼ਵਨੀ ਕੁਮਾਰ ਗਰਗ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਟ ਨੇ ਹਮੇਸ਼ਾ ਮਿਆਰੀ ਸਿੱਖਿਆ ‘ਤੇ ਧਿਆਨ ਦਿੱਤਾ ਹੈ। ਇਹੀ ਕਾਰਨ ਹੈ ਕਿ ਸਾਡੇ ਕਾਲਜ ਦੇ ਵਿਦਿਆਰਥੀ ਬਹੁ-ਰਾਸ਼ਟਰੀ ਕੰਪਨੀਆਂ ਵਿੱਚ ਨੌਕਰੀਆਂ ਪ੍ਰਾਪਤ ਕਰ ਰਹੇ ਹਨ। SVGOI ਨੇ ਫਾਰਮਾ ਡੀ. ਕੋਰਸ ਅਤੇ ਲਾਅ ਕਾਲਜ ਸ਼ੁਰੂ ਕੀਤਾ ਹੈ। ਇਹ ਵਿਚਾਰ ਗਰੁੱਪ ਦੇ ਚੇਅਰਮੈਨ ਅਸ਼ਵਨੀ ਕੁਮਾਰ ਗਰਗ ਨੇ ਪ੍ਰਗਟ ਕੀਤੇ।
ਉਹਨਾਂ ਦੱਸਿਆ ਕਿ ਫਾਰਮਾ ਡੀ.ਅਤੇ ਲਾਅ ਕਾਲਜ ਵਿੱਚ ਦਾਖਲਾ ਸ਼ੁਰੂ ਹੋ ਗਿਆ ਹੈ। ਡਾਕਟਰ ਆਫ਼ ਫਾਰਮੇਸੀ (ਫਾਰਮਾ ਡੀ.) ਨੂੰ ਐੱਮ.ਬੀ.ਬੀ.ਐੱਸ. ਦੇ ਬਰਾਬਰ 30 ਸੀਟਾਂ ਮਿਲੀਆਂ ਹਨ। ਇਹ ਕੋਰਸ 6 ਸਾਲ ਦੀ ਮਿਆਦ ਦਾ ਹੈ। ਆਸ ਕਰਦੇ ਹਾਂ ਕਿ ਵਿਦਿਆਰਥੀ ਵਿਦੇਸ਼ਾਂ ਵਿੱਚ ਦੇਸ਼ ਅਤੇ ਦਾ ਨਾਮ ਰੌਸ਼ਨ ਕਰਨਗੇ। Swami Viveka Nand Law College
ਚੱਲ ਰਹੇ ਕੋਰਸ
ਚੇਅਰਮੈਨ ਅਸ਼ਵਨੀ ਕੁਮਾਰ ਗਰਗ ਨੇ ਦੱਸਿਆ ਕਿ ਸਾਲ 2004 ਵਿੱਚ 240 ਸੀਟਾਂ ਨਾਲ ਇੰਜਨੀਅਰਿੰਗ ਸ਼ਾਖਾ ਸ਼ੁਰੂ ਕੀਤੀ ਗਈ ਸੀ। ਉਸ ਸਮੇਂ ਇਹ ਸੋਚਿਆ ਵੀ ਨਹੀਂ ਸੀ ਕਿ ਸਮੇਂ ਦੇ ਨਾਲ ਸਵਾਮੀ ਵਿਵੇਕਾਨੰਦ ਗਰੁੱਪ ਇੱਕ ਬ੍ਰਾਂਡ ਨਾਮ ਵਜੋਂ ਸਥਾਪਿਤ ਹੋ ਜਾਵੇਗਾ।
ਅੱਜ ਇੱਥੇ ਬੀ.ਟੈਕ,ਐਮ.ਟੈਕ,ਬੀ.ਫਾਰਮਾ,ਐਮ.ਫਾਰਮਾ,ਡਿਪਲੋਮਾ, ਐਗਰੀਕਲਚਰ,ਹੋਟਲ ਮੈਨੇਜਮੈਂਟ,ਮੈਨੇਜਮੈਂਟ ਕੋਰਸ,ਕਾਲਜ ਆਫ਼ ਐਜੂਕੇਸ਼ਨ ਅਤੇ ਬੀ.ਐੱਡ,ਐਮ.ਐੱਡ ਕੋਰਸ ਕਰਵਾਏ ਜਾ ਰਹੇ ਹਨ। Swami Viveka Nand Law College
ਵਿਦੇਸ਼ੀ ਵਿਦਿਆਰਥੀ ਵੀ ਲੈ ਰਹੇ ਦਾਖਲਾ
ਗਰੁੱਪ ਦੇ ਪ੍ਰਧਾਨ ਅਸ਼ੋਕ ਕੁਮਾਰ ਗਰਗ ਨੇ ਦੱਸਿਆ ਕਿ ਇੱਥੇ 5000 ਦੇ ਕਰੀਬ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਸੁਡਾਨ, ਮਿਸਰ, ਘਾਨਾ, ਤਾਜੀਅਨ ਦੇਸ਼ਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲਿਆ ਹੈ।
ਅਸੀਂ ਸਿੱਖਿਆ ਦੇ ਖੇਤਰ ਵਿੱਚ ਬਹੁਤ ਮਿਹਨਤ ਕੀਤੀ ਹੈ। ਜਿਸ ਦੇ ਪਿੱਛੇ ਸਾਡਾ ਉਦੇਸ਼ ਸਿਰਫ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਪ੍ਰਦਾਨ ਕਰਨਾ ਹੈ। ਇਹੀ ਕਾਰਨ ਹੈ ਕਿ ਇੱਥੋਂ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮਲਟੀ ਨੈਸ਼ਨਲ ਕੰਪਨੀਆਂ ਵਿੱਚ ਥਾਂ ਮਿਲੀ ਹੈ। Swami Viveka Nand Law College
ਸਵਾਮੀ ਵਿਵੇਕਾ ਨੰਦ ਕਾਲਜ ਆਫ਼ ਲਾਅ
ਚੇਅਰਮੈਨ ਅਸ਼ਵਨੀ ਕੁਮਾਰ ਗਰਗ ਨੇ ਦੱਸਿਆ ਕਿ ਗਰੁੱਪ ਅਧੀਨ ਕਈ ਕੋਰਸ ਚਲਾਏ ਜਾ ਰਹੇ ਹਨ ਪਰ ਇਲਾਕੇ ਦੀ ਮੰਗ ਨੂੰ ਦੇਖਦੇ ਹੋਏ ਸਵਾਮੀ ਵਿਵੇਕਾ ਨੰਦ ਕਾਲਜ ਆਫ਼ ਲਾਅ ਸ਼ੁਰੂ ਕੀਤਾ ਗਿਆ ਹੈ। 240 ਅਤੇ 120 ਸੀਟਾਂ ਰੱਖੀਆਂ ਗਈਆਂ ਹਨ।
ਪੰਜਾਬੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਕਰਨ ਤੋਂ ਇਲਾਵਾ ਬਾਰ ਕੌਂਸਲ ਆਫ਼ ਇੰਡੀਆ ਤੋਂ ਵੀ ਪ੍ਰਵਾਨਗੀ ਮਿਲ ਚੁੱਕੀ ਹੈ। ਵਿਦਿਆਰਥੀਆਂ ਨੇ ਦਾਖਲਾ ਲੈਣਾ ਸ਼ੁਰੂ ਕਰ ਦਿੱਤਾ ਹੈ। Swami Viveka Nand Law College
Also Read :Gobind Sagar Lake Accident ਗੋਬਿੰਦ ਸਾਗਰ ਝੀਲ ਹਾਦਸਾ: ਪੀੜਤਾਂ ਦਾ ਰਿਕਾਰਡ ਅਧਿਕਾਰੀਆਂ ਨੂੰ ਸੌਂਪਿਆ
Also Read :ਗੋਬਿੰਦ ਸਾਗਰ ਝੀਲ ਹਾਦਸਾ: SMS Sandhu ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ Gobind Sagar Lake Accident
Connect With Us : Twitter Facebook